ਪੰਨਾ:Alochana Magazine October 1961.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ, ਸਰਗੁਣਧਾਮ, ਸਾਂਵਲ, ਸ਼ਿਆਮ, ਵਾਸਦੇਵ । ਇਹ ਸਭ ਨਾਂ ਹਿੰਦੂ ਸਿਖਿਆ ਹਰਸ਼ ਚਲਤੇ ਗਏ ਹਨ ਪਰ ਗੁਰੂ ਸਾਹਿਬਾਨ ਨੇ ਮੁਸਲਮਾਨੀ ਨਾਵਾਂ ਦੀ ਵਰਤੋਂ ਭੀ ਆਮ ਕੀਤੀ ਹੈ । ਅਲ੍ਹਾ, ਗਨੀ, ਹੱਕ, ਕਬੀਰ, ਕਰੀਮ, ਖਾਲਕ, ਖੁਦਾ, ਮਲਕ, ਨਿਰ ਸ਼ਾਰੀਕ (ਲਾ ਸ਼ਰੀਕ), ਪਾਕ, ਰਬ, ਰਹੀਮ, ਰਹ ਨ-ਓਰ-ਰਹੀਮ; ਰਾਜ਼ਿਕ ਤੇ ਸਾਹਿਬ । ਇਨ੍ਹਾਂ ਤੋਂ ਛੁਟ ਗੁਰੂ ਸਾਹਿਬ ਨੇ ਕੁਝ ਅਜਿਹੇ ਨਾਂ ਭੀ ਪਰਮਾਤਮਾ ਦੇ ਲਏ ਹਨ, ਜਿਹੜੇ ਕਿ ਸਿਖ ਮਰਯਾਦਾ ਦੇ ਲਖਾਇਕ ਹਨ ਤੇ ਸਿਖੀ ਦੇ ਮੀਰੀ ਗੁਣਾਂ ਦੇ ਧਾਰਨੀ ਭੀ ਹਨ । ਮਿਸਾਲ ਲਈ ਮਿਤ੍ਰ , ਮੀਤ; ਪ੍ਰੀਤਮ, ਪਿਆ', ਸਜਨ, ਯਾਰ, ਆਦਿ । ਸਿੱਖ ਧਰਮ ਦਾ ਪ੍ਰਚਲਿਤ ਬਲਾ ਵਾਹਿਗੁਰੂ, ਕਾਦਰ ਦੀ ਕੁਦਰਤ ਨੂੰ ਦੇਖ ਕੇ ਵਿਸਆਦ ਵਿੱਚ ਆਉਣ ਦਾ ਲਖਾਇਕ ਹੈ । ਮੱਕੇ ਦੀ ਗੋਸ਼ਟ ਵਿੱਚ ਗੁਰੂ ਸਾਹਿਬ ਨੇ ਸਪਸ਼ਟ ਸ਼ਬਦਾਂ ਵਿੱਚ ਇਹ ਦਸਿਆ ਹੈ ਕਿ ਖੁਦਾ ਹਰ ਥਾ ਹਾਜ਼ਰ ਹੈ ਅਤੇ ਉਸ ਨੂੰ ਕਿਸੇ ਨਾਂ ਤੇ ਭੀ ਯਾਦ ਕੀਤਾ ਜਾ ਸਕਦਾ ਹੈ । ਗੁਰੂ ਨਾਨਕ ਸਾਹਿਬ ਅਤੇ ਪਿਛੋਂ ਆਈਆਂ ਪਾਤਸ਼ਾਹੀਆਂ ਪਰਮਾਤਮਾ ਦੀਆਂ ਵਿਸ਼ੇਸ਼ਤਾਵਾਂ ਦੇ ਲਖਾਇਕ ਨਾਂ ਚੁਣਨ ਗਿਆਂ, ਦੁਨੀਆਂ ਭਰ ਦੇ ਮਿਥਿਆਹਾਸ ਨੂੰ ਛਾਨ ਮਾਰਿਆ ਹੈ । ਗੁਰੂ ਸਾਹਿਬ ਦੀ ਮੱਕੇ ਦੀ ਯਾਤਰਾ ਦਾ ਸੰਗ ਬੜਾ ਮਹਤਵ ਰਖਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਇਸ ਤੋਂ ਪਹਿਲਾਂ ਬਨਾਰਸ ਦੀ ਯਾਤਰਾ ਕਰ ਲਈ ਸੀ ਅਤੇ ਮੱਕੇ ਵਿੱਚ ਹੱਕ ਦਾ ਐਲਾਨ ਕਰ ਕੇ ਉਨਾਂ ਨੇ ਆਪਣੇ ਸਮੇਂ ਦੇ ਵਿਸ਼ਿਸ਼ਟ ਸੰਪ੍ਰਦਾਇ ਇਕਾਈਆਂ ਦੇ ਟਾਕਰੇ ਵਿੱਚ ਆਪਣੇ ਚਲਾਏ ਨਵੇਂ ਗਾਡੀ ਰਾਹ ਦਾ ਖੁਲੇ ਰੂਪ ਵਿੱਚ ਐਲਾਨ ਕਰ ਦਿੱਤਾ । ਪੰਜਵੀਂ ਉਦਾਸੀ ਵਿੱਚ ਸਿਧਾਂ ਨਾਲ ਗੋਸ਼ਟ, ਗੋਰਥਹਟੜੀ (ਸਾਖੀ ੫੨), ਸ੍ਰੀ ਲਹਿਣਾ ਪਰੀਖਿਆ, ਦਾਸੀ ਤੁਲਸਾ (ਸਾਖੀ ੧੩) ਲਹਿਣੇ ਤੋਂ ਅੰਗਦ (ਸਾਖੀ ੫੪) ਮ ਸਾਖੀਆਂ ਸ਼ਾਮਿਲ ਹਨ । ਪੰਜ਼ਵੀਂ ਉਦਾਸੀ ਦਾ ਅਰੰਭ, ਇਸ ਤਰ੍ਹਾਂ ਹੁੰਦਾ ਹੈ । “ਉਦਾਸ ਪੰਜਵੀਂ, ਬਾਬਾ ਗੋਰਖ ਹਟੜੀ ਗਇਆ । ਉਥੇ ਸਧਾਂ ਡਿਠਾ । ਸਿਧਾਂ ਪੁਛਣਾ ਕੀਤਾ ਜੋ ਤੂੰ ਕੌਣ ਖੜੀ ਹੈਂ । ਤਬ ਬਾਬੇ ਆਖਿਆ, ਨਾਨਕ ਆਖਦੇ ਹੈਨਿ ।” (ਪੰਨਾ ੧੨੧, ਪੁਰਾਤਨ ਜਨਮ ਸਾਖੀ, ਖਾਲਸਾ ਸਮਾਚਾਰ ੧੯੫੮) ਸਿਖਾਂ ਨਾਲ ਗੁਰੂ ਜੀ ਨੇ ਉਨ੍ਹਾਂ ਹੀ ਮਸਲਿਆਂ ਬਾਰੇ ਵਿਚਾਰ ਵਿਟਾਂਦਰਾ ਕੀਤਾ, ਜਿਨ੍ਹਾਂ ਬਾਰੇ ਕਿ ਉਹ ਪਹਿਲਾਂ ਕਰ ਆਏ ਸਨ । ਗੁਰੂ ਜੀ ਨੇ ਵਿਸਤਾਰ-ਪੂਰਣ, ਇਹ ਦਸਿਆ ਕਿ ਕ੍ਰਿਸ਼ਮੇਂ ਜਾਂ ਜਜ਼ੇ ਦੇ ਆਧਾਰ