ਪੰਨਾ:Alochana Magazine October 1961.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਮਾ (2) ਦਿਲ ਤਲਥ (੩) ਮੁਨਾਜਾਤ ਬਹਿਰਵਾਲ ਦਾ ਜ਼ਿਕਰ ਕੀਤਾ ਹੈ । | ਇਸੇ ਤਰ੍ਹਾਂ ਪ੍ਰਿੰਸੀਪਲ ਮੁਹੰਮਦ ਸ਼ਫੀ ਨੇ ਓਰੀਐਂਟਲ ਕਲਜ ਮੈਗਜ਼ੀਨ ਲਾਹੌਰ (੧੯੨੮ ਈ:) ਵਿਚ ਇਸ ਬਾਰੇ ਇਕ ਲੰਮਾ ਲੇਖ ਲਿਖਿਆ ਸੀ । ਇਨ੍ਹਾਂ ਅੰਦਰਲੀਆਂ ਅਤੇ ਬਾਹਰਲੀਆਂ ਗਵਾਹੀਆਂ ਤੋਂ ਸਿਧ ਹੈ ਕਿ ਫਾਰਸੀ ਦਾ ਪ੍ਰਚਾਰ ਮੁਗਲ ਰਾਜ ਦੇ ਸਿਖਰ ਵੇਲੇ ਹੀ ਹੋਇਆ ਸੀ ਤੇ ਪੁਰਾਤਨ ਜਨਮ 5ਖੀ ਦਾ ਕਰਤਾ ਗੁਰੂ ਨ ਨਕ ਜੀ ਦੇ ਤੁਰਕੀ ਸਿਖਣ ਦਾ ਜ਼ਿਕਰ ਕਰਦਾ ਹੋਇਆ ਕੇਵਲ ਸਮੇਂ ਦੀਆਂ ਰਚੀਆਂ ਦਾ ਵਰਣਨ ਸਾਖੀ (੩) ਵਿਚ ਕਰ ਰਹਿਆ ਸੀ । ਪੁਰਾਤਨ : ਨਮ ਸਾਖੀ ਦੇ ਸੰਪਾਦਕ ਭਾਈ ਵੀਰ ਸਿੰਘ ਨੇ ਅੱਡ ਅੱਡ ਸਾਖੀਆਂ ਦੀਆਂ ਹੇਠਲੀਆਂ ਟੂਕਾਂ ਵਿਚ ਇਹ ਦਸਿਆ ਹੈ ਕਿ ਬਹੁਤ ਥਾਈਂ ਗੁਰਬਾਣੀ ਵਿਚਲੇ ਉਦਾਹਰਣ, ਗੁਰੂ ਨਾਨਕ ਦੇਵ ਜੀ ਪਿਛੋਂ ਆਏ ਗੁਰੂ ਸਾਹਿਬਾਨ ਦੇ ਹਨ । *ਇਕ ਸਾਖੀ ਵਿਚ ਤਾਂ ਛੇਵੀਂ ਪਾਤਸ਼ਾਹੀ ਦੇ ਸ਼ਬਦ ਵਰਤੇ ਗਏ ਹਨ । ਅਜਿਹੇ ਉਦਾਹਰਣਾਂ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸਥਾਪਨਾ ਪਿਛੋਂ ਹੀ ਪੁਰਾਤਨ ਜਨਮ ਸਾਖੀ ਦੀ ਰਚਨਾ ਹੋਈ । ਇਸ ਤੋਂ ਛੂਟ ਜਨਮ ਸਾਖੀ ਦੀ ਸਮਾਪਤੀ ਪਿਛੋਂ ਇਹ ਵਾਕ ਹੈ - “ਅਭੁਲ ਗੁਰੂ ਬਾਬਾ ਜੀ ਬਲਹੁ ਵਾਹਿਗੁਰੂ ਜੀ ਕੀ ਫਤੇ ਹੋਈ । ਇਹ ਬੋਲੇ ਤਾਂ ਗੁਰੂ ਗੋਬਿੰਦ ਸਿੰਘ ਦੇ ਵੇਲੇ ਪ੍ਰਚਲਿਤ ਹੋਏ ਸਨ। ਇਸ ਬਾਰੇ ਪੁਰਾਤਨ ਜਨਮ ਸਾਖੀ ਦੇ ਸੰਪਾਦਕ ਦੀ ਰਾਏ ਇਹ ਹੈ ਕਿ ਵਾਹਿਗੁਰੂ ਦਾ ਸ਼ਬਦ ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਰਚਨ ਪਿਛੋਂ ਪ੍ਰਚਲਿਤ ਹੋਇਆ । ਇਸ ਸ਼ਬਦ ਦੀ ਵਿਆਖਿਆ ਦੋਹਾਂ ਜਨਮ ਸਾਖੀਆਂ ਵਿਚ ਮਿਲਦੀ ਹੈ । ਡਾ: ਬਨਾਰਸੀ ਦਾਸ ਦੇ ਕਥਨ ਅਨੁਸਾਰ ਪੁਰਾਤਨ ਜਨਮ ਸਾਖੀ ਦਾ ਰਚਨਾਕਾਲ ਸੰਨ ੧੮੯੭ ਜਾਂ ੧੮੪੦ ਹੈ । ਡਾ: ਸਾਹਿਬ ਨੇ ਇਹ ਅਨੁਮਾਨ ਭੀ ਪ੍ਰਚਲਿਤ ਰਵਾਇਤ ਨੂੰ ਕਬੂਲ ਕਰਕੇ ਹੀ ਲਗਾਇਆ ਹੈ | ਪੁਰਾਤਨ ਜਨਮ ਸਾਖੀ ਦੇ ਰਚਨਾਕਾਲ ਦਾ ਨਿਰਣਯ ਉਰਦੂ ਤੇ ਪੰਜਾਬੀ ਦੇ ਆਪਸੀ ਸਬੰਧ ਅਤੇ ਦੁਹਾਂ ਦੇ ਵਿਕਾਸ ਦੇ ਇਤਿਹਾਸ ਤੋਂ ਭੀ ਕੀਤਾ ਜਾ ਸਕਦਾ ਹੈ । ਡਾ: ਸਯਦ ਮਹੀ-ਉਦ-ਦੀਨ ਕਾਦਰੀ ਜ਼ੋਰ ਨੇ ਆਪਣੀ ੧੯੩੨ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ “ਹਿੰਦੁਸਤਾਨੀ ਲਿਸਾਨੀਅਤ ਵਿੱਚ ਇਹ ਬਿਧ ਕੀਤਾ ਹੈ ਕਿ ਉਰਦੂ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਇਥੇ ਹੀ ਇਸ ਨੇ ਆਪਣੇ ਵਿਕਾਸ ਦੀਆਂ ਮੁਢਲੀਆਂ ਪੌੜੀਆਂ ਚੜ੍ਹੀਆਂ । ਭਾਰਤ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ: ਸੁਨੀਤੀ

  • ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਨੂੰ ਬਹੁਤ ਸਾਰੀਆਂ ਸਾਖੀਆਂ ਵਿੱਚ ਵਰਤਿਆ ਗਇਆ ਹੈ ।