ਪੰਨਾ:Alochana Magazine October 1961.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਣ ਮਿਲਦਾ ਹੈ, ਉਹ ਗੁਰੂ ਦੀ ਕ੍ਰਿਪਾ ਦਾਰਾ ‘ਕਰਤਾ ਪੁਰਖ’ ਤੋਂ ਹਾਸਿਲ ਕੀਤਾ ਜਾ ਸਕਦਾ ਹੈ । ਇੱਕ ਵੱਡਾ ਅੰਤਰ ਜਿਹੜਾ ਗੁਰਮਤ ਵਿੱਚ ਅਤੇ ਦੂਸਰੇ ਸਾਮੀ Senmitic; ਵਿਚਾਰਾਂ ਵਿੱਚ ਹੈ, ਉਹ ਇਹ ਹੈ ਕਿ ਸਾਮੀ ਵਿਚਾਰਾਂ ਅਨੁਸਾਰ ਪਰਮਾਤਮਾ ਦੁਖ ਸੁਖ ਦੋਹਾਂ ਦਾ ਸਮਾਂ ਹੈ । ਨੇਕੀ ਅਤੇ ਬਦੀ ਉਸੇ ਤੋਂ ਉਪਜਦੀਆਂ ਹਨ ਪਰ ਗੁਰੂ ਜੀ ਦੇ ਕਥਨ ਅਨੁਸਾਰ ਇਹ ਦੁਖ ਦਾ ਅਨੁਭਵ ਪਰਮਾਤਮਾ ਦੀ ਵਿਸ਼ੇਸ਼ਤਾਵਾਂ ਤੇ ਅਣਗਹਿਲੀ ਜਾਂ ਨਾਵਾਕਫ਼ੀ ਦੇ ਕਾਰਨ ਹੈ । ਜੇਕਰ ਮੂਲ ਮੰਤਰ ਵਿੱਚ ਦ੍ਰਿੜ੍ਹ ਵਿਸ਼ਵਾਸ ਹੋ ਜਾਏ ਤਾਂ ਪਰਮਾਤਮਾ ਨੂੰ ਸੁਖ ਸਾਗਰ, ਸਗਲ ਸੁਖ ਸਾਗਰ ਅਤੇ ਸੁਖ ਗਾਮੀ ਮੰਨਿਆਂ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੂਸਰੀ ਉਦਾਸੀ ਵਿੱਚ ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਗੁਰੂ ਸਿੱਧਾਂਤ ਦੇ ਮੁੱਖ ਅਸੂਲ ਅਤੇ ਇਨ੍ਹਾਂ ਅਸੂਲਾਂ ਦੀ ਆਧਾਰ-ਸ਼ਿਲਾ ਜਪੁ ਜੀ ਦੇ ਮੂਲ ਮੰਤਰ ਦੀ ਵਿਆਖਿਆ ਕੀਤੀ ਹੈ । | ਤੀਸਰੀ ਉਦਾਸੀ ਵਿੱਚ ਕਸ਼ਮੀਰ, ਸੁਮੇਰ ਪਰਬਤ, ਅਚਲ ਬਟਾਲੇ ਆਦਿ ਥਾਵਾਂ ਦੀ ਯਾਤਰਾ ਦਾ ਵਰਣਨ ਹੈ । ਜਿਹੜੀਆਂ ਬਾਣੀਆਂ ਗੁਰੂ ਜੀ ਨੇ ਇਸ ਉਦਾਸੀ ਵਿੱਚ ਉਚਾਰੀਆਂ ਹਨ, ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-ਮਲਾਰ ਦੀ ਵਾਰ, ਸਿੱਧ ਗਸ਼ਟ ਦਾ ਕੁਝ ਭਾਗ, ਮਾਰੂ ਸੋਹਲੇ ਤੇ ਜਪੁ ਜੀ ਸਾਹਿਬ । ਇਸ ਸਿਲਸਲੇ ਵਿੱਚ ਇਹ ਗੱਲ ਯਾਦ ਰਖਣ ਵਾਲੀ ਹੈ ਕਿ ਇਕ ਰਵਾਇਤ ਅਨੁਸਾਰ ਗੁਰੂ ਜੀ ਦੀ ਬਾਣੀ ਨੂੰ ਉਨ੍ਹਾਂ ਦੇ ਭਗਤਾਂ ਨੇ ਹੂਬਹੂ ਉਤਾਰ ਲਇਆ ਸੀ ਅਤੇ ਪੁਰਾਤਨ ਜਨਮ ਸਾਖੀ ਦੇ ਕਰਤਾ ਨੇ ਭੀ ਇਸੇ ਗੱਲ ਦੀ ਹਾਮੀ ਭਰੀ ਹੈ । ਤੀਸਰੀ ਉਦਾਸੀ ਦਾ ਅਰੰਭ ਹੇਠਲੇ ਟੂਕ ਨਾਲ ਹੁੰਦਾ ਹੈ : ‘ਤੀਆ ਉਦਾਸੀ, ਉਤਰ ਖੰਡ ਕਰਣਿ ਲਗੈ, ਤਿਤੁ ਉਦਾਸੀ ਅਕ ਦੀਆਂ ਖਖੜੀਆਂ ਅਤੇ ਫੁਲ ਅਹਾਰੁ ਕਰਦਾ ਥਾ, ਪਰ ਸਕੇ । ਅਤੈ ਪੈਰੀ ਚਮੜਾ ਅਤੇ ਸਿਰ ਚਮੜਾ, ਸਾਰੀ ਦੇਹ ਲਪੇਟਿਆ ਅਤੇ ਮਾਥੇ ਟਿਕਾ ਕੇਸਰ ਕਾ, ਤਦਹੁ ਨਾਲਿ ਹ ਹਾਰ ਅਤੇ ਸੀਹਾਂ ਛੀਬਾ ਥੇ । (ਪੰਨਾ ੧੦੫, ਪੁਰਾਤਨ ਜਨਮ ਸਾਖੀ) ਕਸ਼ਮੀਰ ਦੀ ਸਾਖੀ ਵਿੱਚ ਪਰਮਾਤਮਾ ਦੇ ਜਿਹੜੇ ਵਿਸ਼ੇਸ਼ ਗੁਣਾਂ ਦਾ ਵਰਣਨ ਕੀਤਾ ਗਇਆ ਹੈ, ਉਨ੍ਹਾਂ ਦਾ ਵਿਸਤਾਰ ਪੂਰਣ ਵੇਰਵਾ ਜਪੁ ਜੀ ਸਾਹਿਬ ਵਿੱਚ ਕੀਤਾ ਗਇਆ ਹੈ । ਇਸ ਸਾਖੀ ਵਿੱਚਲਾ ਬਿਰਤਾਂਤ, ਉਹ ਖਜ਼ਾਨਾ ਹੈ, ਜਿਸ ਵਿੱਚ ਕਿ ਗੁਰੂ ਸਾਹਿਬ ਨੇ ਜੀਵ ਆਤਮਾ ਦੀਆਂ ਉਲਝਣਾਂ ਤੇ ਮਾਨਸਿਕ ਅਵਸਥਾ