ਪੰਨਾ:Alochana Magazine October 1960.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- --- ----- ... - -- ਵਸਦੇ - ਸ ਛੋਟੇ ਛੋਟੇ ਸਭ ਸ਼ਹਿਰ, ਆਪਣੀਆਂ ਸਾਰੀਆਂ ਵਿਸ਼ੇਸ਼ਤਾਵਾਂ ਅਰ ਤਰੁਟੀਆਂ ਨਾਲ ਸ਼ਾਮਿਲ ਹਨ । 'ਲੋਕ' ਦਾ ਅਰਥ ਜੇ ਕਰ ਜਨਤਾ ਲਿੱਤਾ ਜਾਂਦਾ ਹੈ, ਅਰ ਇਸ ਦਾ ਪ੍ਰਯੋਗ ਤਬਕਾਤੀ ਨਿਖੇੜ (ਭਿੰਨਤਾ) ਦਰਸਾਉਣ ਲਈ ਕੀਤਾ ਜਾਂਦਾ ਹੈ ਤਾਂ ਵੀ ਇਹ ਗਲ ਵਿਚਾਰ ਲੋਹਾ ਹੈ ਕਿ 'ਜਨਤਾ ਦਾ ਸਾਹਿਤ ਅਰ ‘ਵਰਗ ਦਾ ਸਾਹਿਤ’ ਦੇ ਵੱਖ ਪ੍ਰਕਾਰ ਦੇ ਸਾਹਿਤਾਂ ਦੀ ਗੱਲ ਕਿਥੋਂ ਤੀਕਰ ਠੀਕ ਹੈ । ਇਸ ਵਿਚ ਸੰਦੇਹ ਨਹੀਂ ਕਿ ਜਨਤਾ ਵਰਗਾਂ (ਤਬਕਿਆਂ) ਵਿਚ ਵੰਡੀ ਹੋਈ ਹੈ, ਔਰ ਹਰ ਤਬਕਾ ਅਪਣੀ ਚੇਤਨਾ ਦੇ ਅਨੁਕੂਲ, ਅਪਣੇ ਹਿਤਾਂ ਅਨੁਸਾਰ ਸਾਹਿਤ ਸਿਰਜਨ ਕਰਦਾ ਹੈ । ਅਰ ਤਬਕਾ ਜਨਤਾ ਤੋਂ ਅਲਗ ਤਾਂ ਨਹੀਂ ਹੁੰਦਾ। ਦਰਅਸਲ ‘ਲੋਕ’ ਜਾਂ ‘ਜਨ’ ਆਪਣੇ ਆਪ ਵਿਚ ਐਨਾਂ ਵਿਆਪਕ ਸ਼ਬਦ ਹੈ ਕਿ ਇਸ ਅੰਦਰ ਕੋਈ ਇਕ ਤਬਕਾ ਨਹੀਂ, ਸਗੋਂ ਸਾਰੇ ਤਬਕੇ ਸ਼ਾਮਿਲ ਹੁੰਦੇ ਹਨ । ਜਦੋਂ ਤੀਕਰ ਸਿਰਫ਼ ਸੁਣਨ ਦੇ ਆਧਾਰ ਤੇ ਹੀ ਸਾਹਿਤ, ਜਨਤਾ ਵਿਚ ਫੈਲਦਾ ਰਹਿੰਦਾ ਹੈ, ਤੇ ਘੜੀ ਘੜੀ ਬਦਲਦਾ ਰਹਿੰਦਾ ਹੈ, ਓਦੋਂ ਤਕ ਕੋਈ ਸਹੀ ਤੋਂ ਠੋਸ ਅਕਾਰਪ੍ਰਕਾਰ ਨਾ ਹੋਣ ਕਰਕੇ ਉਹ ਜਨਤਾ ਦਾ ਸਾਹਿਤ' ਕਹਿਆ ਜਾ ਸਕਦਾ ਹੈ, ਪ੍ਰੰਤੂ ਆਕਾਰ ਗ੍ਰਹਿਣ ਕਰਨ ਪਿਛੋਂ, ਜਦੋਂ ਉਹ ਦੂਜੀ ਵੇਰੀ ਜਨਤਾ ਕੋਲ ਪਹੁੰਚਦਾ ਹੈ ਉਦੋਂ ਉਹ 'ਜਨਤਾ ਵਾਸਤੇ ਸਾਹਿਤ ਬਣ ਜਾਂਦਾ ਹੈ | ਹਾਂ, ਜੇ ਕਰ ‘ਲੋਕ ਅਰ ‘ਵਰਗ’ ਦੇ ਇਸ ਭੇਦ ਨੂੰ ਪ੍ਰਗਟ ਕਰਨ ਦਾ ਮਕਸਦ ਹੈ ਕਿ “ਲੋਕ’ ਤਾਂ ‘ਜਨਤਾ ਦੇ ਹਿਤ ਲਈ ਹੈ ਤੇ ਵਰਗ, 'ਜਨਤਾ ਦੇ ਨੁਕਸਾਨ ਲਈ ਤਾਂ ਇਹ ਮਾਨਤਾ ਬਿਲਕੁਲ ਗ਼ਲਤ ਹੈ । ਇਹ ਨਹੀਂ ਕਹਿਆ ਜਾ ਸਕਦਾ ਕਿ “ਲੋਕ’ ਦੀ ਸ਼੍ਰੇਣੀ ਵਿਚ ਜੋ ਕੁਝ ਆਉਂਦਾ ਹੈ ਉਹ ਸਾਰੇ ਦਾ ਸਾਰਾ ‘ਜਨਤਾ ਦੇ ਹਿਤ ਲਈ ਹੈ ਅਰ ਵਰਗ’ ਦੀ ਦੀ ਸ਼੍ਰੇਣੀ 'ਚ ਜੋ ਕੁਝ ਵੀ ਆਉਂਦਾ ਹੈ ਉਹ ਸਾਰੇ ਦਾ ਸਾਰਾ ‘ਜਨਤਾ ਦੇ ਸਾਹਿਤ’ ਲਈ ਹੈ । ਇਸ ਤਰ੍ਹਾਂ ਦੀ ਵੰਡ, ਅਸਲ ਵਿਚ ਦੂਸ਼ਿਤ-ਮਨੋਬ੍ਰਿਤੀ ਦਾ ਪ੍ਰਤੀਕ ਹੈ ਜੋ ਸੰਕੀਰਨਤਾ ਅਰ ਵੰਡ ਦੀ ਵਿਤੀ ਦੇ ਦਾਇਰੇ ਨੂੰ ਵਧੇਰੇ ਤੰਗ ਕਰਨਾ ਚਾਹੁੰਦਾ ਹੈ । ਲੋਕ-ਸਾਹਿਤ ਦੀ ਤਰ੍ਹਾਂ ਹੀ ਸੁਆਲ ਹੈ ਲੋਕ-ਸੰਸਕ੍ਰਿਤੀ ਦਾ । ਲੋਕਸੰਸਕ੍ਰਿਤੀ ਤੋਂ ਸਾਡੀ ਮੁਰਾਦ ਕੀ ਹੈ ? ਉਹ ਸੰਸਕ੍ਰਿਤੀ ਕਿਹੜੀ ਹੈ ਜੋ “ਲੋਕ” ਦੀ ਨਹੀਂ ਹੈ । ਭਾਰਤ ਦੀ ਸੰਸਕ੍ਰਿਤੀ ਲੋਕ-ਭਾਰਤੀ ਹੈ, 'ਲੋਕ' ਹੈ ਜਾਂ ਉਹ ਲੋਕ’ ਨਹੀਂ ਹੈ । ਇਕ ਸਮਾਂ ਅਵੱਸ਼ ਐਸਾ ਸੀ ਕਿ ਜਦੋਂ ਪਿੰਡ, ਸ਼ਹਿਰਾਂ ਦੀ ਚਹਿਲ-ਪਹਿਲ ਤੋਂ ਦੂਰ ਸਨ; ਉਸ ਦਾ ਕੋਈ ਖਾਸ ਪ੍ਰਭਾਵ ਪਿੰਡਾਂ ਤੇ ਨਹੀਂ ਸੀ ਪੈ ਰਹਿਆ । ਭਾਰਤੀ ਲੋਕ-ਜੀਵਨ ਦੀ ਇਕ ਪਰੰਪਰਾ ਜੋ ਮੂਲ ਰੂਪ ਵਿਚ, ਬਹੁਤ ਉਦਾਰ, ਅਪੂਰਣ ਗ੍ਰਾਮ-ਸ਼ਕਤੀ ਵਾਲੀ ਤੇਜ਼ ਸੀ, ਪਿਛੋਂ ਜਾ ਕੇ ਬੜੀ ਸੰਕੀਰਨ, ਮਹਿਦੂਦ ਅਰ ਅੰਧਵਿਸ਼ਵਾਸ਼ਾਂ ਦੇ ਦਾਇਰੇ ਵਿਚ ਸਿਮਟ ਆਈ- ਉਹ ਪਰੰਪਰਾ ਮੁਢੋਂ ਪਿੰਡਾਂ 'ਚ ਹੀ ੩)