ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦਾ ਹਾਂ ਕਿ ਪ੍ਰਬੰਧਕ ਅਗੋਂ ਲਈ ਵਧੇਰੇ ਹੁਸ਼ਿਆਰੀ ਤੋਂ ਕੰਮ ਲੈਣਗੇ । ਹੁਣ ਮੈਂ ਇਸ ਲੇਖ ਦੀ ਟੀਕਾ ਟਿਪਣੀ ਅਰੰਭ ਕਰਦਾ ਹਾਂ । ਆਪ ਨੇ ਲਿਖਿਆ ਹੈ :- ‘ਜਪੁ ਦੇ ਮੁਢਲੇ ਸ਼ਬਦ ਹਨ : ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ॥ ਨਾਨਕ ਹੋਸੀ ਭੀ ਸਚੁ । ਪ੍ਰਸ਼ਨ ਉੱਠਦਾ ਹੈ, ਉਹ ਕਿਹੜੀ ਚੀਜ਼ ਜਾਂ ਸ਼ਕਤੀ ਹੈ, ਜੋ ਆਦਿ ਸਚੁ ਹੈ ਤੇ ਸਚ ਹੀ ਰਹੇਗੀ ? ਇਕ ਤਰਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਇਸ ਚੀਜ਼ ਜਾਂ ਸ਼ਕਤੀ ਦਾ ਵਿਸ਼ੇਸ਼ ਨਾਮ ਰੂਪ ਵਿਚ ਵਰਣਨ ਨਾ ਕਰਕੇ ਇਕ ਬੌਧਿਕ ਰਹੱਸ ਉਤਪੰਨ ਕੀਤਾ ਹੈ । “ਆਦਿ ਤੇ ਅਨੰਤ ਸਚ ਕਰਤਾਰੀ ਹੈ ਜਾਂ ਸੰਸਾਰੀ। ਗੁਰੂ ਨਾਨਕ ਦੇਵ ਜੀ ਨੇ ਜਿਤਨਾ ਕੁ ਬਿਆਨ ਉਸ ਕਰਤਾਰੀ ਸ਼ਕਤੀ ਦਾ ਨਾਮ ਰੂਪ ਵਿਚ ਆ ਸਕਦਾ ਹੈ, ਮੂਲ ਮੰਤਰ ਵਿਚ ਜੋ ਜਪਜੀ ਦੇ ਅਰੰਭ ਵਿਚ ਹੈ ਦਿਤਾ ਹੈ । ਤੁਸੀਂ ਆਪ ਉਸ ਨੂੰ ਛੱਡ ਦਿਤਾ ਹੈ । '੧ਓ ਸਤਿਨਾਮੁ ਕਰਤਾ ਪੁਰਖੁ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ ॥” ਇਹ ਨਾਮ ਰੂਪ ਵਿਚ ਹੀ ਪਰਮ ਤੱਤ “੧ ੴ ਦਾ ਵਰਣਨ ਹੈ । ਜੇ ਨਾਮ ਰਖਣਾ ਹੋਵੇ ਤਾਂ 'ਸਤਿ' ਹੀ ਕਹਿ ਸਕਦੇ ਹਾਂ । ਰੂਪ ਉਸ ਦਾ ਗੁਣਾਂ ਦੁਆਰਾ ਦਰਸਾਇਆ ਹੈ । ਸਾਡੇ ਦੇਸ਼ ਦੇ ਸ਼ਾਸਕਾਰਾਂ ਉਸ ਪੁਰਖ ਨੂੰ ਅਕਰਤ੍ਰੀ ਮੰਨਿਆ ਸੀ । ਗੁਰੂ ਨਾਨਕ ਜੀ ਉਸ ਨੂੰ ਕਰਤਾ ਮੰਨਦੇ ਹਨ । ਨਿਰਭਉ ਹੈ, ਨਿਰਵੈਰੁ ਹੈ । ਉਸ ਦੀ ਹੋਂਦ ਤੇ ਸਮੇਂ ਦਾ ਕੋਈ ਅਸਰ ਨਹੀਂ। ਉਹ ਅਜਨਮਾ ਹੈ, ਅਤੇ ਆਪਣੇ ਆਪ ਤੋਂ ਹੀ ਉਤਪੱਤ ਹੋਇਆ ਹੈ । ਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਸਹੀ ਕੀਤਾ ਜਾ ਸਕਦਾ ਹੈ । ਇਹ ਸ਼ਕਤੀ ਪਦਾਰਥਿਕ ਨਹੀਂ, ਆਤਮਿਕ ਹੈ । ਆਪੇ ਹੀ ਤੁਸਾਂ ਅਗੇ ਆਸਾ ਦੀ ਵਾਰ ਦਾ ਹਵਾਲਾ ਦੇ ਕੇ ਕਹਿਆ ਹੈ ਕਿ ਇਹ ਸ਼ਕਤੀ ਸੰਸਾਰ ਤੋਂ ਕੋਈ ਨਿਰਾਲੀ ਸ਼ਕਤੀ ਹੈ । ਤੁਸੀਂ ਇਨ੍ਹਾਂ ਤੁਕਾਂ ਵਿਚੋਂ - ਹੈਭੀ ਹੋਸੀ ਜਾਇ ਨਾ ਜਾਸੀ ਰਚਨਾ ਜਿੰਨ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਇਹ ਸਿੱਟਾ ਗ਼ਲਤ ਕਢਿਆ ਹੈ ਕਿ “ਗੁਰੂ ਸਾਹਿਬ ਨੇ ਪ੍ਰਚਲਿਤ ਚਿੰਤਨ ਅਥਵਾ ਮਿਥਿਆਕਾਰੀ ਨੂੰ ਹੀ ਪ੍ਰਵਾਨ ਕਰ ਲਇਆ ਹੈ । ਸਾਂਖ ਵਾਲੇ ਪ੍ਰਕ੍ਰਿਤੀ ਨੂੰ ਅਨਾਦੀ ਮੰਨਦੇ ਹਨ । ਵੇਦਾਂਤੀ ਮਾਇਆ ਨੂੰ ਅਜਿਹੀ ਸਤਿ-ਅਸਤਿ ਹਸਤੀ ਮੰਨਦੇ ਹਨ, ਜਿਸ ਦਾ ਆਵਰਣ ਬ੍ਰਹਮ ਤੇ ਪੈ ਜਾਂਦਾ ਹੈ । ਗੁਰੂ ਜੀ ਮਾਇਆ ਨੂੰ ਨਿਰੰਕਾਰ ਰੂ