ਪੰਨਾ:Alochana Magazine October 1961.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਹਰ ਇਕ ਸੰਭਵ ਛੰਦ ਨੂੰ ਉਨ੍ਹਾਂ ਨੇ ਸਥਾਪਿਤ ਕੀਤਾ, ਓਵੇਂ ਹੀ ਅੱਧਖੜ ਜੀਵਨ ਵਿੱਚ ਵਾਰਤਕ ਦੀ ਧੁਨੀ ਦੀ ਮਧੁਰਤਾ ਨੂੰ ਅਨੇਕ ਰੂਪਾਂ ਵਿੱਚ ਘੜਨੋਂ ਨਾ ਰਹ ਸਕੇ । ਦੂਜਾ ਕਾਰਣ ਸ਼ਾਇਦ ਇਹ ਹੈ ਕਿ ਉਹ ਅੰਦਰ ਤੋਂ ਥੱਕ ਗਏ ਹਨ ; ਕਿਉਂਕਿ ਕਹਣ ਦੀ ਹਰ ਗੱਲ ਨਹੀਂ ਸੀ ਰਹੀ, ਸਟਾਈਲ ਉਨ੍ਹਾਂ ਦਾ ਵਸੀਲਾ ਹੋ ਉਠਿਆ | ਉਨ੍ਹਾਂ ਤਿੰਨ ਨਾਚ-ਨਾਟਕਾਂ ਵਿੱਚੋਂ ਦੋ ਦੀ ਕਹਾਣੀ ਦਾ ਅੰਸ ਉਹਨਾਂ ਦੀਆਂ ਨਿੱਜੀ ਪਹਲਾਂ ਦੀਆਂ ਰਚਨਾਵਾਂ ਤੋਂ ਹੀ ਲਇਆ ਗਇਆ ; ਬਾਲਪਣ ਵਿਚ ਕੋਈ ਨਵਾ ਮਸਾਲਾ ਨਹੀਂ; “ਰਾਜਾ ਤੇ ਰਾਣੀ” ਦਾ ਨਵਾਂ ਰੂਪ ਬਣਿਆ “ਤਬ' ; ‘ਰਾਜਾ ਦਾ ਨਵਾਂ ਰੂਪ ਹੈ “ਸਰਾਪ ਤੋਂ ਮੁਕਤੀ; (ਇਕ ਹਾੜ ਦੀ ਕਹਾਣੀ ਦਾ ਦੂਜਾ ਰੂਪ ਹੈ “ਤਾਸ ਦਾ ਦੇਸ਼, ਤੇ "ਪੁਜਾਰਨੀ' ਕਵਿਤਾ ਦਾ ਹੋਰ ਰੂਪ ਹੈ “ਨੱਟਣੀ ਦੀ ਪੂਜ਼ਾ । ਨਾਚ, ਗੀਤ ਤੇ ਐਕਟਿੰਗ ਦੀ ਅਪੀਲ ਤੋਂ ਸੱਖਣਾ ਕਰਕੇ ਵੇਖਿਆ ਜਾਏ, ਸਿਰਫ਼ ਪੜ੍ਹਨ-ਯੋਗ ਪੁਸਤਕਾਂ ਦੇ ਲਿਹਾਜ਼ ਨਾਲ ਇਹ ਸਭ ਮੁੜ ਲਿਖਣ ਦੀ ਮਰਯਾਦਾ ਨੂੰ ਜੋ ਅਸ਼ੀਕਾਰ ਨਹੀਂ ਕੀਤਾ ਜਾਂਦਾ, ਉਸਦਾ ਕਾਰਣ ਹੀ ਹੈ ਉਨ੍ਹਾਂ ਦੀ ਵਾਰਤਕ ਸ਼ੈਲੀ ਦੀ ਕਾਰੀਗਰੀ । ਇਸ ਦੌਰ ਦੀਆਂ ਸਫ਼ਰ ਦੀਆਂ ਪੁਸਤਕਾਂ ਦਾ ਪ੍ਰਧਾਨ-ਲੱਛਣ ਇਹ ਹੈ ਕਿ ਰਵੀਦਨਾਥ ਕਦੇ ਭੀ ਭੁਲ ਨਹੀਂ ਸਕਦੇ ਕਿ ਉਹ ਰਵੀਨਾਥ ਹਨ, “ਕਾਲੇ ਆਦਮੀ ਦਾ ਭਾਰ ਚੁੱਕ ਕੇ ਉਹ ਵੀ ਉਤੇ ਨਿਕਲ ਤੁਰੇ । ਜਿਵੇਂ ਇਕ ਸਮੇਂ ਸਾਰੇ ਇੰਦਰੇ ਦੇ ਕੇ ਬੰਗਾਲ ਤੇ ਇੰਗਲੈਂਡ ਨੂੰ ਅੰਦਰ ਸਮਾ ਲਇਆ ਸੀ । ਜਾਪਾਨ ਰੂਸ ਜਾਂ ਦੱਖਣੀ ਅਮਰੀਕਾ ਨਾਲ ਉਨ੍ਹਾਂ ਦਾ ਉਹੋ ਜਿਹਾ ਵਿਹਾਰ ਹੋਰ ਨਹੀਂ, ਉਨ੍ਹਾਂ ਦੀਆਂ ਅੱਖਾਂ ਹੋਰ ਨਵੀਆਂ ਹਕੀਕਤਾਂ ਨਹੀਂ ਵੇਖਦੀਆਂ, ਉਨ੍ਹਾਂ ਦੀ ਸੁੰਘਣ-ਸ਼ਕਤੀ ਸਿਰਫ਼ ਪਹਲਾਂ ਤੋਂ ਵਾਕਫ ਚੰਬੇਲੀ ਨੂੰ ਹੁੰਗਾਰਾ ਦੇਂਦੀ ਹੈ; ਨਵੇਂ ਦੇਸ਼ਾਂ ਦੇ ਉਹ ਨਵੇਂ ਨਜ਼ਾਰੇ ਜਾਂ ਨਵਾਂ ਵਾਅ-ਮੰਡਲ ਸਾਡੇ ਲਈ ਪੈਦਾ ਨਹੀਂ ਕਰਦੇ । ਉਹ ਆਪਣੇ ਦੇਸ਼ ਦੀ ਦੂਜੇ ਦੇਸ ਨਾਲ ਤੁਲਨਾ ਕਰਨ ਵਿਚ ਲਗੇ ਹੋਏ ਹਨ; ਆਪਣੇ ਦੇਸ ਦੀ ਖ਼ੁਸ਼ਹਾਲੀ ਦੀ ਚਿੰਤਾ ਵਿਚ ਉਨ੍ਹਾਂ ਦਾ ਮਨ ਡੁੱਬਾ ਹੋਇਆ ਹੈ, ਵਿਚਾਰ, ਬਹਿਸ ਤੇ ਛਾਣ ਬੀਣ ਵਿਚ ਉਹ ਏਨੀ ਦੂਰ ਤਕ ਰੁਝੇ ਹੋਏ ਹਨ ਕਿ “ਰੂਸ ਤੋਂ ਚਿੱਠੀ' ਇਕ ਰਾਜਸੀ ਲੇਖ ਹੀ ਬਣ ਗਈ । ਪਰ ਹਰ ਇਕ ਪੁਸਤਕ ਵਿਚ ਵਾਰਤਕ ਦੀ ਰਵਾਨੀ ਏਨੀ ਤਿੱਖੀ ਤੇ ਲਿਸ਼ਕਵੀਂ ਰਹੀ ਹੈ ਕਿ ਉਸਦਾ ਪ੍ਰਭਾਵ ਤੱਤ ਦੇ ਮੂਲ ਨਾਲੋਂ ਵਧੇਰੇ ਰਹਿਆ ਹੈ; ਸਮਾਜਕ, ਇਤਿਹਾਸਕ ਤੇ ਰਾਜਨੀਤਕ ਕਾਰਣਾਂ ਤੋਂ ਜੋ ਪੜਨ-ਜੋਗ ਹਨ, ਉਹ ਸ਼ਿਲਪ-ਗੁਣਾਂ ਕਾਰਣ ਯਾਦਗਾਰੀ ਹਨ । ਮੇਰੀ ਇਸ ਗੱਲ ਦੀ ਸ਼ੇਸ਼ਨ ਮਿਸਲ ( ਯਾਤਰੀ ਹੈ, ਉਸ ਦੀ ਭਾਵ-ਗੰਭੀਰ ਮਨ-ਬਚਨਾਂ ਵਿੱਚ ਜਿਹੜੀਆਂ ਗਿਆਨ ਦੀਆਂ ਗੱਲਾਂ ਹਨ, ਉਹ ਦੂਜੇ ਲੇਖਕ ਭੀ ਸਾਨੂੰ ਸੁਣਾ ਸਕਦੇ ਹਨ, ਪਰ ਸੁੰਦਰ ਦੀ ਨਿਕਟ ਲੱਭਤ ਤੋਂ ਜੋ ਆਦਿ ਮਿਲਦਾ ਹੈ, ਉਹ ਰਵੀਨਾਥ 84