ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਤੇ ਇਸ ਦਾ ਟੁੱਟਣਾ ਲਾਜ਼ਮੀ ਹੈ ਤਾਂ ਜੋ ਪ੍ਰਾਚੀਨ ਵਿਸ਼ੇਸ਼ਤਾਵਾਂ:- “ਜੋ ਢੇਰ ਪੁਰਾਣੀਆਂ ਹੁੰਦੀਆਂ ਹੋਈਆਂ ਵੀ ਨਿਤ ਨਵੀਆਂ ਹੀ ਰਹਿੰਦੀਆਂ ਹਨਸਾਡੇ ਅੱਜ ਦੇ ਭਾਰਤੀ ਸਮਾਜ ਦੀ ਰਚਨਾ ਵਿਚ ਸਹਾਇਕ ਹੋ ਸਕਣ । ਇਹ ਅਵਸਥਾ ਸ਼ਹਿਰਾਂ ਦੀ ਨਹੀਂ, ਸਗੋਂ ਪਿੰਡਾਂ ਦੀ ਹੈ । ਜਿਸ ਸੰਸਕ੍ਰਿਤੀ ਨੂੰ ਅਸੀਂ ਮਹਾਨ ਕਹਿਕੇ ਅਜ ਤਕ ਪੂਜਦੇ ਰਹੇ ਹਾਂ, ਹੋ ਸਕਦਾ ਹੈ, ਪੇਂਡੂ ਜਨਤਾ ਛੇਤੀ ਤੋਂ ਛੇਤੀ ਉਸ ਤੋਂ ਛੁਟਕਾਰਾ ਪਾਉਣਾ ਚਾਹੇ 1 ਅਕਲ ਦੇ ਦਰਵੱਜੇ ਬੰਦ ਕਰਕੇ, ਲੋਕਾਂ ਦੀ ਤੋਰ ਵਿਚ ਬੇੜੀਆਂ ਪਾਉਣ ਵਾਲੀ ਵਿਸ਼ੇਸ਼ਤਾ, ਭਾਰਤੀ ਸੰਸਕ੍ਰਿਤੀ ਦੀ ਨਹੀਂ ਸੀ । ਉਸ ਦਾ ਰੂਪ ਹਮੇਸ਼ਾ ਸਾਮਾਜਿਕ ਰਹਿਆ ਹੈ ਤੇ ਉਸ ਦਾ ਵਿਕਾਸ ਹੌਲੀ ਹੌਲੀ ਹੋਇਆ ਹੈ । ਅਜੇਹੀ ਭੈੜੀ ਸਥਿਤੀ ਅੰਦਰ ਲੋਕ-ਸੰਸਕ੍ਰਿਤੀ ਜੋ ਨਾ ਤਾਂ ਸ਼ਹਿਰਾਂ ਦੀ ਹੈ, ਨਾ ਪਿੰਡਾਂ ਦੀ ਸਗੋਂ ਸਾਰੇ ਲੋਕ ਦੀ ਜਾਂ ਭਾਰਤ ਦੀ ਹੈ-ਕਿਹੋ ਜੇਹਾ ਰੂਪ ਧਾਰਨ ਕਰੇ, ਇਹ ਸਮੱਸਿਆ ਸਭ ਤੋਂ ਵਧੇਰੇ ਮਹੱਤਵ ਪੂਰਨ ਹੈ । ਦੂਜੇ ਸ਼ਬਦਾਂ ਵਿਚ ਐਥੇ ਇਹ ਪ੍ਰਸ਼ਨ ਉਠਦਾ ਹੈ ਕਿ ਪ੍ਰਾਚੀਨਸੰਸਕ੍ਰਿਤੀ ਬਾਰੇ ਸਾਡਾ ਰਵਈਆ ਕੀ ਹੋਣਾ ਚਾਹੀਦਾ ਹੈ ? ਇਹ ਪ੍ਰਸ਼ਨ ਆਪਣੇ ਤੌਰ ਤੇ ਬੜੀ ਗੰਭੀਰ ਜ਼ਿਮੇਦਾਰੀ ਹੈ । ਇਸ ਗੰਭੀਰ ਜ਼ਿਮੇਦਾਰੀ ਨੂੰ ਨਿਭਾ ਸਕਣਾ ਸੌਖਾ ਨਹੀਂ ਹੈ ਅਰ ਅਜ ਜਿਹੋ ਜੇਹੀ ਸਥਿਤੀ ਹੈ ਉਸ ਤੋਂ ਕੋਈ ਠੀਕ ਸਿੱਟਾ ਵੀ ਨਹੀਂ ਕੱਢਿਆ ਜਾ ਸਕਦਾ | ਅਜੇ ਤਕ ਤਾਂ ਲੋਕ-ਸੰਸਕ੍ਰਿਤੀ ਦੇ ਨਾਉਂ ਤੇ ‘ਪਾਚੀਨ’ ਨਾਲ ਪਿਆਰ ਦਾ ਹੀ ਪ੍ਰਚੈ ਮਿਲਦਾ ਰਿਹਾ ਹੈ । ਜਿਵੇਂ ਪਹਿਲੇ " ਜੋ ਕੁਝ ਪੇਂਡੂ ਸੀ, ਉਹ ਛੂਟ ਦੋਸ਼ਾਂ ਤੋਂ ਹੋਰ ਕੁਝ ਨਹੀਂ ਸੀ, ਅਰ ਉਸੇ ਤਰਾ " ਜੋ ਕੁਝ ਪੇਂਡੂ ਹੈ, ਉਹ ਸਭ ਕੁਝ ਹੈ, ਹੋਰ ਬਾਕੀ ਹੋਰ ਕੁਝ ਨਹੀਂ ! ਸਿਨੇਮਾ ਦੇ ਦੇ ਗੀਤਾਂ ਦੀ ਫੁਹਾਸ਼ੀ, ਸਾਡੇ ਸਚੇਤ, ਤੇ ਜਾਗਤ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਪਰੰਤ ਪੇਂਡੂ ਗੀਤਾਂ ਦੀ ਫੁਹਾਸ਼ੀ ਬਹੁਤ ਸਾਰੇ ਪ੍ਰਾਚੀਨਤਾ ਪ੍ਰੇਮੀਆਂ ਨੂੰ ਛੋਹਸ਼ ਨਗ ਜਾਪਦੀ । ਲੋਕ-ਨਾਚਾਂ ਦੀਆਂ ਉਹ ਹਰਕਤਾਂ ਜੇਹੜੀਆਂ ਕਿਸੇ ਵੇਲੇ 'ਜਰ੫੦ ਵਿਚ ਸ਼ੁਮਾਰ ਕੀਤੀਆਂ ਜਾਂਦੀਆਂ ਸਨ, ਅਜ ਉਹ ਚੰਗੀਆਂ ਲੱਗਣ ਲੱਗ ਪਈ ਹਨ । ਜਿਨ੍ਹਾਂ ਨਾਚਾਂ ਵਿਚ ਕਲਾ ਤਾਂ ਕੀ ਕੇਵਲ ਨੱਚ-ਟੱਪ ਹੀ ਹੁੰਦੀ ਸੀ, ਅਜ ਉਹੋ ਹੀ ਕਲਾ ਪੂਰਣ ਲਗਦੇ ਹਨ । ਮਤਲਬ ਇਹ ਕਿ ਅਜ ਦੇ ਜ਼ਮਾਨੇ ਵੀ ਅਜ ਦੀ ਸਥਿਤੀ ਅੰਦਰ ਲੋਕ-ਸੰਸਕ੍ਰਿਤੀ, ਲੋਕ-ਗੀਤ, ਲੋਕ-ਨਾਚ ਵਗੈਰਾ ਦਾ ਥਾਂ ਪੁਰ ਖਾਂ ਜ਼ਿਕਰ ਕੀਤਾ ਜਾਂਦਾ ਹੈ, ਉਸ ਦੇ ਪਿੱਛੇ ਅੱਖਾਂ ਮੀਟ ਕੇ ਪ੍ਰਾਚੀਨ ਪੂਜਾ ਕਰਨ ਦੀ ਭਾਵਨਾ ਕੰਮ ਕਰ ਰਹੀ ਹੈ, ਜੋ ਵਾਸਤਵ ਵਿਚ ਲਾਭਦਾ ਨਹੀਂ ਹੈ । ਇਹ ਵੀ ਜ਼ਰੂਰੀ ਹੈ ਕਿ ਅਜ ਜਿਵੇਂ ਪੁਰਾਣਾ 'ਸੋਨੇ ਦਾ ਦੇਸ਼' ਭਾਰਤ ਰਹਿਆ, ਉਸੇ ਤਰ੍ਹਾਂ ਦੇ ਪ੍ਰਾਣੇ, ਮਹਾਨ, ਭੋਲੇ-ਭਾਲੇ, ਸਾਦਾ, ਜ਼ਿੰਦਗੀ ਗੁਜ਼ਾਰਣ ਸੰਤੁਸ਼ਟ ਪਿੰਡ ਵੀ ਅਜ ਪਹਿਲੋਂ ਵਰਗੇ ਨਹੀਂ ਰਹੇ । ਇਸ ਦਾ ਇਹ ਮਤਲਬ ਨਹੀਂ 7 ਜਾਂ ਚ ਵਗੈਰਾ ਦਾ ਜੋ ਮਟ ਕੇ ਪ੍ਰਾਚੀਨ ਦੀ ੪੦