ਪੰਨਾ:Alochana Magazine October 1960.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਿਜੁਗ ਵਿਚ ਤਾਂ ਉਸ ਵਿਰੋਧ ਦਾ ਨਾਸ਼ ਕਰਣਾ ਵੀ ਬਹੁਤ ਜ਼ਰੂਰੀ ਹੋ ਗਇਆ ਹੈ ਨਹੀਂ ਤਾਂ ਅਸੀਂ ਉਨ੍ਹਾਂ ਵਿਸ਼ੇਸ਼ਤਾਈਆਂ ਨੂੰ ਵੀ ਖੋ ਦਿਆਂਗੇ, ਜਿਨ੍ਹਾਂ ਤੇ ਸਾਨੂੰ ਹਮੇਸ਼ਾਂ ਹੀ ਫਖਰ ਰਹਿਆ ਹੈ । ਭਾਰਤ ਵਰਸ਼ ਬੜੀ ਤੇਜ਼ੀ ਨਾਲ ਓਦਯੋਗਕ-ਕਾਂਤੀ ਵਲ ਵਧ ਰਹਿਆ ਹੈ- ਅਰ ਭਾਰਤੀ ਸਮਾਜ ਅਨੇਕ ਰੂਪਾਂ ਵਿਚ ਬਦਲ ਰਹਿਆ ਹੈ । ਰਾਜਨੀਤਕ ਤੇ ਆਰਥਿਕ ਪਰਿਵਰਤਨਾਂ ਦੇ ਕਾਰਣ,ਸਾਮਾਜਿਕ ਪਰਿਵਰਤਨ ਤਾਂ ਲਾਜ਼ਮੀ ਤੌਰ ਤੇ ਹੁੰਦੇ ਹਨ ... ... ... ਇਹ ਨਹੀਂ ਹੋ ਸਕਦਾ ਕਿ ਰਾਜਨੀਤਕ ਪ੍ਰੀਵਰਤਨ ਤਾਂ ਹੋਣ, ਪਰ ਉਦਯੋਗਕ-ਪ੍ਰਤੀ ਵੀ ਹੋਵੇ, ਪਰ ਅਸੀਂ ਇਹ ਮੰਨੀ ਬੈਠੇ ਰਹੀਏ ਕਿ ਸਾਮਾਜਿਕ ਖੇਤਰ ਵਿਚ ਪ੍ਰੀਵਰਤਨਾਂ ਦੀ ਤਾਂ ਕੋਈ ਲੋੜ ਹੀ ਨਹੀਂ । ਸਾਮਾਜਿਕ ਖੇਤਰ ਵਿਚ ਜੇ ਕਰ ਪ੍ਰੀਵਰਤਨ ਨਾ ਲਿਆਂਦਾ ਗਇਆ ਤਾਂ ਅਸੀਂ ਅਪਣੇ ਤੇ ਪੈਣ ਵਾਲੇ ਭਾਰ ਨੂੰ ਸਹਿ ਨਹੀਂ ਸਕਾਂਗੇ । ਉਸ ਦੇ ਥਲੇ ਦਬ ਕੇ ਟੁੱਟ ਜਾਂਗੇ । ਉਨਾਂ ਦੀ ਇਹ ਆਸ਼ੰਕਾ ਦਾ ਕਾਰਨ ਸਾਡੀ ਸੰਸਕ੍ਰਿਤੀ ਦੀ ਅਨਿਸ਼ਚਿਤ ਤੇ ਅਸੰਤੁਲਿਤ ਸਥਿਤੀ ਹੀ ਹੈ । | ਸੰਸਕ੍ਰਿਤੀ ਦਾ ਪ੍ਰਸ਼ਨ ਅਜ ਦੇ, ਆਜ਼ਾਦੀ ਤੋਂ ਪਿਛੋਂ ਦੇ ਸਮੇਂ 'ਚ ਵਧੇਰੇ ਵਿਚਾਰ ਜੋਗ ਹੈ । ਦਰ ਅਸਲ ਸਾਡਾ ਸਾਂਸਕ੍ਰਿਤਕ ਅੰਦੋਲਨ ਅਜੇ ਸ਼ੁਰੂ ਦੇ ਕਾਲ 'ਚ ਹੈ । ਲੱਕ-ਤੰਤਰ ਰਾਜ ਵਿਵਸਥਾ ਦੇ ਚਾਲੂ ਹੋਣ ਨਾਲ ਅਤੇ ਆਰਥਿਕ ਦ੍ਰਿਸ਼ਟੀ ਤੋਂ ਪਿੰਡਾਂ ਅਰ ਸ਼ਹਿਰਾਂ ਦੇ ਆਰਥਿਕ ਵਿਤਕਰੇ 'ਚ ਸੰਤੁਲਨ ਸਥਾਪਿਤ ਕਰਨ ਦੇ ਜਤਨਾਂ ਅਰ ਪੈਦਾਵਾਰ ਦੇ ਸਾਧਨਾਂ ਦੇ ਨਾਲ ਹੀ ਰਹਿਣ-ਸਹਿਣ ਦੇ ਤਰੀਕਿਆਂ ਵਿਚ ਵੀ ਕਾਫ਼ੀ ਨਵੀਨਤਾ ਆਈ ਹੈ ਅਰ ਇਸ ਦਾ ਸਿੱਟਾ, ਇਕ ਅਜੀਬ ਜਿਹੀ ਸਥਿਤੀ ਖੜੀ ਹੋ ਗਈ ਹੈ । ਪ੍ਰਾਚੀਨ ਦੀ ਰਖਿਆ, ਦਿਨੋ ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ ਅਰ “ਨਵਾਂਪਨ’ ਬੜੀ ਤੇਜ਼ੀ ਨਾਲ, ਅਪਣੀਆਂ ਸਭੇ ਚੰਗਿਆਈਆਂ ਤੇ ਬੁਰਾਈਆਂ ਸਮੇਤ, ਸਾਡੇ ਪੇਂਡੂ ਅਰ ਸ਼ਹਿਰੀ ਜੀਵਨ ਵਿਚ ਪ੍ਰਵੇਸ਼ ਕਰ ਰਹਿਆ ਹੈ। ਸਾਨੂੰ ਚੂੰਕਿ ਅਪਣੀ ਪ੍ਰਾਚੀਨ ਸੰਸਕ੍ਰਿਤੀ ਦੀ ਵਿਸ਼ੇਸ਼ਤਾਈਆਂ ਦਾ ਠੀਕ ਠੀਕ ਗਿਆਨ ਨਹੀਂ ਹੈ ਅਰ ਕੀ ਛਡਿਆ ਜਾਏ ਤੇ ਕੀ ਹੁਣ ਕੀਤਾ ਜਾਏ, ਇਸ ਵਿਚਕਾਰ ਝਗੜਾ ਛਿੜਿਆ ਹੋਇਆ ਹੈ । ਨਾਲੇ ਪਛਮੀ ਸਭਿਆ ਦੇ ਪ੍ਰਭਾਵ ਹੇਠ ਆਈ ਪੱਛਮੀ ਸੰਸਕ੍ਰਿਤੀ ਨੂੰ ਨਾ ਤਾਂ ਸਵੀਕਾਰ ਕੀਤਾ ਜਾ ਸਕਦਾ ਹੈ - ਤੇ ਨਾ ਹੀ ਉਸ ਦਾ ਪੂਰੀ ਤਰ੍ਹਾਂ ਬਾਈਕਾਟ ਹੀ ਕੀਤਾ ਜਾ ਸਕਦਾ ਹੈ- ਸਾਡੇ ਕੋਲ ਨਾ ਤਾਂ ਪੁਰਾਣੇ ਆਦਰਸ਼ ਹੀ ਹਨ, ਨਾ ਹੀ ਨਵੇਂ । ਅਜਿਹੀ ਸਥਿਤੀ ਵਿਚ ਸਪਸ਼ਟ ਹੈ ਕਿ ਭਾਰਤੀ ਸੰਸਕ੍ਰਿਤੀ ਦਾ ਪੁਰਾਣਾ ਢਾਂਚਾ ਜੋ ਖੋਖਲਾ ਹੋ ਚੁਕਿਆ ਹੈ, ਹੁਣ ਟੁੱਟ ਰਹਿਆ ਹੈ, ਪਰ ਇਹ ਗੱਲ ਵੀ ਨਾਲ ਹੀ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਢਾਂਚਾ, ਭਾਰਤ ਦੀ ਸੰਸਕ੍ਰਿਤੀ ਦੀ ਨਕਲ ਹੀ ੩੯