ਪੰਨਾ:Alochana Magazine October 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

bf iਸ਼ਤੀ 11wf--- ਪਲੀ ਸੀ । ਭਾਰਤ ਚੂੰਕਿ ਪਿੰਡਾਂ ਜਾਂ ਮਾਂ ਦਾ ਦੇਸ਼ ਸੀ, ਇਸ ਲਈ ਇਹ ਰੋਜ਼ ਰੋਜ਼ ਤੇਜ-ਹੀਨ ਅਰ ਕੁੰਠਿਤ ਹੁੰਦੀ ਹੋਈ ਪਰੰਪਰਾ, ਅਪਣੇ ਵਿਆਪਕ ਖਿਲਾਰ ਦਾ ਸਿੱਟਾ, ਦੇਸ਼ ਦੀ ਸੰਸਕ੍ਰਿਤੀ ਦਾ ਮਾਨ-ਦੰਡ ਬਣੀ ਰਹੀ । ਇਸ ਦੇ ਮੁਕਾਬਲੇ 'ਚ ਦੂਜੇ ਪਾਸੇ, ਸ਼ਹਿਰਾਂ 'ਚ ਕਾਫ਼ੀ ਭਿੰਨਤਾ ਆਈ । ਸਮੇਂ ਦੀਆਂ ਪਰਿਸਥਿਤੀਆਂ ਦੇ ਨਾਲ ਨਾਲ ਸ਼ਹਿਰ, ਅਪਣੇ ਆਪ ਨੂੰ ਰਾਜਨੀਤਕ ਅਤੇ ਆਰਥਿਕ ਪ੍ਰਭਾਵਾਂ ਤੋਂ ਮੁਕਤ ਨਾ ਰੱਖ ਸਕੇ । ਪਿੰਡਾਂ ਦੇ ਮੁਕਾਬਲੇ 'ਚ ਸ਼ਹਿਰ ਵਧੇਰੇ ਤੇਜ਼-ਰਫ਼ਤਾਰ, ਪਰ ਖੁਲ੍ਹ-ਦਿਲੀ ਵਾਲੀ ਪਰੰਪਰਾ ਦਾ ਨਿਰਵਾਹ ਕਰਦੇ ਰਹੇ । ਦੂਜੇ ਸ਼ਬਦਾਂ ਵਿਚ ਅਸੀਂ ਕਹਿ ਸਕਦੇ ਹਾਂ, ਓਦੋਂ ਵਾਰਤੀ ਸੰਸਕ੍ਰਿਤੀ ਦੇ ਇਕ ਹੀ ਸਮੇਂ ਤੋਂ ਪਾਣੀ ਲੈ ਕੇ ਦੋ ਵੱਖ ਵੱਖ ਧਾਰਾਂ ਵਹਾਣ ਲੱਗ ਪਈਆਂ । ਜਿਨ੍ਹਾਂ 'ਚੋਂ ਇਕ ਤਾਂ “ਲੋਕ” ਅਰਥਾਤ ਪੇਂਡੂ ਅਰ ਦੂਜੀ ਸ਼ਹਿਰੀ ਨਾਗਰੀ) ਸੰਸਕ੍ਰਿਤੀ ਦੀ ਧਾਰਾ ਸੀ । ਪਰੰਤੂ ਜੇ ਕਰ ਸਾਮਾਜਿਕ ਤਾਕਤਾਂ ਦੇ ਆਪਸੀ ਘੋਲ, ਪਰੰਪਰਾਗਤ ਮਾਨਿਅਤਾਵਾਂ ਦੀ ਪ੍ਰਤੀ ਦੇ ਕਾਰਨ, ਛਿੜੀ ਹੋਈ ਸਾਮਾਜਿਕ ਅੰਦਰ-ਦੁਅੰਦ ਅਰ ਵਿਗਿਆਨ ਦੀ ਪ੍ਰਤੀ ਨਾਲ, ਦਿਨੋ ਦਿਨ ਅਗੇ ਵੱਧਣ ਲਈ ਬੇਤਾਬ ਹੋਈ ਸਾਰੀ ਦੁਨੀਆਂ ਅੰਦਰ, ਭਾਰਤੀ ਸਮਾਜ ਦੀ ਸਥਿਤੀ ਦਾ ਅਧਿਅਨ ਕੀਤਾ ਜਾਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੀਆਂ ਪ੍ਰਾਚੀਨ ਹੱਦਾਂ ਪ੍ਰਤੀ ਦੇ ਇਸ ਦਬਾਉ ਨੂੰ ਵਧੇਰੇ ਰੋਕ ਸਕਣ 'ਚ ਅਸਮਰਥ ਸਨ । ਇਕ ਵੇਲਾ ਸੀ ਜਦੋਂ ਅਸੀਂ ਇਨ੍ਹਾਂ ਹੱਦਾਂ ਤੇ ਫਖ਼ਰ ਕਰਦੇ ਸਾਂ, ਅਰ ਬਾਹਰਲੇ ਅਸਰ ਪੈਣ ਦਾ ਸਾਨੂੰ ਕੋਈ ਡਰ ਨਹੀਂ ਸੀ, ਪਰ ਉਸੇ ਸਰਕਸ਼ਾ ਦੀ ਭਾਵਨਾ ਨਾਲ ਨਿਸਚਿੰਤ ਹੋਏ, ਅਪਣੀ ਜੀਵਨੀ-ਸ਼ਕਤੀ ਦੇ ਗਰਵ ’ਚ ਅਸੀਂ ਭੁੱਲ ਗਏ ਕਿ ਉਸ ਦੀ ਪਾਲਨਾ ਦੀ ਵੀ ਲੋੜ ਹੁੰਦੀ ਹੈ । ਉਸ ਦੀਆਂ ਢਹਿ ਰਹੀਆਂ ਦੀਵਾਰਾਂ ਦੇ ਨਵੀਆਂ ਇੱਟਾਂ ਅਰ ਨਵੇਂ ਸ਼ਿਲਪੀਆਂ ਦੀ; ਨਵੀਂ ਉਸਾਰੀ ਦੀ ਲੋੜ ਹੈ । ਅਸੀਂ ਇਹ ਨਾ ਸਮਝ ਸਕੇ ਕਿ ਸਾਡੀ ਪਰਸਪਰ ਵਿਰੋਧੀ ਗਤੀ, ਸਾਨੂੰ ਅਗੇ ਨਹੀਂ ਵਧਾਉਗੀ; ਨਾ ਹੀ ਸਾਨੂੰ ਸਥਿਰ ਤੇ ਮਜ਼ਬੂਤ ਰਹਿਣ ਦੇਵੇਗੀ- ਸਗੋਂ ਅੱਗੇ ਨਾ ਵੇਖ ਸਕਣ ਦੇ ਕਾਰਨ, ਹੋ ਸਕਦੇ ਕਿ ਅਸੀਂ ਸੰਤੁਲਨ ਗਵਾ ਬੈਠੀਏ ਤੇ ਡਿਗ ਪਈਏ । ਸਾਡੀ ਲੋਕ-ਸੰਸਕ੍ਰਿਤੀ ਅਰ ਬਹਿਰੀ (ਨਾਗਰੀ) ਸੰਸਕ੍ਰਿਤੀ ਦਾ ਅੰਤਰ-ਵਿਰੋਧ ਚਲਦਾ ਰਹਿਆ ਹੈ ਅਰ ਭਾਜ ਨਾਲ ਸਾਡੀ ਸੰਸਕ੍ਰਿਤੀ ਦਾ ਉੱਚਾ ਮਹਲ ਢਹਿੰਦਾ ਰਹਿਆ ---ਉਸ ਦੀਆਂ ਇੱਟਾਂ ਖਿਸਕਦੀਆਂ ਰਹੀਆਂ । ਇਸ ਸੰਬੰਧ ਵਿਚ ਪੰਡਿਤ ਨਹਿਰੂ ਦੇ ਲੇਖ “ਅਵਰ ਸੋਸ਼ਲ ਡਿਲੇਮਾ’ ਦੇ ਇਕ ਦੋ ਉਦਾਹਰਣ ਦਿਤੇ ਜਾ ਸਕਦੇ ਹਨ । ਉਨ੍ਹਾਂ ਦਾ ਮਤ ਹੈ ਕਿ ਸਿਧਾਂਤ ਅਰ ਵਿਵਹਾਰ ਵਿਚਕਾਰ ਕਾਫੀ ਵਿਰੋਧ ਰਹਿਆ ਹੈ । ਸਿਧਾਂਤਾਂ ਵਿਚ ਤਾਂ ਵਧੇਰੇ ਉਦਾਰ ਹੋਣ ਦਾ ਦਾਹਵਾ ਕੀਤਾ ਜਾਂਦਾ ਰਹਿਆ ਹੈ, ਪਰ ਵਰਤੋਂ ਵਿਚ ਸਾਮਾਜਿਕ ਆਚਾਰ ਸੰਕੀਰਣ ਹੁੰਦੇ ਗਏ । ਅਜਿਹਾ ਵੰਡਿਆ ਹੋਇਆ ਵਿਅਕਤਿਤਵ ਅਰ ਸਿਧਾਂਤ ਤੇ ਆਚਰਨ ਦਾ ਵਿਰੋਧ ਅਜੇ ਵੀ ਕਾਇਮ ਹੈ ......... ਅਰ ਅੱਜ ੩੮