ਇਥੇ ਤੀਆ ਪੁਰਸ਼ ਇਕ ਵਚਨ ਵਰਤ ਕੇ ਸ੍ਰੀ ਸੰਤ ਸਿੰਘ ਹੋਰਾਂ ਕੋਈ ਆਪਣੀ ਲਿਆਕਤ ਦਾ ਸਬੂਤ ਨਹੀਂ ਦਿੱਤਾ । ਪਦਾਰਥਵਾਦੀ ਹੁੰਦੇ ਹੋਏ ਅਹੰਕਾਰ ਵਿਚ ਇਕ ਵਚਨ ਵਰਤ ਕੇ ਸਿਖਾਂ ਦਾ ਦਿਲ ਦੁਖਾਇਆ ਹੈ । ਜੋ ਕਦੀ ਤੁਸਾਨੂੰ ਇਹ ਸਹੀ ਹੋ ਗਇਆਂ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਚਿੰਤਨ ਭੂਪਵਾਦੀ ਸੀਮਾਂ ਨੂੰ ਤੋੜਨ ਵਾਲਾ ਹੈ ਤਾਂ ਫਿਰ ਇਸ ਦਾ ਜ਼ਿਕਰ ਹੀ ਕਿਉਂ ਕੀਤਾ ? ਕੀ ਗੁਰੂ ਜੀ ਆਪਣੇ ਉਪਦੇਸ਼ ਲਈ ਪਹਿਲੋਂ ਸਾਰੀ ਪੰਜਾਬੀ ਬੋਲੀ ਬਦਲ ਦਿੰਦੇ ਜਾਂ ਇਸ ਵਿਚ ਵਰਤੇ ਜਾ ਰਹੇ ਮੁਹਾਵਰਿਆਂ ਜਾਂ ਉਪਮ'ਵਾਂ ਨੂੰ ਬਦਲ ਦਿੰਦੇ ? ਨਹੀਂ ਇਹ ਕਰਨਾ ਬਿਰਥਾ ਉੱਦਮ ਸੀ। ਉਨ੍ਹਾਂ ਉਪਮਾਵਾਂ ਅਤੇ ਮੁਹਾਵਰਿਆਂ ਦੀ ਵਰਤੋਂ ਕਰਕੇ ਆਪਣੇ ਚਿੰਤਨ ਨੂੰ ਉਘਾੜਨ ਦਾ ਜਤਨ ਕੀਤਾ ਹੈ ਜੋ ਭੂਪਵਾਦੀ ਸਮਾਜ ਦੀ ਪ੍ਰੋੜਤਾ ਵਿਚ ਨਹੀਂ । ਸਗੋਂ ਗੁਰੂ ਜੀ ਨੇ 'ਹਲੇਮੀ ਰਾਜ' ਦੀ ਅਸਥਾਪਨਾ ਦਾ ਚਿ ਬੰਨਿਆ ਹੈ “ਜਿਸ ਵਿਚ ਕੋਈ ਕਿਸੇ ਨੂੰ ਦੁਖ ਦੇਣ ਦਾ ਜਤਨ ਨਹੀਂ ਕਰੇਗਾ ਅਤੇ ਸਭ ਸੁਖਾਲੇ ਵੱਸਣਗੇ । | ਹੁਣ ਇਸ ‘ਭੂਪਵਾਦੀ ਸਮਾਜ ਵਿਚੋਂ ਉਪਜੇ ਚਿੰਤਨ’ ਤੇ ਟੀਕਾ ਟਿਪਣੀ ਕਰਕੇ ਮੈਂ ਪਾਠਕਾਂ ਦਾ ਹੋਰ ਸਮਾਂ ਨਹੀਂ ਗਵਾਵਾਂਗਾ । ਹੋਰ ਨੁਕਸ ਜੋ ਇਸ ਬਾਣੀ ਵਚ ਸ੍ਰੀ ਸੰਤ ਸਿੰਘ ਹੋਰਾਂ ਕੱਢ ਹਨ, ਉਨ੍ਹਾਂ ਦਾ ਵਿਸ਼ਲੇਸ਼ਨ ਕਰਾਂਗਾ । ਸੇਖੋਂ ਸਾਹਿਬ ਲਿਖਦੇ ਹਨ- “ਇਸ ਤੋਂ ਅਗਲੀ ਸਤਵੀਂ ਪਉੜੀ ਦਾ ਇਹਨਾਂ ਪਹਿਲੇ ਪ੍ਰਕਰਣਾਂ ਨਾਲ ਸੰਬੰਧ ਨਹੀਂ ਦਿਸਦਾ । ਸੇਖੋਂ ਸਾਹਿਬ ! ਸੰਬੰਧ ਤਾਂ ਪ੍ਰਗਟ ਹੈ, ਤੁਸਾਨੂੰ ਸਮਝ ਨਹੀਂ ਆਇਆ । ਗੁਰਮਤਿ ਵਿਚ ਗੋਬਿੰਦ ਦੇ ਮੇਲ ਦਾ ਵਸੀਲਾ ਨਾਮ ਸਿਮਰਣ ਦਸਿਆ ਗਇਆ ਹੈ । ਪਹਿਲੇ ਕਰਮ ਕਾਂਡ, ਹਵਨ, ਯੁਗ, ਤੀਰਥ ਅਸ਼ਨਾਨ ਦੁਆਰਾ ਸ਼ਰਗ ਦੀ ਪ੍ਰਾਪਤੀ ਅਥਵਾ ਸੰਸਾਰ ਦੀ ਸੰਪਤੀ ਦੀ ਪ੍ਰਾਪਤੀ ਦਾ ਪਰਚਾਰ ਕੀਤਾ ਜਾਂਦਾ ਸੀ । ਸਮਾਧੀ ਰਾਹੀਂ ਆਪਣੇ ਸਰੂਪ ਵਿਚ ਇਸਥਿਤ ਹੋਣਾ--ਇਹ ਜੱਗ ਦਾ ਆਦਰਸ਼ ਸੀ । ਜੋਗ ਦੇ ਪਕਾਰ ਦਾ ਸੀ, 'ਰਾਜ' ਤੇ 'ਹਠ । ਜੋਗ ਰਾਹੀਂ ਸਰੂਪ ਵਿਚ ਇਸਥਿਤ ਹੋਣ ਤੋਂ ਜਿਸ ਲੰਮੀ ਉਮਰ ਅਤੇ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਵੀ ਮੰਨੀ ਜਾਂਦੀ ਸੀ । ਜਦ ਗਰ ਜੀ ਨੇ ਨਿਰੰਕਾਰ ਪ੍ਰਾਪਤੀ ਦਾ ਵਸੀਲਾ ਨਾਮ ਦਾ ਸਿਮਰਣ ਅਤੇ ਨਿਰੰਕਾਰ ਦੇ ਗੁਣ ਗਾਣੇ ਦਸਿਆ ਤਾਂ ਇਹ ਪ੍ਰਸ਼ਨ ਕੀਤਾ ਗਇਆ ਹੈ ਕਿ ਪਿਛਲੇ ਧਰਮ ਪੁਸਤਕਾਂ ਤੋਂ ਅਡਰੇ ਰਾਹ ਦੀ ਪ੍ਰੇਰਨਾ ਲਈ ਤੁਹਾਡੇ ਪਾਸ ਕੀ ਪ੍ਰਮਾਣ ਹੈ । ਤਾਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ :- ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਹੈ ਮਾਈ । ੬
ਪੰਨਾ:Alochana Magazine October 1960.pdf/8
ਦਿੱਖ