ਪੰਨਾ:Alochana Magazine October 1961.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੌਥੀ ਉਦਾਸੀ ਵਿੱਚ ਜਿਹੜੀ ਮੱਕੇ ਦੀ ਗੋਸ਼ਟ ਮਿਲਦੀ ਹੈ, ਉਸ ਨੂੰ ਪਾਕਨਾਮਾ ਭੀ ਆਖਿਆ ਗਇਆ ਹੈ । ਇਸ ਸਾਖੀ (੫੧) ਵਿੱਚ ਮੱਕੇ ਮਦੀਨੇ ਦੇ ਹਾਜੀਆਂ, ਕਾਜ਼ੀਆਂ, ਪੀਰਾਂ ਜਾਂ ਮਜਾਵਰਾਂ ਦੇ ਪ੍ਰਸ਼ਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤਰ ਦਰਜ ਹਨ । ਭਾਈ ਗੁਰਦਾਸ ਨੇ ਮੱਕੇ ਦੀ ਉਦਾਸੀ ਦਾ ਜ਼ਿਕਰ ਆਪਣੀ ਪਹਲੀ ਵਾਰ ਦੀ ੩੨ਵੀਂ ਪਉੜੀ ਵਿੱਚ ਕੀਤਾ ਹੈ । ਭਾਈ ਗੁਰਦਾਸ ਜੀ ਲਿਖਦੇ ਹਨ । “ਬਾਬਾ ਫਿਰ ਮੱਕੇ ਗਿਆ, ਨੀਲ ਬਸਤ੍ਰ ਧਾਰੇ ਬਨਵਾਰੀ । ਆਸਾ ਹੱਥ ਕਿਤਾਬ ਕਛ, ਜਾ ਬਾਂਗ ਮੁਸੱਲਾ ਧਾਰੀ । ਬੈਠਾ ਜਾਇ ਮਸੀਤ ਵਿੱਚ, ਜਿਥੇ ਹਾਜੀ ਹਜ ਗੁਜਾਰੀ । ਜਾ ਬਾਬਾ ਸੁੱਤਾ ਨੂੰ ਰਾਤ ਨੂੰ, ਵੱਲ ਮਹਿਰਾਬੇ ਪਇ ਪਸਾਰੀ । ਜੀਵਨ ਮਾਰੀ ਲੱਤ ਦੀ, ਕੇਹੜਾ ਸੁੱਤਾ ਕੁਫਰ ਕੁਫਾਰੀ । ਲੱਲਾਂ ਵੱਲ ਖੁਦਾਈ ਦੇ, ਕਿਉਂ ਕਰ ਪਇਆ ਹੋਇ ਬਜਗਾਰੀ । ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ ' ਭਾਈ ਗੁਰਦਾਸ ਅਨੁਸਾਰ ਗੋਸ਼ਟ ਦਾ ਵਿਸ਼ਯ ਇਸ ਪ੍ਰਕਾਰ ਸੀ ਪੁੱਛਣ ਗਲ ਈਮਾਨ ਦੀ, ਕਾਜ਼ੀ ਮੁੱਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ, ਲੱਖ ਨ ਸਕੇ ਕੁਦਰਤ ਕੋਈ । ਪੁਛਣ ਖੋਲ੍ਹ ਕਿਤਾਬ ਨੂੰ, ਵਡਾ ਹਿੰਦੂ ਕਿ ਮੁਸਲਮਾਨ ਕੋਈ । ਪੁਰਾਤਨ ਜਨਮ ਸਾਖੀ ਵਿੱਚ ਮੱਕੇ ਦੀ ਗੋਸ਼ਟ ਦਾ ਵਿਸ਼ੇਸ਼ ਸਥਾਨ ਹੈ । ਇਸ ਦਾ ਕਾਰਣ ਸ਼ਾਇਦ ਇਹ ਹੈ ਕਿ ਗੁਰੂ ਘਰ ਤੋਂ ਬਾਹਰ, ਮੁਸਲਮਾਨੀ ਮਤ 2.