ਪੰਨਾ:Alochana Magazine October 1961.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਕਵਿਤਾ ਦਾ ਮੁੱਖ ਮੰਤਵ ਭੀ ਤਾਂ ਮਨੁਖਤਾ ਦੀ ਕਿਸੇ ਸਾਮੂਹਿਕ ਰੀਝ ਦਾ ਪ੍ਰਗਟਾਉ ਕਰਨਾ ਸੀ । ਇਸ ਕਾਰਣ ਸੰਸਾਰ ਭਰ ਦਾ ਮੁਢਲਾ ਸਾਹਿਤ ਕਵਿਤਾ ਵਿਚ ਰਖਿਆ ਗਇਆ ਅਤੇ ਇਹ ਵਧੇਰੇ ਕਰਕੇ ਸਾਮੂਹਿਕ ਰੂਪ ਵਿਚ ਹੀ ਚਿਆ ਤੇ ਵਿਚਾਰਿਆ ਗਇਆ । ਜਦੋਂ ਮਨੁੱਖ ਨੇ ਇੰਨੀ ਆਰਥਿਕ ਉੱਨਤੀ ਕਰ ਲਈ ਕਿ ਉਹ ਆਪਣੀ ਵਿਅਕਤਿਵਾਦੀ ਗੁਠ ਵਿਚੋਂ ਬਾਹਰ ਝਾਕ ਸਕੇ ਜਾਂ ਉਸ ਦੇ ਸਾਮਾਜਿਕ ਪਿੜ ਵਿੱਚ ਇੰਨਾ ਭੀੜ ਭੜੱਕਾ ਹੋ ਗਇਆ ਕਿ ਉਹ ਪਿੜ ਉਸ ਨੂੰ ਥੋੜਾ ਜੌੜਾ ਲਗਣ ਲਗ ਪਇਆ ਤਾਂ ਉਸ ਨੇ ਆਪਣੇ ਅੰਗਾਂ ਦੇ ਪਸਾਰ ਲਈ ਕਿਸੇ ਖਲੀ ਥਾਂ ਦੀ ਭਾਲ ਕੀਤੀ । ਇਸ ਭਾਲ ਦਾ ਸਦਕਾ ਉਸ ਨੂੰ ਦੇਸਾਂ ਪਰਦੇਸਾਂ ਦਾ ਪਾਣੀ ਪੀਣਾ ਪਇਆ, ਲੰਮੇ ਪੰਧ ਮਾਰਨੇ ਪਏਂ ਤੇ ਇਸ ਜਕੋ ਤਕ ਵਿਚ ਕਈ ਵਾਰ ਉਸ ਦਾ ਟਾਕਰਾ ਆਪਣੇ ਸਮਾਜ ਤੋਂ ਵਧੇਰੇ ਪ੍ਰਬਲ ਸਮਾਜ ਨਾਲ ਹੋਇਆ। ਇਸ ਦਾ ਫਲ ਰੂਪ ਉਸ ਨੇ ਨਾ ਕੇਵਲ ਆਪਣੇ ਮਨ ਵਿਚ ਹੀ ਅੱਡ ਅੱਡ ਸਮਾਜਾਂ ਤੇ ਸਭਿਆਚਾਰਾਂ ਦਾ ਤੁਲਨਾਤਮਕ ਅਧਿਐਨ ਕੀਤਾ, ਸਗੋਂ ਆਪਣੇ ਵਿਰੋਧੀਆਂ ਨੂੰ ਆਪਣਾ ਦ੍ਰਸ਼ਟਿਕੋਣ ਸਮਝਾਣ ਲਈ ਗੱਲ ਬਾਤ ਦਾ ਆਸਰਾ ਭੀ ਲਇਆ | ਇਹ ਗੱਲ ਬਾਤ ਭੀ ਕਈ ਹਾਲਤਾਂ ਵਿਚ ਕਵਿਤਾ ਵਿਚ ਹੀ ਹੋਈ, ਜਿਸ ਤਰ੍ਹਾਂ ਕਿ ਪੰਜਾਬੀ ਸਾਹਿਤ ਵਿਚ ਮਿਲਦੀਆਂ ਪੁਰਾਣੀਆਂ ਗੋਸ਼ਟਾਂ ਤੋਂ ਸਿੱਧ ਹੁੰਦਾ ਹੈ, ਪਰ ਜਦੋਂ ਇਹ ਗੱਲ ਬਾਤ ਇਕ ਵਿਅਕਤੀ ਦੀ ਮਨ-ਬਚਨੀ ਹੋਣ ਦੀ ਥਾਂ, ਵਧੇਰੇ ਵਿਸ਼ਾਲ ਸਾਮਾਜਿਕ ਪਿੜ ਦਾ ਵਿਸ਼ਯ ਬਣੀ ਤਾਂ ਇਸ ਗੱਲ ਬਾਤ ਨੇ ਵਿਸਤਾਰ ਪਕੜ ਲਇਆ। ਇਸ ਵਿਚਾਰ-ਮਈ ਗੱਲ ਬਾਤ ਦੇ ਵਿਤ ਰ ਪਕੜਨ ਨਾਲ ਹੀ ਵਾਰਤਕ ਦਾ ਜਨਮ ਹੋਇਆ । ਜਿਸ ਤਰ੍ਹਾਂ ਕਿ ਦੇ ਵਾਰਤਕ ਮੁਲ ਆਧਾਰ ਸ਼ਬਦ 'ਵਾਰਤਾ’ ਤੋਂ ਸਿੱਧ ਹੈ । ਮੱਧ ਕਾਲੀਨ ਸਮੇਂ ਤਕ, ਹਰ ਇਕ ਸਾਮਾਜਿਕ ਵਿਚਾਰਧਾਰਾ ਦਾ ਸੋਮਾ ਧਰਮ ਸੀ, ਇਸ ਕਾਰਣ ਇਸ ਵਿਸਤਾਹ ਵਾਲੀ ਗੱਲ ਬਾਤ ਦਾ ਵਿਸ਼ਯ ਭੀ ਦੁਨੀਆਂ ਦੇ ਬਹੁਤ ਸਾਰੇ ਸਾਹਿੱਤਾਂ ਦੀ ਹਾਲਤ ਵਿਚ ਧਾਰਮਿਕ ਗ੍ਰੰਥਾਂ ਤੇ ਟੀਕਾ ਟਿਪਣੀ ਜਾਂ ਪ੍ਰਸਿੱਧ ਧਾਰਮਿਕ ਵਿਅਕਤੀਆਂ ਦੀਆਂ ਜੀਵਨੀਆਂ ! ਸੰਸਕ੍ਰਿਤ ਭਾਰਤ ਦੀਆਂ ਸਾਰੀਆਂ ਬੋਲੀਆਂ ਵਿੱਚ ਪ੍ਰਾਚੀਨ ਹੈ ਅਤੇ ਸੰਸਕ੍ਰਿਤ ਬਾਰੇ, ਬਹੁਤ ਸਾਰੇ ਵਿਦਵਾਨਾਂ ਦੀ ਰਾਇ ਹੈ ਕਿ ਇਸ ਬੋਲੀ ਵਿਚ ਗੱਦ ਰਚਨਾ ਦਾ ਅਰੰਭ ੧੫੦੦-੨੦੦੦, ਪੂਰਵ ਮਸੀਹ ਵਿੱਚ ਹੋਇਆ । ਪਰ ਸੰਸਕ੍ਰਿਤ ਵਿਚ ਵਾਰਤਕ ਦਾ ਨਮੂਨਾ ਸਾਨੂੰ ਕੇਵਲ ਅਸ਼ੋਕ ਦੇ ਸਮੇਂ ਦਾ ਹੀ ਮਿਲਦਾ ਹੈ । ਅਸ਼ੋਕ ਨੇ ਕਾਲੰਗਾ ਦੀ ਲੜਾਈ ਪਿਛੋਂ ਅਪਣੇ ਜ਼ਿਲਾ ਲੇਖ (Edicts), ਉਤਰ, ਦਖਨ, ਪੂਰਬ, ਪਛਮ, ਅੱਡ ਅੱਡ ਹੱਦ ਬੰਨਿਆਂ ਤੇ