ਪੰਨਾ:Alochana Magazine October 1961.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੀ ਪਰਤੂ ਪਿਛੋਂ ਜਾ ਕੇ ਇਸੇ ਨਿਰਾਕਾਰ ਰੂਪ ਨੇ ਸਾਕਾਰ ਰੂਪ ਧਾਰਣ ਕਰ ਲਇਆ ਅਤੇ ਇਹ ਵਾਕ ਜਾਂ ਸ਼ਬਦ ਦਾ ਪ੍ਰਗਟ ਹੋਇਆ । ਸਿੱਧਾ ਅਨੁਸਾਰ ਇਸ ਵਾ ! ਜਾਂ ਸ਼ਬਦ ਦੇ ਰਹਸਯ ਨੂੰ ਕੇਵਲ ਹਠ ਯੋਗ ਦਾਰਾ ਹੀ ਜਾਣਿਆ ਜਾ ਸਕਦਾ ਹੈ । ਇਸ ਉਦਾਸੀ ਵਿੱਚ ਮਿਲਦੀ ‘ਸਿੱਧਾਂ ਨਾਲ ਗੋਸ਼ਟ’ (ਸਾਖੀ ੪੬) ਤੋਂ ਇਹ ਜ਼ਾਹਰ ਹੈ ਕਿ ਗੁਰੂ ਸਾਹਿਬ ਦੇ ਧਰਮ ਦੀ ਆਧਾਰ-ਸ਼ਿਲਾ ਕੇਵਲ ਮਾਨਸਿਕ ਅਨੁਭਵ ਹੀ ਨਹੀਂ, ਸਗੋਂ ਪੂਰਣ ਵਾਦ-ਵਿਵਾਦ ਉੱਤੇ ਨਿਰਭਰ ਕਰਮ ਦੀ ਸ਼ਕਤੀ ਭੀ ਹੈ । ਗੁਰੂ ਜੀ ਨੇ ਸਿੱਧਾਂ ਦੇ ਪ੍ਰਚਲਿਤ ਵਿਚਾਰਾਂ ਦਾ ਖੰਡਨ ਬਹੁਤ ਹੀ ਪ੍ਰਭਾਵਸ਼ਾਲੀ ਬੋਲੀ ਵਿੱਚ ਕੀਤਾ ਹੈ । ਸਿੱਧਾਂ ਦੇ ਯੋਗ-ਅਭਿਆਸ ਦੇ ਢੰਗ ਤੇ ਇਸ ਅਭਿਆਸ ਦੀ ਪ੍ਰਯੋਗ ਪ੍ਰਣਾਲੀ ਦੇ ਸੰਕੇਤਕ ਸ਼ਬਦ ਭੰਡਾਰੇ ਨਾਲ ਆਪ ਦੀ ਪੂਰਣ ਵਾਕਫ਼ੀ ਦਾ ਪਤਾ ਸਾਨੂੰ ਸਿੱਧਾਂ ਨਾਲ ਗੋਸ਼ਟ’’ ਵਾਲੀ ਸਾਖੀ ਤੋਂ ਹੀ ਲਗਦਾ ਹੈ । ਇਸ ਸਾਖੀ ਵਿੱਚ ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਨਾਥਾਂ, ਜੋਗੀਆਂ, ਸਿੱਖਾਂ, ਬੈਰਾਗੀਆ' ਤੋਂ ਸੰਨਿਆਸੀਆਂ ਦੇ ਬਾਹਰਮੁਖੀ ਭਰੂਪ ਨੂੰ ਕਮਾਲ ਸਫਾਈ ਨਾਲ ਪੇਸ਼ ਕੀਤਾ ਹੈ । ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਦੇ · ਚਨਾ ਦਾ ਵਰਣਨ ਕਰਦਾ ਹੋਇਆ, ਜਨਮ ਸਾਖੀ ਦਾ ਕਰਤਾ, ਇਹ ਦਰਸਾਣਾ ਚਾਹੁੰਦਾ ਹੈ ਕਿ ਪਰਮ ਪਦ ਨੂੰ ਅਪਣਾਉਣ ਵਾਸਤੇ ਸੰਸਾਰ ਤਿਆਗਣ ਦੀ ਲੋੜ ਨਹੀਂ । ਇਸ ਉਦਾਸੀ ਵਿੱਚ ਮਿਲਦੀ ਸਿੱਧ ਗੋਸ਼ਟ ਤੋਂ ਛੂਟ, ਸਿੱਧਾਂ ਨਾਲ ਗੁਰੂ ਨਾਨਕ ਦੇਵ ਜੀ ਦੀ ਗੋਸ਼ਟ ਤਿੰਨ ਥਾਵ' ਤੇ ਹੋਈ : (੧) ਸੁਮੇਰ ਪਰਬਤ ਉਤੇ (ਤੀਜੀ ਉਦਾਸੀ, ਸਾਖੀ ੫੦), (੨) ਗੋਰਖ ਹਟੜੀ, (ਪੰਜਵੀਂ ਉਦਾਸੀ, ਸਾਖੀ ੫੨), (੩) ਅਚਲ ਵਟਾਲੇ (ਉਦਾਸੀ ਤੀਸਰੀ, ਸਾਖੀ ੧੦) । ਇਨ੍ਹਾਂ ਸਾਰੀਆਂ ਗੋਸ਼ਟਾਂ ਵਿੱਚ ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਨੂੰ ਆਪਣੀ ਬਾਣੀ ਦਾ ਪ੍ਰਗਟ ਕੀਤਾ ਪਰ ਜਨਮ ਸਾਖੀ ਦੇ ਕਰਤਾ ਨੇ ਆਪਣੇ ਵਰਣਨ ਦੀ ਧਾਰਾਵਾਹਿਕ ਟਿਪਣੀ ਦੂਰਾ ਸਾਰੇ ਰਸ ਨੂੰ ਵਿਸਤਾਰ ਨਾਲ ਸਮਝਾਇਆ ਹੈ । ਗੁਰੂ ਜੀ ਇਹ ਦਸਦੇ ਹਨ ਕਿ ਸਚੇ ਭਗਤ ਲਈ ਇਹ ਅਤਿ ਜ਼ਰੂਰੀ ਹੈ ਕਿ ਉਹ ਬਾਹਰਮੁਖੀ ਚਿਨੁ ਮਰਯਾਦਾ ਦਾ ਤਿਆਗ ਕਰੇ । ਗੁਰੂ ਜੀ ਨੇ ਸਿੱਧਾਂ ਨੂੰ ਇਹ ਉਪਦੇਸ਼ ਦਿੱਤਾ ਕਿ ਉਹ ਆਪਣੀ ਮਾਨਸਿਕ ਦਸ਼ਾ ਦਾ ਸੁਧਾਰ ਕਰਨ ਤੇ ਬਾਹਰਲੇ ਭੇਖਾ ਤੋਂ ਹੀ ਬਹੁਤ ਆਸਰਾ ਨਾ ਰਖਣ । ਇਸ ਗੱਲ ਦਾ ਇਥੇ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਵਿਸਤਾਰ ਨਾਲ ਅੱਡ ਅੱਡ ਉਦਾਸੀਆਂ ਵਿੱਚ ਸਿੱਧਾਂ ਦਾ ਵਰਣਨ ਕੀਤਾ ਗਇਆ ਹੈ, ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਧ ਆਪਣੇ ਸਮੇਂ ਵਿਚ ਇੱਕ ਬਹੁਤ ਭਾਰੀ ਸੰਪ੍ਰਦਾਇ ਸਨ । ਦੂਜੀ ਉਦਾਸੀ ਵਿਚ, ਮੁਢਲੀ ਸਿੱਧ ਗੋਸ਼ਟ ਦੇ ਨਾਲ ਹੋਰ ਵਰਣਨ ਯੋਗ ਸਾਖੀਆਂ ਹਨ ਕਉਡਾ ਰਾਖਸੁ (ਸਾਖੀ ੪੪), ਮਖਦੂਮ ਬਹਾਵਦੀ (ਸਾਖੀ ੪੫) ਅਤੇ ਸ਼ਿਵਨਾਭ . 93