ਪੰਨਾ:Alochana Magazine October 1961.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਗਦੀਸ਼ ਬਾ ਸਮਸਿਆਵਾਦ ਅਤੇ ਸਾਹਿੱਤ ਸਮਸਿਆਵਾਦ ਸਾਹਿੱਤ ਦੇ ਹੋਰ ਵਾਦਾਂ ਵਾਰ ਕਿਸੇ ਵਿਸ਼ੇਸ਼ ਸਾਮਾਜਿਕ ਪ੍ਰਕ੍ਰਿਤੀ ਦਾ ਰਿਣੀ ਨਹੀਂ ਸਗੋਂ ਭਿੰਨ ਭਿੰਨ ਸਾਮਾਜਿਕ ਕਾਲਾਂ ਦਾ, ਜਨਮ ਇਸ ਵਾਦ ਦੀ ਕੁੱਖ ਵਿੱਚੋਂ ਹੁੰਦਾ ਹੈ | -- ਸਮਸਿਆਵਾਦ ਇਕ ਅਜਿਹਾ ਕਾਰਕ ਹੈ ਜੋ ਆਪਣੀਆਂ ਬਹੁ-ਪੱਖੀ ਹੁੰਦੀਆਂ ਨਾਲ ਸਮੇਂ ਸਮੇਂ ਦੇ ਸਾਹਿੱਤ ਦੇ ਭਿੰਨ ਭਿੰਨ ਉਪਜ-ਕਾਰਣਾਂ ਨਾਲ ਸੰਬੰਧ ਜੋੜਦਾ ਹੈ | ਜੇ ਵਧੇਰੇ ਗੰਭੀਰਤਾ ਅਤੇ ਸੂਖਮਤਾ ਨਾਲ ਸਾਹਿੱਤ ਦੇ ਉਪਜ-ਕਾਰਣਾਂ ਦਾ ਅਧਿਐਨ ਕੀਤਾ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਪਿਠ-ਭੂਮੀ ਤੇ ਸਮਸਿਆਵਾਦ ਦੀ ਹੀ ਕੀੜਾ ਹੈ । | ਉਪਰੋਕਤ ਵਿਚਾਰ ਦਾ ਸਪਸ਼ਟੀਕਰਣ ਇਸ ਤਰਾਂ ਕੀਤਾ ਜਾ ਸਕਦਾ ਹੈ ਕਿ ਮਾਨਵ ਨੂੰ ਜ਼ਿੰਦਾ ਰਹਣ ਲਈ ਅਤੇ ਆਪਣੇ ਵਿਅਕਤਿਤ ਦੇ ਵਿਕਾਸ ਲਈ ਗੰਭੀਰ ਸੰਘਰਸ਼ ਕਰਨਾ ਪੈਂਦਾ ਹੈ-- ਮਾਨਵ-ਵਿਅਕਤਿਤ ਬਹੁ-ਪੱਖੀ ਹੁੰਦਾ ਹੈ ਪਰੰਤ ਉਸ ਦੇ ਇਹ ਸਾਰੇ ਪੱਖ ਦੇ ਵਿਸ਼ੇਸ਼ ਤੇ ਮੁਖ ਪੱਖਾਂ ਅਥਵਾ ਮਾਨਸਿਕ ਅਤੇ ਸਰੀਰਕ ਪੱਖਾਂ ਉਪਰ ਨਿਰਭਰ ਹੁੰਦੇ ਹਨ ਤੇ ਜੇ ਵਧੇਰੇ ਹੀ ਵਿਗਿਆਨਕ ਅਤੇ ਯਥਾਰਥਕ ਸ਼ਟਿਕਣ ਤੋਂ ਵੇਖਿਆ ਜਾਵੇ ਤਾਂ ਇਹ ਕਹਣਾ ਹੀ ਉਚਿਤ ਹੋਵੇਗਾ ਕਿ ਮਾਨਵ-ਵਿਅਕਤਿਤ੍ਰ ਦੇ ਸਾਰੇ ਪੱਖ ਦੇ ਵਿਕਾਸ ਜਾਂ fਨਾਸ਼ ਦੇ ਪੱਧਰ ਦੀ ਸਮਸਿਆ ਦੇ ਅਨੁਕੂਲ ਇਤਿਹਾਸਕ ਅਤੇ ਸਮਾਜਿਕ ਕਾਲਾਂ ਵਿੱਚ ਪਰਿਵਰਤਨ ਆਉਂਦੇ ਹਨ ਅਤੇ ਕਿਉਂਜੋ ਸਾਹਿੱਤ ਦੀ ਪ੍ਰਕ੍ਰਿਤੀ (ਵਿਸ਼ਯ-ਰੂਪਾਤਮਕ ਪੱਖ) ਨਿਰਭਰ ਹੁੰਦੀ ਹੈ ਸਾਮਾਜਿਕ ਕ੍ਰਿਤੀ ਉਪਰ, ਸੋ ਸਪਸ਼ਟ ਹੈ ਕਿ ਸਾਹਿੱਤ ਅਤੇ ਸਮਸਿਆਵਾਦ ਦਾ ਗੰਭੀਰ ਸੰਬੰਧ ਹੈ । ਉਪਰ ਵਿਚਾਰ ਗੋਚਰ ਕੀਤੀ ਗਈ ਸਮਸਿਆਵਾਦ ਅਤੇ ਸਾਹਿੱਤ ਦੇ ਸੰਬੰਧ ਦੀ ਸੰਕੇਤਾਤਮਕ ਵਿਆਖਿਆ ਤੋਂ ਬਾਅਦ ਇਸ ਸੰਬੰਧ ਨੂੰ ਵਿਸਤਾਰ ਪੂਰਵਕ ਜਾਣਨ ਲਈ ਵਿਗਿਆਨਕ ਤੇ ਯੋਗ ਢੰਗ ਇਹੀ ਹੋਵੇਗਾ ਕਿ ਸਾਹਿੱਤ ਦੇ ਭਿੰਨ ਭਿੰਨ ਰੂਪਾਂ, ਅੰਗਾਂ, ਉਪ-ਅੰਗਾਂ ਤੇ ਵਿਸ਼ਯ ਇਤਿਆਦਿ ਨੂੰ ਵਖ ਵਖ