ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੋਲਿਆ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਆਪਣੀ ਪ੍ਰਾਚੀਨ ਵਿਰਾਸਤ ਵਿਚੋਂ ਸਾਮੰਤਵਾਦੀ, ਸਮਾਜਵਾਦੀ ਅਤੇ ਹੋਰ ਪ੍ਰਤਿਗਾਮੀ ਪ੍ਰਭਾਵਾਂ ਨੂੰ ਛਾਣ ਕੇ ਅਲੱਗ ਕਰ ਸਕਦੇ ਹਾਂ ਤੇ ਉਨ੍ਹਾਂ ਤਤਾਂ ਨੂੰ ਉਭਾਰ ਕੇ ਅਗੇ ਲਿਆ ਸਕਦੇ ਹਾਂ, ਜੋ ਵਾਸਤਵ ਵਿਚ ਸਾਡੇ ਸਮਾਜ ਦੇ ਜੀਵਨ-ਤੱਤ ਹਨ, ਤੇ ਜੇਹੜੇ ਅੱਗੇ ਚਲ ਕੇ ਵੀ ਉਸ ਦੀ ਸਾਂਸਕ੍ਰਿਤਿਕ-ਪ੍ਰਤੀ ਵਿਚ ਦਿਨੋ ਦਿਨ ਵਾਧਾ ਕਰ ਸਕਦੇ ਹਨ। ਸਾਡਾ ਸਮਾਜ ਚੈਕਿ ਆਪਣੀਆਂ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਅਗੇ ਜਾਣ ਦੀ ਕੋਸ਼ਿਸ਼ ਕਰ ਰਹਿਆ ਹੈ, ਅਜੇਹੀ ਸਥਿਤੀ ਅੰਦਰ ਇਹ ਮੰਤਵ ਨਹੀਂ ਕਿ ਅਸੀਂ ਉਨ੍ਹਾਂ ਪ੍ਰਾਚੀਨ ਸਾਧਨਾਂ ਨੂੰ ਅਤੇ ਉਸੇ ਪ੍ਰਾਚੀਨ ਮਾਹੌਲ ਨੂੰ ਮੁੜ ਪੇਸ਼ ਕਰੀਏ, ਜਿਨ੍ਹਾਂ ਤੋਂ ਕਿਸੇ ਵੇਲੇ ਪ੍ਰੇਰਣਾ ਲੈ ਕੇ ਵਿਸ਼ੇਸ਼ ਗੀਤ ਅਰ ਵਿਸ਼ੇਸ਼ ਨਾਚ ਜਨਮੇ ਸਨ । ਅਸਲ ਵਿਚ ਅਸੀਂ ਪ੍ਰਾਚੀਨ ਦਾ ਨਵੀਨਕਰਣ ਕਰਨਾ ਹੈ, ਪ੍ਰਾਚੀਨ ਦੀ ਮੁੜ ਸਥਾਪਨਾ ਨਹੀਂ ਕਰਨੀ, ਕਿਉਂ ਜੋ ਇਸ ਦਾ ਅਰਥ ਤਾਂ ਪਿੱਛੇ ਨੂੰ ਮੋੜਨਾ ਹੋਵੇਗਾ। ਇਸ ਲਈ ਇਸ ਹਕੀਕਤ ਨੂੰ ਦ੍ਰਿਸ਼ਟੀ ’ਚ ਰਖਦੇ ਹੋਏ ਹੀ ਸਾਨੂੰ ਖੋਜ ਸੰਭਾਲ ਅਤੇ ਵਿਕਾਸ ਦਾ ਕੰਮ ਕਰਨਾ ਪਵੇਗਾ । ਵਾਸਤਵ ਵਿਚ ਕਲਾ ਦੇ ਇਨ੍ਹਾਂ ਪ੍ਰਾਚੀਨ ਰੂਪਾਂ ਪਰ ਹੀ ਪੂਰੀ ਤਰ੍ਹਾਂ ਅਧਿਕਾਰ ਪ੍ਰਾਪਤ ਕਰਨਾ ਹੀ ਸਹੀ ਦ੍ਰਿਸ਼ਟੀਕੋਣ ਨਹੀਂ ਹੈ । ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਰੂਪਾਂ ਨੂੰ ਨਵੀਂ ਵਸਤੂ (Contents) ਦੇ ਕੇ ਵੱਖ ਵੱਖ ਰਚਨਾਵਾਂ ਲਿਖੀਆਂ ਜਾਣ । ਨਵੀਂ ਦਿਸ਼ਾ ਵੱਲ ਸੰਕੇਤ ਕਰਨ ਵਾਲੀ ਇਹ ਰਚਨਾ ਸਾਡੀਆਂ ਸਾਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿਚ ਵਿਸ਼ੇਸ਼ ਸਹਾਇਕ ਸਿਧ ਹੋਏਗੀ । ਰਾਜਿਆਂ ਅਰ ਜਾਗੀਰਦਾਰਾਂ ਦੀ ਕਹਾਣੀਆਂ ਦਾ ਥਾਂ ਅੱਜ ਦੇ ਯੁਗ ਵਿਚ ਲੋਕ’ ਨੂੰ ਦਿਤਾ ਜਾ ਸਕਦਾ ਹੈ । ਲੋਕ-ਸਾਹਿਤ ਅਰ ਲੋਕ-ਸੰਸਕ੍ਰਿਤੀ ਦੇ ਤਰ੍ਹਾਂ ਦੀ ਖੋਜ ਕਰਕੇ ਅਸੀਂ ਉਸ ਨੂੰ ਅਜਾਇਬ-ਘਰਾਂ 'ਚ ਰਖਣ ਵਾਲੀ ਚੀਜ਼ ਨਹੀਂ ਬਣਾਉਣਾ ਚਾਹੁੰਦੇ ਸਗੋਂ ਨਵੇਂ ਸਮਾਜ ਦੀ ਰਚਨਾ ਵਿਚ ਉਸ ਨੂੰ ਪੂਰੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਹਾਂ, ਇਸ ਲਈ ਇਹ ਵੀ ਜ਼ਰੂਰੀ ਹੈ ਕਿ ਲੋਕਾਂ ਦੇ ਦਿਲ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਰ ਉਨ੍ਹਾਂ ਦੇ ਆਪਣੇ ਮਾਧਿਅਮ ਨਾਲ ਹੁਣ ਤਕ ਸੁਰਖਿਅਤ ਜਾਂ ਲੁਪਤ ਲੋਕ-ਕਥਾਵਾਂ ਨੂੰ ਨਵੇਂ ਰੂਪ 'ਚ ਪੇਸ਼ ਕੀਤਾ ਜਾਏ । ਪੇਂਡੂ ਜੀਵਨ ਵਿਚ ਹੁਣ ਤਕ ਪ੍ਰਚਲਿਤ ਨਾਟਕਾਂ ਦੀ ਥਾਂ ਉਥੇ ਦੀਆਂ ਹੀ ਘਟਨਾਵਾਂ ਤੇ ਆਧਾਰ ਤੇ ਕੀਤੀਆਂ ਰਚਨਾਵਾਂ ਵਧੇਰੇ ਲੋਕ ਪ੍ਰਿਆ ਅਰ ਪ੍ਰਭਾਵਸ਼ਾਲੀ ਸਾਬਿਤ ਹੋ ਸਕਦੀਆਂ ਹਨ । | ਪਰੰਤ ਲੋਕ-ਸੰਸਕ੍ਰਿਤੀ ਦਾ ਇਹ ਕੰਮ ਇਤਨਾ ਮੁਸ਼ਕਿਲ ਹੈ ਕੋਈ ਇਕ ਵਿਅਕਤੀ ਇਸ ਵਿਚ ਕੁਝ ਨਹੀਂ ਕਰ ਸਕਦਾ । ਸੁਰਖਿਆ, ਸੰਗ੍ਰਹਿ ਅਰ ਸੰਪਾਦਨ ੪੩