ਸਮੱਗਰੀ 'ਤੇ ਜਾਓ

ਪੰਨਾ:Alochana Magazine October 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਨਾਲ ਨਾਲ, ਨਵੇਂ ਰੂਪ ਵਿਚ ਨਵੀਆਂ ਰਚਨਾਵਾਂ ਦਾ ਕੰਮ ਕੋਈ ਸੁਖਾਲਾ ਕੰਮ ਨਹੀਂ ਤੇ ਸਾਮਾਜਿਕ ਉਪਯੋਗਤਾ ਦੀ ਦਿਸ਼ਟ ਤੋਂ ਹੀ ਇਸ ਕੰਮ ਦੀ ਗੰਭੀਰਤਾ ਵਖਰ ਵੱਧ ਜਾਂਦੀ ਹੈ, ਇਸ ਲਈ ਅਜਿਹੇ ਕੇਂਦਰ ਲੋੜੀਂਦੇ ਹਨ, ਜਿਥੇ ਇਸ ਸਬ4 ਵਿਚ ਟੇਨਿੰਗ ਦਿੱਤੀ ਜਾ ਸਕੇ । ਕੁਝ ਤਾਂ ਅੰਦਰ ਤਾਂ ਇਹੋ ਜਿਹੇ ਕੱਦਰਾ ਦਾ ਸਥਾਪਨਾ ਹੋਈ ਹੈ ਤੇ ਕਈ ਥਾਵਾਂ ਤੇ, ਸੂਝਵਾਨ ਵਿਅਕਤੀਆਂ ਨੇ ਹੀ ਇਸ ਕੰਮ ਸ਼ੁਰੂ ਕੀਤਾ ਹੈ । ਲੋੜ ਹੈ ਕਿ ਸਾਡੇ ਸੂਬੇ, ਪੰਜਾਬ ਵਿਚ ਵੀ, ਲੋਕ-ਸੰਸਕ੍ਰਿਤੀ ਦਾ ਕੋਈ ਅਜਿਹਾ ਕੇਂਦਰ ਸਥਾਪਿਤ ਕੀਤਾ ਜਾਵੇ, ਜਿਥੇ ਵੱਡੇ ਪੈਮਾਨੇ ਤੇ ਕੰਮ ਹੋ ਸਕੇ। ਅਰ ਅਲੋਪ ਹੋ ਰਹੀ, ਸੰਸਕ੍ਰਿਤੀ ਦੇ ਉਨ੍ਹਾਂ ਤਰ੍ਹਾਂ ਨੂੰ ਜਾਗ੍ਰਸ੍ਤ ਕੀਤਾ ਜਾ ਸਕੇ, ਜਿਰ ਸਾਡੀ ਪ੍ਰਾਚੀਨ ਵਡਿਆਈ ਦਾ ਭਾਰ ਅੱਜ ਤਕ ਢੋਂਦੇ ਆ ਰਹੇ ਹਨ । ਪੰਜਾਬੀ ਵੀਰੋ ! ਆਲੋਚਨਾ ਦੇ ਆਪ ਗਾਹਕ ਬਣੋ ਹੋਰਾਂ ਨੂੰ ਗਾਹਕ ਬਣਨ ਲਈ ਪ੍ਰੇਰੋ । ੪੪