ਪੰਨਾ:Alochana Magazine October 1961.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੁਲੇਖਿਆਂ ਨੂੰ ਦੂਰ ਕਰਨਾ ਸੀ । ਸਿਧਾਂ ਦੇ ਸੰਪ੍ਰਦਾਇ ਦੀ ਉਤਪਤੀ ਇੱਕ ਪ੍ਰਕਾਰ ਨਾਲ ਭਾਰਤੀ ਬੁੱਧਮਤ ਅਤੇ ਸ਼ੈਵ ਦੀ ਮਰਯਾਦਾ ਵਿੱਚ ਚਲਣ ਵਾਲੇ ਸਾਧੂਆਂ ਦੇ ਆਪਸੀ ਮੇਲ ਮਿਲਾਪ ਦਾ ਹੋਈ । ਇਸ ਉਦਾਸੀ ਵਿੱਚ ਅਤੇ ਦੂਸਰੀਆਂ ਕਈ ਉਦਾਸੀਆਂ ਵਿੱਚ ਗੁਰੂ ਸਾਹਿਬ ਦੀ ਇਨ ਸਿੱਧਾਂ ਨਾਲ ਗੋਸ਼ਟ ਹੋਈ ਹੈ ਅਤੇ ਇਹ ਸਿਧ ਹੀ ਉਨਾਂ ਦੇ ਗੁਰ ਸਿਖ ਪ੍ਰਚਾਰ ਦੇ ਰਸਤੇ ਵਿਚ ਇਕ ਤਾਰ ਨਾਲ ਵਡੀ ਰੁਕਾਵਟ ਸਨ । ਸਾਧਾਰਣ ਜਨਤਾ ਇਨ੍ਹਾਂ ਦੀਆਂ ਰਿਧੀਆਂ ਸਿਧੀਆਂ ਅਤੇ ਕਰਾਮਾਤਾਂ ਆਦਿ ਤੋਂ ਬੜੀ ਪ੍ਰਭਾਵਿਤ ਹੋਈ ਸੀ , ਇਨ੍ਹਾਂ ਵਾਰਤਾਲਾਪਾਂ ਜਾਂ ਗੋਸ਼ਟੀਆਂ ਦੇ ਸਿਲਸਿਲੇ ਵਿਚ ਹੀ ਮਛੰਦਰ ਨਾਥ, ਗੋਰਖ ਨਾਥ ਅਤੇ ਚਰਪਟ ਨਾਥ ਦਾ ਜ਼ਿਕਰ ਆਉਂਦਾ ਹੈ । ਸਿੱਧਾਂ ਨੂੰ ਕਣਪਾਟੇ ਭੀ ਆਖਦੇ ਸਨ ਪਰ ਜਨਮ ਸਾਖੀ ਵਿਚ ਉਨ੍ਹਾਂ ਦਾ ਵਰਣਨ ਸਿੱਧਾਂ ਦੇ ਨਾਂ ਹੇਠਾਂ ਹੀ ਕੀਤਾ ਗਇਆ ਹੈ । ਸੀ ਐਸ.ਐਨ. ਦਾਸ ਗੁਪਤਾ ਆਪਣੀ ਪੁਸਤਕ “Yoga as Religion and Philosophy” ਵਿੱਚ ਸਿੱਧਾਂ ਦੀ ਪਰਿਭਾਸ਼ਾ ਇਸ ਪ੍ਰਕਾਰ ਦੇਂਦੇ ਹਨ, ਅਜਿਹਾ ਵਿਅਕਤੀ ਜਿਹੜਾ ਯੋਗਿਕ ਵਿਆਮ ਦਾ ਮੁਜਜ਼ੇ ਦੀ ਸਮਰਥਾ ਪ੍ਰਾਪਤ ਕਰ ਲੈਂਦਾ ਹੈ ।’’ ਕਈ ਵਿਦਵਾਨ ਤਾਂ ਸਿਧਾਂ ਦੀ ਇਸ ਸੰਪ੍ਰਦਾਇ ਦਾ ਸਿਲਸਿਲਾ ਮਹਾਤਮਾ ਬੁਧ ਦੇ ਮੁਖ ਸ਼ਿਸ਼ ਆਰਯਾ ਅਵਲੋਕਤ ਸਾਰ ਨਾਲ ਜਾ ਮੇਲਦੇ ਹਨ । ਭਾਰਤੀ ਇਤਿਹਾਸ ਵਿੱਚ ਇੱਕ ਰਵਾਇਤ ਇਹ ਭੀ ਪ੍ਰਚਲਿਤ ਹੈ ਕਿ ਗੋਰਖ ਨਾਥ ਸ਼ੰਕਰਾਚਾਰਯ ਦਾ ਸ਼ਿਸ਼ ਸੀ ਅਤੇ ਕਿਤੇ ਗਲੋਂ ਗੁਰੂ ਨਾਲ ਨਾਰਾਜ਼ ਹੋ ਕੇ ਉਸ ਨੇ ਅੱਡ ਸੰਪ੍ਰਦਾਇ ਨੂੰ ਜਨਮ ਦਿੱਤਾ । J.N. Farguhar ਨੇ ਆਪਣੀ ਪੁਸਤਕ “Out lines of the Religious literature of India' ਵਿਚ ਇਹ ਦਰਸਾਣ ਦਾ ਜਤਨ ਕੀਤਾ ਹੈ ਕਿ ਸਿੱਧਾਂ ਨੇ ਆਪਣੀ ਸੰਪ੍ਰਦਾਇ ਦੇ ਅਸੂਲਾਂ ਵਿੱਚ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਭਾਰਤੀ ਸੰਸਕ੍ਰਿਤੀ ਦੇ ਅਸੂਲਾਂ ਨੂੰ ਸਮੇਂ ਲਇਆ ਤੇ ਜਦੋਂ ੧੪ਵੀਂ ਸਦੀ ਵਿੱਚ ਭਗਤੀ ਮਾਰਗ ਦਾ ਜ਼ੋਰ ਹੋ ਗਇਆ ਤਾਂ ਉਨ੍ਹਾਂ ਸ਼ਿਵ ਜੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ । ਸਿੱਧਾਂ ਦਾ ਇਹ ਵਿਚਾਰ ਸੀ ਕਿ ਇਸ ਦੁਨੀ ਮਾਂ ਦੇ ਕਲ-ਕਲੇਸ਼ ਤੋਂ ਬਚਣ ਦਾ ਇੱਕੋ ਇੱਕ ਸਾਧਨ ਇਹ ਹੈ ਕਿ ਹਠ ਯੋਗ ਦੇ ਵਿਆਮ ਦਾਰਾ ਸ਼ਿਵ ਜੀ ਵਿੱਚ ਅਭੇਦ ਹੋਇਆ ਜਾਏ । ਹੱਠ ਜੋਗ ਦੀ ਮਰਯਾਦਾ ਅਨੁਸਾਰ ਜੀਵਨ ਦਾਤੀ ਨਾਉਂ ਦਾ ਨਿਵਾਸ ਅਸਥਾਨ ਨਾਭ’ ਹੈ ਅਤੇ ਨਾਭ' ਹੀ ਬਾਕੀ ਦੇ ਸਾਰੇ ਸਰੀਰਕ ਪਸਾਰੇ (ਰਯੋ) ਦਾ ਆਧਾਰ ਹੈ । fਚਿਤ ਵਿੱਤੀ ਦਾ ਅਸਥਾਨ ਮਾਨਵ ਹਿਰਦਯ ਹੈ ਅਤੇ ਚੰਨ, ਸੂਰਜ ਕਾਲ ਆਦਿ ਆਪਣੇ ਆਪਣੇ ਪ੍ਰਭਾਵ ਨੂੰ ਇਨ੍ਹਾਂ ਤਿੰਨੇ ਅਸਥਾਨਾ ਤੋਂ ਪਾਉਂਦੇ ਹਨ । ਹਿਰਦਯ ਵਿੱਚ ਵਸਦਾ ਪ੍ਰਕ੍ਰਿਤੀ ਦਾ ਅਨੁਭਵ ਜਾਂ ਮਾਨਸ ਪਹਲਾਂ ਨਿਰਾਕਾਰ