ਪੰਨਾ:Alochana Magazine October 1961.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

--- --- -- - - --


- -- - - - ਗੁਰੂ ਗ੍ਰੰਥ ਸਾਹਿਬ ਵਾਲਾ ਹੀ ਹੈ । ਜੋਤਿ, ਕਹਿਨਿ, ਚਉਫੇਰ, ਮਿਲਿ, ਦੇਖਿ, ਓਇ. ਵਿਚ, ਨਾਲਿ ਆਦਿ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਾਲੇ ਸ਼ਬਦਾਂ ਵਾਂਗ (f) ਦੀ ਵਰਤੋਂ ਕੀਤੀ ਗਈ ਹੈ । ਲੇਖਕ ਦੀ ਬੋਲੀ ਉਤੇ ਲਹਿੰਦੇ ਦੀ ਬੋਲੀ ਦਾ ਬੜਾ ਪ੍ਰਭਾਵ ਹੈ । ਉਸ ਨੇ ਲਹਿੰਦੀ ਦੇ ਬਹੁਤ ਸਾਰੇ ਕ੍ਰਿਯਾ ਰੂਪ ਵਰਤੇ ਹਨ। ਮਿਸਾਲ ਲਈ, ਦਿਤੋਸੁ, ਰਖੀਅਸ, ਆਖਿਉਸ, ਆਇਉਸ, ਕੀਤੋਸੁ, ਕੀਤੀਆ, ਮੀਤਿਆ । ਜਿਸ ਤਰ੍ਹਾਂ ਉਪਰ ਜ਼ਿਕਰ ਕਰ ਆਏ ਹਾਂ ਪੁਰਾਤਨ ਜਨਮ ਸਾਖੀ ਦਾ ਰਚਨਾ-ਕਾਲ ਜਹਾਂਗlਰ ਦਾ ਅੰਤਲਾ ਸਮਾਂ ਤੇ ਸ਼ਾਹਜਹਾਨ ਦਾ ਮੁਢਲਾ ਸਮਾਂ ਸੀ । (ਇਸ ਸਮੇਂ ਮੁਲਤਾਨ ਦਾ ਇਲਾਕਾ ਮੁਸਲਮਾਨ ਪੀਰਾਂ ਫ਼ਕੀਰਾਂ ਦੀ ਇਕ ਪ੍ਰਕਾਰ ਨਾਲ ਅੱਡਾ ਬਣਿਆ ਹੋਇਆ ਸੀ । ਪੰਜਾਬ ਦੇ ਕੇਂਦਰੀ ਇਲਾਕੇ ਵਿਚ ਰਾਸ਼ਸੀ ਅਸ਼ਾਂਤੀ ਦਾ ਸਦਕਾ, ਬਹੁਤ ਸਾਰੇ ਵਿਦਵਾਨ ਜਾਂ ਤਾਂ ਪੰਜਾਬ ਤੋਂ ਬਾਹਰ ਚਲੇ ਗਏ ਮੰਨ ਜਾਂ ਉਨ੍ਹਾਂ ਨੇ ਲਹਿੰਦੇ ਦੇ ਇਲਾਕੇ ਦਾ ਰੁਖ ਕਰ ਲੀਤਾ ਸੀ । ਇਸ ਕਾਰਣ ਹਿੰਦੀ ਨੂੰ ਸਾਹਿੱਤਕ ਪਿੜ ਵਿੱਚ ਪ੍ਰਧਾਨਤਾ ਪ੍ਰਾਪਤ ਹੋ ਗਈ ਤੇ ਇਹ ਪ੍ਰਧਾਨਤਾ ਵਾਰਿਸ ਸ਼ਾਹ ਦੇ ਵੇਲੇ ਤਕ ਕਾਇਮ ਰਹੀ, ਜਦੋਂ ਵਿਚਕਾਰਲੇ ਮੁਗਲ ਸਮਰਾਟਾਂ ਦੇ ਹਲਦਬੇ ਦਾ ਸਦਕਾ ਕੇਂਦਰੀ ਪੰਜਾਬ ਵਿੱਚ ਅਮਨ ਅਮਾਨ ਕਾਇਮ ਹੋ ਗਇਆ । ਰਾਤਨ ਜਨਸ਼ ਸਾਖੀ ਵਿੱਚ ਕਈ ਸ਼ਬਦ ਅਜਿਹੇ ਮਿਲਦੇ ਹਨ, ਜਿਹੜੇ ਕਿ ਸਣ ਪੰਜਾਬੀ ਵਾਰਤਕ ਵਿੱਚੋਂ ਵਿਲੁਪਤ ਹੋ ਗਏ ਹਨ । ਮਿਸਾਲ ਲਈ, ਵਿਕਰਮ ਤੇ ਕਰਮ) ਨਿਹਬਲ (ਨਿਰਮਲ) ਅਸਹੁ (ਹੈ) ਕਿਹਾ (ਕਹਾਂ) ਖੇਸ ( ਤਮਾ (ਤਮ) ਜਵੇਹਰਾਂ (ਜਵਾਹਰਾਂ) ਪਿਆਨ (ਪਾਤਾਲ) ਬਿਖੋ (ਵਿੱਚ) ਹਵਾਲ (ਰਾਲ) ਪਲੇਟੇ (ਵਲੇਟ) ਖੁਸਾਲ (ਖੁਸ਼ਹਾਲ) ਉਜੀਆਰ (ਹੁਸ਼ਿਆਰ) ਪੁਰਾਤਨ ਜਨਮ ਸਾਖੀ ਦੇ ਲਿਖਾਰੀ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਦੀ ਉਪਾਸਨਾ ਸੀ ਅਤੇ ਉਸ ਨੇ ਇਸ ਕਾਰਜ ਸਿੱਧੀ ਲਈ ਆਪਣੇ ਸਮੇਂ ਦੇ ਪ੍ਰਚਲਿਤ ਮੂੰਹ ਚੜੇ, ਬੋਲੇ ਵਰਤੇ ਹਨ । | ਉਸ ਦੀ ਕਾਵਿ ਕਲਪਣਾ ਨੂੰ ਹਿੰਦੂ ਅਤੇ ਮੁਸਲਮਾਨੀ ਸਿਥਿਆਸ ਤੋਂ ਟੰਬ ਮਿਲੀ ਹੈ ਪਰ ਉਸ ਦਾ ਮੁੱਖ ਪ੍ਰਯੋਜਨ ਭਾਵ-ਸਪਸ਼ਟਤਾ ਸੀ ਅਤੇ ਉਸ ਨੂੰ ਆਪਣੀ ਸਾਹਿੱਤਕ ਸ਼ੈਲੀ ਦੇ ਗੁਣਾਂ ਜਾਂ ਫਬਨ ਦੀ ਬਹੁਤੀ ਪਰਵਾਹ ਨਹੀਂ ਸੀ । i s the one 22