ਪੰਨਾ:Alochana Magazine October 1961.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਕ ਪੈਰ ਤੀ । ਏਕ ਪੈਰ ਉਸ, ਗਲ ਖਫਨੀ । ਸਿਰਿ ਟੋਪੀ ਕਲੰਦਰੀ । ਮਾਲਾ ਹਡਾਂ ਕੀ । ਮਥੇ ਤਿਲਕੁ ਕੇਸਰ ਕਾ ॥ (ਪੰਨਾ ੨੯ ਪੁਰਾਤਨ ਜਨਮ ਸਾਖੀ ! ਵਜ਼ੀਰ ਹਿੰਦ ਪ੍ਰੈਸ਼ ੧੯੪੮) ਬਨਾਰਸ, ਕਰਮ ਰੂਪ, ਆਸਾਮ ਦੌਸ, ਬਸ਼ਹ ਆਦਿ ਥਾਵਾਂ ਤੇ ਬਾਰਾਂ ਬਰਸ ਰਟਨ ਕੀਤਾ। ਇਨ੍ਹਾਂ ਦੂਰ ਦੀਆਂ ਥਾਵਾਂ ਤੇ ਛੂਟ ਗੁਰੂ ਜੀ ਮਾਝੇ ਦੇ ਇਲਾਕੇ ਤੇ ਪੋਠੋਹਾਰ ਦੇ ਪੂਰਬੀ ਭਾਗ ਦੇ ਕੁਝ ਹਿੱਸੇ ਦੀ ਯਾਤਰਾ ਭੀ ਕੀਤੀ । ਆਸਾ ਦੀ ਵਾਰ, ਗੁਰੂ ਜੀ ਨੇ ਇਸੇ ਉਦਾਸੀ ਵਿੱਚ ਉਚਾਰੀ । ਇਸ ਉਦਾਸੀ ਵਿੱਚ ਗੁਰੂ ਸਾਹਿਬ ਨੇ ਅੱਡ ਅੱਡ ਥਾਵਾਂ ਤੇ ਜਾ ਕੇ ਕੁਦਰਤ ਵਾਰਾ ਕਾਦਰ ਨਾਲ ਆਪਣੇ ਸੰਜੋਗ ਦਾ ਵਰਣਨ ਕਰਦਿਆਂ ਗੁਰਮੁਖਾਂ ਤੇ ਭਗਤਾਂ ਨੂੰ ਭੀ ਇਸ ਗੱਲ ਦੀ ਪ੍ਰੇਰਣਾ ਦਿੱਤੀ ਹੈ ਕਿ ਉਹ ਇਸ ਮਾਰਗ ਨੂੰ ਅਪਣਾਉਣ । ਅੱਡ ਅੱਡ ਥਾਵਾਂ ਤੇ ਆਪਣੇ ਇਸ ਸ਼ਟਿਕੋਣ ਦੀ ਵਿਆਖਿਆ ਕਰਦਿਆਂ ਗੁਰੂ ਸਾਹਿਬ ਨੇ ਇਹ ਦੱਸਿਆ ਹੈ ਕਿ ਅਦੈਤ ਤੋਂ ਮੁਕਤੀ ਹਾਸਿਲ ਕਰਨ ਦਾ ਇਕੋ ਇਕ ਢੰਗ ਇਹ ਹੈ ਕਿ ਕੁਦਰਤ ਦੇ ਪ੍ਰਬੰਧ ਦੀ ਸੁੰਦਰਤਾਈ ਤੇ ਇਸ ਦੀ ਸੁਚਤਾ ਦਾਰਾ ਬ੍ਰਹਮੰਡ ਦੇ ਰਚਨਹਾਰ ਦੀ ਉਚਤਾ ਦਾ ਅਨੁਭਵ ਕਰ ਕੇ ਮਨੁਖ ਦੁਨੀਆਂ ਦੇ ਝਮੇਲਿਆਂ ਤੋਂ ਉੱਪਰ ਉੱਠ ਕੇ ਕੁਦਰਤ ਦੇ ਕੱਦਰ ਵਿੱਚ ਅਭੇਦ ਹੋ ਸਕਦਾ ਹੈ । ਇਹ ਹੀ ਦਿਸ਼ਟਿਕੋਣ ਪੁਰਾਣੇ ਰਿਸ਼ੀਆਂ ਦਾ ਸੀ ਪਰ ਪਿਛੋਂ ਕਟਰ-ਪੰਥੀ ਲੋਕਾਂ ਨੇ ਇਸ ਦੇ ਵਿਚਾਰ ਨੂੰ ਉਲਝਾਉ ਰਸਮਾਂ ਰਵਾਜਾਂ ਦੇ ਗੋਰਖਧੰਦੇ ਵਿੱਚ ਪਾ ਦਿੱਤਾ ਸੀ । ਇਸ ਉਦਾਸੀ ਵਿੱਚ ਅੱਡ ਅੱਡ ਥਾਵਾਂ ਤੇ ਗੁਰੂ ਜੀ ਨੇ ਇਹ ਦੱਸਿਆ ਕਿ ਪਰਮਾਤਮਾ ਦੀ ਹੋਂਦ ਨੂੰ ਜਾਣਨ ਵਾਸਤੇ ਇਹ ਜ਼ਰੂਰੀ ਹੈ ਕਿ ਆਪਣੇ ਅੰਦਰ ਝਾਤੀ ਮਾਰੀ ਜਾਏ । ਇਹ ਹੀ ਅਨੁਭਵ ਵੈਦਾਂਤ ਦੀ ਸਿਖਰ ਅਤੇ ਸੂਫ਼ੀ ਮਤ ਦਾ ਅੰਤਲਾ ਪੜਾਉ ਹੈ । ਪਰਮਾਤਮਾ ਹਰ ਥਾਂ ਮੌਜੂਦ ਹੈ ਅਤੇ ਇਸ ਦਿਸਦੇ ਸੰਸਾਰ ਦੀਆਂ ਸਾਰੀਆਂ ਵਸਤੂਆਂ ਦਾ ਮੂਲ ਆਧਾਰ ਵੀ ਪਰਮਾਤਮਾ ਹੀ ਹੈ । ਪ੍ਰਮਾਤਮਾ ਸਰਬਜੋਤ ਹੈ, ਸਰਬ-ਅਬਿਨਾਸ਼ੀ ਹੈ, ਪਰਮਾਤਮਾ ਇਸ ਸੰਸਾਰ ਨੂੰ ਵਾਚਦਾ ਹੈ, ਅਤੇ ਇਸ ਬਾਰੇ ਗਿਆਨ ਦਾ ਧਾਰਨੀ ਹੈ । ਗੁਰੂ ਜੀ ਦੇ ਕਾਦਰ ਅਤੇ ਕੁਦਰਤ ਬਾਰੇ ਵਿਚਾਰ, ਜਿਹੜੇ ਕਿ ਸਾਨੂੰ ਇਸ ਉਦਾਸੀ ਵਿੱਚ ਮਿਲਦੇ ਹਨ । ਇਸਾਈ ਮਤ ਦੇ ਵਿਚਾਰਾਂ ਨਾਲ ਕਿਸੇ ਹੱਦ ਤਕ ਮਿਲਦੇ ਹਨ : Doth not the Lord fill heanen and Earth', Jeremiah and 'God in whom we live and move and have our being (st. Paul) . ਇਸ ਤਰਾਂ ਦੇ ਵਿਚਾਰਾਂ ਦਾ ਵਰਣਨ ਗੁਰੂ ਸਾਹਿਬ ਦੀ ਪਹਿਲੀ ਉਦਾਸੀ