ਪੰਨਾ:Alochana Magazine October 1960.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਉਪਾਈ' ਮੰਨਦੇ ਹਨ । 'ਮਾਇਆ' ਜਿਸ ਤਰ੍ਹਾਂ ਹੋਰ ਥਾਂ ਕਹਿਆ ਹੈ, “ਮਾਲਿਕ ਦੀ ਗੁਲਾਮ ਹੈ ਜੋ ਉਸ ਦੇ ਹੁਕਮ ਵਿਚ ਵਰਤਦੀ ਹੈ।” ਅਗੇ ਜਾ ਕੇ ਸੇਖੋਂ ਸਾਹਿਬ ਨੇ ਲਿਖਿਆ ਹੈ “ਪਰ ਜਪੁ ਵਿਚ ਪ੍ਰਚਲਿਤ ਚਿੰਤਨ ਰੂਪ ਵਿਚੋਂ ਨਿਕਲਣ ਦਾ ਯਤਨ ਹੈ ਤੇ ਪਹਿਲਾ ਇਹ ਦਸਿਆ ਗਇਆ ਹੈ ਕਿ ਉਹ ਸਚ ਪ੍ਰਚਲਿਤ ਧਾਰਮਿਕ ਮਾਰਗ, ਸੁਚ, ਭੁਖ, ਚੁਪ, ਆਦਿ ਰਾਹੀਂ ਨਹੀਂ ਪ੍ਰਾਪਤ ਹੋ ਸਕਦਾ । ਪਰ ਨਾਲ ਹੀ ਚਿੰਤਨ ਦੀ ਨਿਰਬਲਤਾ ਨੂੰ ਇਹ ਕਹਿ ਕੇ ਦਰਸਾ ਦਿਤਾ ਹੈ : “ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ।”” ‘ਸਿਆਣਪਾਂ' ਦਾ ਅਰਥ ਚਿੰਤਨ ਨਹੀਂ । ਉਹ ਤਾਂ 'ਸੋਚ' ਵਿਚ ਆ ਗਇਆ ਹੈ । ਇਸ ਦਾ ਅਰਥ 'ਦੁਨੀਆਂ ਦੀਆਂ ਸਿਆਣਪਾਂ ਹਨ । ਜਿਨ੍ਹਾਂ ਨੂੰ ਕਈ ਸ਼ਬਦਾਂ ਵਿਚ ‘ਚਤੁਰਾਈਆਂ' ਆਖਿਆ ਗਇਆ ਹੈ । ਅੱਗੇ ਜਾ ਕੇ ਸੇਖੋਂ ਸਾਹਿਬ ਫੇਰ ਲਿਖਦੇ ਹਨ - “ਇਸ ਲਈ- ਫਿਰ ਪ੍ਰਸ਼ਨ ਕੀਤਾ ਹੈ : ਉਸ ਸੱਚ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਤੇ ਕੜ ਦੀ ਕੰਧ ਅਥਵਾਂ ਪੜਦੇ ਨੂੰ ਕਿਵੇਂ ਤੋੜਿਆ ਜਾਵੇ ? ਪਰ ਜਦੋਂ ਇਸ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ ਤਾਂ ਚਿੰਤਨ ਉਤੇ ਪ੍ਰਚਲਿਤ ਭੂਪਵਾਦੀ ਸਮਾਜ ਦੀਆਂ ਸੀਮਾਂ ਆ ਲਾਗੂ ਹੋਈਆਂ ਹਨ ਤੇ ਉੱਤਰ ਹੈ :- ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ “ਅਰਥਾਤ ਉਹ ਹੁਕਮ ਜਿਹੜਾ ਜੀਵ ਦੇ ਨਾਲ ਹੀ ਪ੍ਰਬਧ ਦੇ ਰੂਪ ਵਿਚ ਲਿਖ ਦਿੱਤਾ ਜਾਂਦਾ ਹੈ ।” ਪਹਿਲਾਂ ਤੁਕ ਦਾ ਅਰਥ ਹੀ ਗ਼ਲਤ ਕੀਤਾ ਹੈ । ਸਿੱਖ ਧਰਮ ਅਨੁਸਾਰ ਨਿਰੰਕਾਰ ਦੇ ਹੁਕਮ ਵਿਚ ਚਲਣਾ ਆਤਮਿਕ ਜੀਵਨ ਦਾ ਉੱਚਤਮ ਆਦਰਸ਼ ਹੈ । ਪਾਰਬਧ’ ਦਾ ਭਾਵ ਹਿੰਦੂ ਮਤਿ ਅਨੁਸਾਰ ਭਾਗ ਹੈ, ਜੋ ਸਾਡੇ ਪੂਰਬ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ । ਕੂੜ ਦੀ ਕੰਧ' ਨਿਰੰਕਾਰ ਦੇ ਹੁਕਮ ਵਿਚ ਜੀਵਨ ਬਿਤਾਣ ਨਾਲ ਟੁਟਦੀ ਹੈ । ਇਹ ਤਾਂ ਸੱਚ ਨੂੰ ਪ੍ਰਾਪਤ ਕਰਨ ਦਾ ਵਡਾ ਵਸੀਲਾ ਹੱਬਿਆ ਗਇਆ ਹੈ । ਇਸ ਲਈ ‘ਲਿਖਿਆ ਨਾਲਿ' ਦਾ ਅਰਥ 'ਪ੍ਰਾਰਬਧ’ ਨਹੀਂ ਸਕਦਾ । ਜੇ ਪਾਰਬਧਾਂ ਦੇ ਰੂਪ ਵਿਚ “ਹੁਕਮਿ ਰਜਾਈ ਚਲਣਾ' ਲਿਖ ਦਿੱਤਾ ਜਾਂਦਾ ਫਿਰ ਸਹਿਜੇ ਹੀ ਹਰ ਇਕ ਮਨੁਖ ਹੁਕਮ ਵਿਚ ਤੁਰਦਾ | ਅਗਲੀ ਪਉੜੀ ਵਿਚ ਹਕਮ ਵਿਚ ਤੁਰਨ ਦੀ ਨਿਸ਼ਾਨੀ ਹਰ ਇਕ ਮਨੁਖ ਵਿਚ ਪ੍ਰਗਟ ਹੁੰਦੀ ਹੈ । “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ ਭਾਵ ਹਰ ਇਕ ਮਨੁਖ ਹਉਮੈ ਰਹਿਤ ਹੁੰਦਾ । ਵਾਸਤਵ ਵਿਚ ਇਹ ਗਲ ਹੈ ਨਹੀਂ । ।