ਪੰਨਾ:Alochana Magazine October 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਨਾ ਹੈ । ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਗੁਰੂ ਨਾਨਕ ਦੀਆਂ ਜਿਹੜੀਆਂ ਬਾਣੀਆਂ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ ਹੈ ਉਨ੍ਹਾਂ ਵਿਚੋਂ ਪ੍ਰਸਿੱਧ ਹਨ : () ਪੱਟੀ, ਸਾਖੀ ੨, (੨) ਰਾਗ ਆਸਾ, ਸਾਖੀ ੬, (੩) ਜਪੁ ਜੀ, ਸਾਖੀ ੪੨, ਸਾਖੀ ੨ ਤੋਂ ਹੀ ਸਾਨੂੰ ਇਸ ਗੱਲ ਦਾ ਪਤਾ ਲਗ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਬਣਾਇਆ ਸੀ । ਇਸ ਪੱਟੀ ਤੋਂ ਹੀ ਸਾਨੂੰ ਇਸ ਗੱਲ ਦਾ ਪਤਾ ਲਗਦਾ ਹੈ ਕਿ ਗੁਰਮੁਖੀ ਲਿਪੀ ਦੇਵਨਾਗਰੀ ਲਿਪੀ ਤੋਂ ਬਿਲਕੁਲ ਅਡਰੀ ਹੈ ਅਤੇ ਉਸ ਸਮੇਂ ਦੀ ਪ੍ਰਚਲਿਤ ਲਿਪੀ ਟਾਕਰੀ ਨਾਲ ਬਹੁਤ ਮਿਲਦੀ ਹੈ । ਇਸ ਸਾਖੀ ਦੀ ਮਹੱਤਾ ਇਸ ਗੱਲ ਵਿੱਚ ਹੈ ਕਿ ਗੁਰੂ ਮਹਾਰਾਜ ਨੇ “ਬੇਦ ਸਾਸਤ੍ਰ, ਜਮਾਂ ਖਰਚ, ਰੋਜ਼ ਨਾਵਾਂ, ਖਾਤ, ਲੇਖਾ ਆਦਿ’ ਨੂੰ ਨਿੰਦਦਿਆਂ ਆਖਿਆ ਹੈ, “ਇਹ ਜੋ ਪੜ੍ਹਨਾ ਹੈ ਸਭ ਬਾਦ ਹੈ ।’ ਗੁਰੂ ਜੀ ਦਾ ਉੱਤਰ ਸੁਣ ਕੇ ਪੰਡਿਤ ਹੈਰਾਨ ਹੋ ਗਇਆ’ ਅਤੇ ਕਹਿਣ ਲਗਾ, 'ਜੇ ਤੇਰੇ ਆਤਮੈ ਆਉਂਦੀ ਹੈ ਸੋ ਕਰਿ !' ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਜਨਮ ਸਾਖੀ ਦੇ ਮੁਢ ਵਿੱਚ ਹੀ ਗੁਰੂ ਨਾਨਕ ਦੇਵ ਦੇ ਜੀਵਨ ਦੇ ਮੁਖ ਉਦੇਸ਼ ਨੂੰ ਸਪਸ਼ਟ ਸ਼ਬਦਾਂ ਵਿੱਚ ਅੰਕਿਤ ਕਰ ਦਿੱਤਾ ਸੀ । ਸਾਖ (੬) ਵਿੱਚ ਗੁਰੂ ਮਹਾਰਾਜ ਨੇ ਪਰਮਾਤਮ ਦੇ ਰੂਪ ਅਤੇ ਉਸ ਦੇ ਮੀਰੀ ਗੁਣਾਂ ਬਾਰੇ ਆਪਣੇ ਵਿਚਾਰ ਰਖੇ ਹਨ । ਇਸ ਵਿਸ਼ਯ ਬਾਰੇ ਹੋਰ ਅਨੇਕ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ । ਉਦਾਹਰਣ ਲਈ ਸਾਖੀ ੧੧, ਸਖੀ ੧੩, ਸਾਖੀ ੩੨, ਸਾਖੀ ੪੨ ਆਦਿ । ਇਥੇ ਗੁਰ ਮਰਯਾਦਾ ਦਾ ਟਕਰਾ ਗੁਰੂ ਜੀ ਦੇ ਸਮੇਂ ਪ੍ਰਚਲਿਤ ਦਾਰਸ਼ਨਿਕ ਵਿਚਾਰਧਾਰਾਵਾਂ ਨਾਲ ਕਰਨ ਨਾਲ ਇਹ ਗੱਲ ਸਿੱਧ ਹੋ ਜਾਏਗੀ ਕਿ ਪਰਮਾਤਮਾ ਦੀ ਹੋਂਦ ਬਾਰੇ ਗੁਰੂ ਜੀ ਦੇ ਵਿਚਾਰ ਭਾਰਤੀ ਦਾਰਸ਼ਨਿਕ ਪਰੰਪਰਾ ਅਨੁਸਾਰ ਹੁੰਦੇ ਹੋਏ ਭੀ ਆਪਣੇ ਆਪ ਵਿੱਚ ਇਕ ਸੰਪੂਰਣ ਇਕਾਈ ਰਖਦੇ ਹਨ । । ਗੁਰੂ ਨਾਨਕ ਦੇਵ ਜੀ ਨੇ ਆਪਣੀ ਹਯਾਤੀ ਵਿੱਚ ਦੇਸ਼ ਦੇਸ਼ਾਂਤਰਾ ਦਾ ਭਮਣ ਕੀਤਾ। ਇਨ੍ਹਾਂ ਉਦਾਸੀਆਂ ਦੇ ਅਰਸੇ ਵਿੱਚ ਆਪ ਨੇ ਅਨੇਕ ਪੰਡਿਤਾਂ, ਜੋਗੀਆਂ, ਸਰੇਵੜਿਆਂ, ਕਾਪੜਿਆਂ, ਬੈਰਾਗੀਆਂ, ਸੰਨਿਆਸੀਆਂ, ਵੈਸ਼ਣਵਾਂ, ਸ਼ੈਵਾਂ ਸ਼ਾਕਤਾਂ, ਮੁਸਲਮਾਨ ਵਲੀਆਂ, ਪੀਰਾਂ ਤੇ ਸੂਫੀ ਸੰਤਾਂ ਨਾਲ ਭੇਟ ਕੀਤੀ । ਪੁਰਾਤਨ ਜਨਮ ਸਾਖੀ ਵਿੱਚ ਪੰਜ ਉਦਾਸੀਆਂ ਦਾ ਜ਼ਿਕਰ ਆਉਂਦਾ ਹੈ । ਪੁਰਾਤਨ ਜਨਮ ਸਾਖੀ ਅਨੁਸਾਰ ਇਨ੍ਹਾਂ ਉਦਾਸੀਆਂ ਦਾ ਵੇਰਵਾ ਇਸ ਪ੍ਰਕਾਰ ਹੈ : (੧) 'ਪ੍ਰਥਮੈਂ ਉਦਾਸ਼ੀ ਕੀਤੀ ਪੂਰਬ ਕੀ ਤਿਤ, ਉਦਾਸੀ ਨਾਲਿ ਮਰਦਾਨਾ ਰਬਾਬੀ ਥਾਂ । ਤਦ ਪਉਣ ਅਹਾਕੁ ਕੀਆ ਪਹਰਾਵਾ ਬਾਬੇ ਨਾਨਕ ਕਾ ਬਸਤਰ ਅੰਬੋਆਂ । ਏਕ ਬਸ਼ਰ ਚਿਟਾ ।