ਕਿ ਪਿੰਡ ਦਾ ਬਹੁਤ ਪਤਨ ਹੋ ਗਇਆ ਹੈ, ਪਰ ਇਹ ਹਕੀਕਤ ਹੈ ਕਿ ਪੇਂਡੂ ਜੀਵਨ ਵਿਚ ਵੀ ਅਜ ਕਲ ਈਰਖਾ, ਦੁਏਸ਼ ਅਰ ਰਗੜੇ ਝਗੜੇ ਵਧੇਰੇ ਵਧ ਗਏ ਹਨ, ਜਿਨ੍ਹਾਂ ਦੇ ਕਾਰਨ ਸਮੂਹਕ ਜੀਵਨ ਖੰਡ ਰਿਹਾ ਹੈ, ਅਰ ਵਿਅਕਤੀ-ਵਾਦੀ ਸੁਆਰਥ ਵਧੇਰੇ ਵਧ ਚੁਕੇ ਹਨ । ਲੋਕ-ਸੰਸਕ੍ਰਿਤੀ ਦੇ ਸੁਨਹਿਰੇ ਸੁਫਨਿਆਂ ਤੋਂ ਪਹਿਲੋਂ ਟੁੱਟ ਰਹੇ ਪੇਂਡੂ ਜੀਵਨ ਨੂੰ ਵੇਖਣ ਦੀ ਲੋੜ ਹੈ । ਪੇਂਡੂ ਜੀਵਨ ਵਿਚ ਆਏ ਇਨ੍ਹਾਂ ਦੋਸ਼ਾਂ ਲਈ ਕੌਣ ਜ਼ਿਮੇਦਾਰ ਹੈ--ਵਿਅਕਤੀ ਜਾਂ ਵਿਵਸਥਾ ਅਰ ਉਨ੍ਹਾਂ ਨੂੰ ਦੂਰ ਕਰਨ ਲਈ ਕਿਸ ਨੂੰ ਬਦਲਣਾ ਪਵੇਗਾ, ਇਹ ਸਮਝ ਲੈਣਾ ਬੜਾ ਜ਼ਰੂਰੀ ਹੈ । ਕਿਉਂ ਜੋ ਇਸ ਪ੍ਰਸ਼ਨ ਦਾ ਉਤਰ ਹੀ ਸਾਡੇ ਸੰਸਕ੍ਰਿਤਿਕ ਅੰਦੋਲਨ ਦੀ ਦਿਸ਼ਾ ਨਿਸ਼ਚਿਤ ਕਰੇਗਾ । ਪਿੰਡਾਂ ਬਾਰੇ ਜੋ ਧਾਰਨਾ ਪਰੰਪਰਾ ਤੋਂ ਚਲੀ ਆ ਰਹੀ ਹੈ, ਉਸ ਵਿਚ ਅਜ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦੀ ਲੋੜ ਹੈ । ਇਹ ਠੀਕ ਹੈ ਕਿ ਸੁਖਦਾਇਕ ਕਲਪਨਾ ਨੂੰ ਵਿਵਹਾਰਕ ਜਗਤ ਦੀ ਇਹ ਕੌੜੀ ਘਟ ਸ਼ੀਕਾਰ ਕਰਨ ਵਿੱਚ ਤਕਲੀਫ਼ ਹੋਵੇਗੀ, ਪਰੰਤੂ ਸਚਿਆਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ । | ਪਿੰਡਾਂ ਅੰਦਰ ਇਕ ਹੋਰ ਸਥਿਤੀ ਜੋ ਰੋਜ਼-ਬ-ਰੋਜ਼ ਜ਼ੋਰ ਪਕੜ ਰਹੀ ਹੈ, ਇਹ ਹੈ ਕਿ ਪਿੰਡ ਜਿਨ੍ਹਾਂ ਦੀ ਕਲਪਨਾ ਕਰ ਕੇ ਅਨੇਕਾਂ ਕਵਿਤਾਵਾਂ ਲਿਖੀਆਂ ਗਈਆਂ, ਪਿੰਡਾਂ ਲਈ ਲੋਕਾਂ ਅੰਦਰ ਆਕਰਸ਼ਣ ਪੈਦਾ ਕੀਤਾ ਗਇਆ, ਅਜ ਓਹੋ ਪਿੰਡ ਅਪਣੀ ਸਥਿਤੀ ਤੋਂ ਸੰਤੁਸ਼ਟ ਨਹੀਂ ਹਨ । ਮੈਂ ਪਹਿਲੋਂ ਕਹਿਆ ਹੈ ਕਿ ਪਿੰਡਾਂ ਦੀ ਜਨਤਾ ਆਧੁਨਿਕਤਾ ਨੂੰ ਅਪਨਾਉਣ ਦੀ ਕੋਸ਼ਿਸ਼ ਕਰਦੀ ਹੈ । ਪਿੰਡਾਂ ਤੋਂ ਤਰੱਕੀ ਕਰਕੇ ਸ਼ਹਿਰ ਬਣੇ ਸਨ: ਅਰ ਅਜ ਪਿੰਡਾਂ ਦੀ ਨਜ਼ਰ ਸ਼ਹਿਰਾਂ ਉਤੇ ਲਗੀ ਹੈ । ਭਾਵੇਂ ਸ਼ਹਿਰ ਜੀਵਨ ਦੀ ਬਨਾਉਟੀ ਸਥਿਤੀ ਨੂੰ ਸ਼ਹਿਰੀ ਲੋਕ ਸਮਝਦੇ ਹਨ ਪਰ ਪਿੰਡਾਂ ਲਈ ਉਹ ਆਦਰਸ਼ ਬਣਿਆ ਹੋਇਆ ਹੈ । ਇਸ ਦਾ ਪ੍ਰਭਾਵ ਤੇਜ਼ੀ ਨਾਲ ਵੱਧ ਰਹਿਆ ਹੈ । ਪੱਡੇ ਜਨਤਾ ਤੇ ਰੇਡੀਓ ਅਰ ਸਿਨੇਮਾ ਤੋਂ ਪ੍ਰਭਾਵਿਤ ਫਿਲਮੀ ਸੰਗੀਤ ਦਾ ਅਸਰ ਪਇਆ ਹੈ । ਵਾਸਤਵਿਕਤਾ ਤਾਂ ਇਹ ਹੈ ਕਿ ਸ਼ਹਿਰਾਂ ਅਤੇ ਪਿੰਡਾਂ ਦੋਹਾਂ ਤੇ ਹੀ ਸੰਸਕ੍ਰਿਤਿਕ ਜੀਵਨ ਉਤੇ, (ਭਾਵੇਂ ਉਹ ਚੰਗੀ ਹੈ ਜਾਂ ਮੰਦੀ) ਸਿਨੇਮਾ ਦਾ ਆਧੁਨਿਕ ਪ੍ਰਭਾਵ ਬੜਾ ਜ਼ਬਰਦਸਤ ਪਇਆ ਹੈ । ਉਹ ਆਪਣੇ ਗੀਤਾਂ ਨੂੰ ਭੁਲਦੇ ਜਾ ਰਹੇ ਹਨ । ਆਪਣੀਆਂ ਧੁਨਾਂ ਭੁਲੀ ਜਾ ਰਹੇ ਹਨ । ਸਾਮੂਹਿਕ-ਪ੍ਰਯਤਨਾਂ ਦੇ ਪ੍ਰਤੀਕ ਨਾਚ ਲੋਪ ਹੋ ਰਹੇ ਹਨ; ਐਥੋਂ ਤਕ ਕਿ ਧਾਰਮਿਕ ਕੀਮਤਾਂ ਅੰਦਰ ਵੀ ਫ਼ਿਲਮੀ ਸੰਗੀਤ ਦੀਆਂ ਤਰਜ਼ਾਂ ਆ ਵੜੀਆਂ ਹਨ । ਨਵੀਂ ਚੀਜ਼ ਦੇ ਆਉਣ ਨਾਲ ਆਪਣੀ ਪੁਰਾਣੀ ਰਿਆਸਤ' ਚਾਹੇ ਉਹ ਕਿੰਨੀ ਹੀ ਚੰਗੀ ਕਿਉਂ ਨਾ ਹੋਵੈ, ਨਵੀਂ ਨੂੰ ਹੀ ਮਹਾਨ ਸਮਝਣ ਦੀ ਮਨੁਖੀ ਪ੍ਰਕ੍ਰਿਤੀ ਸੁਭਾਵਿਕ ਹੀ ਹੈ । ੪੧
ਪੰਨਾ:Alochana Magazine October 1960.pdf/43
ਦਿੱਖ