ਪੰਨਾ:Alochana Magazine October 1961.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਸ਼ਾਇਦ ‘ਹ ਸੰਪ੍ਰਦਾਇ ਸੀ, ਜਿਸ ਦਾ ਕਿ ਗੁਰੂ ਨਾਨਕ ਦੇਵ ਦੇ ਸਮੇਂ ਭਾਰਤੀ ਲੋਕਾਂ ਦੇ ਵਿਚਾਰ ਤੇ ਵਿਹਾਰ ਨਾਲ ਸਿਧੇ ਰੂਪ ਵਿੱਚ ਸੰਬੰਧ ਸੀ । ਇਸ ਕਾਰਣ ਸਾਨੂੰ ਇਥੇ ਇਹ ਵਿਚਾਰ ਕਰਨੀ ਪਵੇਗੀ ਕਿ ਸਿਖ ਮਤ ਅਤੇ ਮੁਸਲਮਾਨੀ ਮਤ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਸਝੀਆਂ ਹਨ ਤੇ ਕਿਹੜੀਆਂ ਕਿਹੜੀਆਂ ਗੱਲਾਂ ਅਡਰੀਆਂ ਹਨ ਅਤੇ ਇਸ ਤਰ੍ਹਾਂ ਵਿਚਾਰ ਕਰਦਿਆਂ ਸਾਨੂੰ ਮੱਕੇ ਦੀ ਗੋਸ਼ਟ ਨੂੰ ਪਿਛੋਕੜ ਵਿੱਚ ਰਖਣਾ ਪਵੇਗਾ। ਮੁਸਲਮਾਨ ਖੁਦਾ ਦੀ ਹਸਤੀ ਨੂੰ ਇਸ ਦੁਨੀਆਂ ਤੋਂ ਅਡਰੀ ਅਤੇ ਉਪਰਲੀ ਸ਼ੈ ਮੰਨਦੇ ਹਨ । ਹਿੰਦੂ ਵਿਚਾਰਧਾਰਾ ਅਨੁਸਾਰ ਪਰਮਾਤਮਾ ਸਰਬ ਵਿਆਪਕ ਹੈ । ਕਾਜ਼ੀ ਰੁਕਨ ਦੀਨ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਗੁਰੂ ਜੀ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਖੁਦਾ ਜਾਂ ਪਰਮਾਤਮਾ ਦਾ ਅਸਲੀ ਰੂਪ ਸਰਬ ਵਿਆਪਕ ਤੇ ਸਰਵਾਤੀਤ ਦੋਹਾਂ ਦਾ ਮਿਣ ਹੀ ਹੈ । ਕੁਰਾਨ ਸ਼ਰੀਫ਼ (ਪਾਰਾ ॥੩) ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਖੁਦਾ ਫਾਰ (ਬਖਸ਼ਨਵਾਲਾ) ਹੈ ਅਤੇ ਉਸ ਦੀ ਬਖਸ਼ਸ਼ ਗੁਨ ਹ ਕਰਨ ਵਾਲਿਆਂ ਤੇ ਭੀ ਹੁੰਦੀ ਹੈ ਕਿਉਂਕਿ ਖੁਦਾ ਗੁਨਾਹ ਕਰਨ ਵਾਲਿਆਂ ਦਾ ਪਰਦਾ ਪੋਸ਼ ਹੈ । ਪਰੰਤੂ ਗੁਰੂ ਨਾਨਕ ਦੇਵ ਜੀ ਕਰਮ ਸਿੱਧਾਂਤ ਵਿੱਚ ਯਕੀਨ ਰਖਦੇ ਸਨ । ਅਤੇ ਉਨ੍ਹਾਂ ਇਹ ਸਿਧ ਕਰਨ ਦੀ ਕੋਸ਼ਿਸ਼ ਕੀਤੀ ਕਿ ਬੁਰੇ ਕਰਮਾਂ ਦਾ ਫਲ ਨਿਮਰਤਾ ਨਾਲ ਭੋਗ ਕੇ ਅਤੇ ਨਿਮਰਤਾ ਨਾਲ ਅਗਾ ਸੁਧਾਰ ਕੇ ‘ਚ ਖੰਡ ਵਾਸੀ ਹੋਇਆ ਜਾ ਸਕਦਾ ਹੈ । ਕੁਰਾਨ ਸ਼ਰੀਫ਼ ਵਿੱਚ ਜ਼ਾਤ ਪਾਤ ਦੇ ਭੇਦ ਭਾਵ ਦਾ ਭੀ ਖੰਡਨ ਕੀਤਾ ਗਇਆ ਹੈ ਅਤੇ ਗੁਰੂ ਨਾਨਕ ਦੇਵ ਵੀ ਏਸੇ ਵਿਚਾਰ ਨੂੰ ਮੰਨਦੇ ਸਨ । ਜਿਥੇ ਗੁਰੂ ਜੀ ਮੁਸਲਮਾਨੀ ਮਤ ਦੇ ਬਹੁਤ ਸਾਰੇ ਮੁਖੀ ਅਸੂਲਾਂ ਦੀ ਸਾਰਥਕਤਾ ਨੂੰ ਮੰਨਦੇ ਸਨ ਉਥੇ ਉਨ੍ਹਾਂ ਨੇ ਕਟੜ ਪੰਥੀ ਮੁੱਲਾਂ ਮੁਲਾਣਿਆਂ ਤੇ ਮੱਕੇ ਦੀ ਗੋਸ਼ਟ ਵਿੱਚ ਕਰਾਰੀ ਚੋਟ ਕੀਤੀ ਹੈ । ਕੁਰਾਨ ਵਿੱਚ ਖੁਦਾ ਦੀਆਂ ਵਿਸ਼ੇਸਤਾਵਾਂ ਦਾ ਵਰਣਨ ਕਰਦੀਆਂ ਖੁਦਾ ਦੇ ਅਨੇਕ ਨਾਂ ਦੱਸੇ ਗਏ ਹਨ ਗੱਫਾਰ, ਰਹਮਾਨ ਆਦਿ ਪਰ ਮੁੱਲਾਂ ਨੇ ਇਨ੍ਹਾਂ ਨਾਵਾਂ ਤੋਂ ਛੁਟ ਕਿਸੇ ਹੋਰ ਨਾਂ ਤੋਂ ਪਰਮਾਤਮਾ ਜਾਂ ਥੁਦਾ ਨੂੰ ਕਰਨ ਵਾਸਤੇ ਤਿਆਰ ਨਹੀਂ ਹਨ । ਇਸ ਬਾਰੇ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਪ੍ਰਮਾਤਮਾ ਨੂੰ ਅਨੇਕ ਨਾਵਾਂ ਨਾਲ ਯਾਦ ਕੀਤਾ ਹੈ- ਭਗਵੰਤ, ਭਗਵਾਨ, ਬਿਸ਼ਨ, ਵਿਸ਼ਨੂੰ, ਬਿਸ਼ੰਬਰ, ਬਿਰਹੰਮ, ਬਰਹਮ, ਚਕਰਧਾਰੀ, ਚਕਰਪਾਨ, ਦਮੋਦਰ, ਗਿਰਧਾਰੀ, ਗੋਬਿੰਦ, ਗੋਪਾਲ, ਗੋਪੀਨਾਥ, ਗੋਵਰਧਨਧਾਰੀ, ਗੋਸਾਈਂ, ਹਰੀ, ਈਸ਼ਰ, ਕੇਸ਼ਵ, ਕ੍ਰਿਸ਼ਨ, ਕਾਹਨ, ਮਾਧੋ, ਮਧੁਸੂਦਨ, ਮੁਰਾਰ, ਨਾਰਾਇਣ, ਪਾਰਬ੍ਰਹਮ, ਤਾਂਬਰ, ਪ੍ਰਭ, ਰ ਏ। qt