ਪੰਨਾ:Alochana Magazine October 1964.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਰੂ ਸਾਹਿਬ ਨੇ ਕੇਵਲ ਇਕ ਧਰਤੀ ਨਹੀਂ ਮੰਨੀ ਸਗੋਂ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ` ਕਹਕੇ ਕੇ ਇਕ ਵਿਗਿਆਨਕ ਵਿਚਾਰ ਪੇਸ਼ ਕੀਤਾ ਹੈ । ਅਜ ਸਾਇੰਸ ਵੀ ਇਹ ਮੰਨਦੀ ਹੈ ਕਿ ਹਰ ਇਕ ਸਿਤਾਰੇ ਉਤੇ ਇਕ ਨਵਾਂ ਜਹਾਨ ਆਬਾਦ ਦੇ । ਕਨੇ ਹੀ ਸਿਤਾਰੇ ਅਤੇ ਚੰਦ ਸੂਰਜ ਹਨ । ਗੁਰੂ ਸਾਹਿਬ ਇਸ ਬਾਰੇ ਲਿਖਦੇ ਹਨ :- ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇ | ਗੁਰੂ ਸਾਹਿਬ ਦਾ ਇਹ ਵਿਸ਼ਵਾਸ਼ ਹੈ ਕਿ ਇਸ ਜਹਾਨ ਤੋਂ ਅਗੇ ਹੋਰ ਵੀ ਕਈ ਜਹ 'ਨ ਹਨ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਸਭ ਜਹਾਨਾਂ ਦੀ ਖੇਡ ਕਰਤਾ ਪੁਰਖ ਦੇ ਹੁਕਮ ਵਿਚ ਹੀ ਮੰਨੀ ਹੈ, ਜਿਵੇਂ ਉਸ ਪ੍ਰਭੂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਉਹ ਕਾਰ ਕਰਦਾ ਹੈ ਉਸ ਦੇ ਇਸ ਹੁਕਮ ਨੂੰ ਲਖਿਆ ਨਹੀਂ ਜਾ ਸਕਬਾ । ਜੋ ਤਿਸੁ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਗੁਰੂ ਸਾਹਿਬ ਦਸਦੇ ਹਨ ਕਿ ਇਹ ਜੀਵ ਵੀ ਪ੍ਰਭ ਦੇ ਹੁਕਮ ਅਨੁਸਾਰ ਹੀ ਸੰਸਾਰ ਵਿਚ ਆਉਂਦਾ ਅਤੇ ਜਾਂਦਾ ਰਹਿੰਦਾ ਹੈ ਇਸ ਦੀ ਆਪਣੀ ਕੋਈ ਹਸਤੀ ਨਹੀਂ :- ਆਪੇ ਬੀਜ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਾਹੁ ਜਾਹੁ ॥ ਮਨੁੱਖ ਦਾ ਕਲਿਆਣ ਹੀ ਇਸੇ ਗਲ ਵਿਚ ਹੈ ਕਿ ਉਹ ਪ੍ਰਭੂ ਪਰਮਾਤਮਾ ਦੀ ਰਜ਼ਾ ਅਤੇ ਹਕਮਿ' ਵਿਚ ਰਹੇ । ਜੋ ਪਾਤਸਾਹੁ ਸਾਹਾ ਪਾਸਾਹ । ਨਾਨਕ ਰਹਣੁ ਰਜਾਈ । ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਦੇ ਹੁਕਮ ਦੀ ਏਨੀ ਜ਼ਿਆਦਾ ਮਹੱਤਤਾ ਇਸ ਕਰਕੇ ਦਰਸਾਈ ਹੈ ਕਿ ਇਹ ਹੁਕਮਿ' ਹੀ ਪ੍ਰਭੂ ਦੀ ਸੰਚਾਲਕ ਸ਼ਕਤੀ ਹੈ। ਜੋ ਮਨੁੱਖ ਪ੍ਰਭੂ ਦੇ ਰਿਸ ਹੁਕਮ ਨੂੰ ਜਾਣ ਲਵੇ ਫਿਰ ਉਸ ਵਿਚ ਹਉਮੈ ਨਹੀਂ ਹੁੰਦੀ । ਹੁਕਮਾਂ ਨੂੰ ਜਾਣ ਲੈਣ ਨਾਲ ਹੀ ਪ੍ਰਭੁ ਅਤੇ ਜੀਵ ਦੇ ਦਰਮਿਆਨ ਦਵੈਤ ਮਿਟਦੀ ਹੈ । , “ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ ਸੋ ਇਹ ਹਉਮੈ ਜਾਂ ਖ਼ੁਦੀ ਪ੍ਰਭੂ ਦੇ ਹੁਕਮ ਨੂੰ ਬੁਝਣ ਨਾਲ ਹੀ ਮਿਟਦੀ ਹੈ ਅਤੇ ਇਸ ਤਰ੍ਹਾਂ ਪ੍ਰਭੂ ਦਾ ਵਿਸ਼ਾਲ ਜਾਂ ਮਿਲਾਪ ਪ੍ਰਾਪਤ ਹੋ ਸਕਦਾ ਹੈ । | ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ “ਹੁਕਮਿ' ਨੂੰ ਬਝਿਆ ਕਿਵੇਂ ਜਾਏ ਤਾਂ ਜੋ ਪ੍ਰਭੂ ਦਾ ਮੇਲ ਪ੍ਰਾਪਤ ਹੋ ਸਕੇ ? ਗੁਰੂ ਨਾਨਕ ਦੇਵ ਜੀ ਇਸ ਦਾ ਸਾਧਨ ਨਾਮ ਦਸਦੇ ਹਨ ਅਰਥਾਤ ਨਾਮ ਜਪਣ ਨਾਲ ਹੀ ਉਸ ਪ੍ਰਭੂ ਦੇ ਹੁਕਮਿ ਦੀ ਸੋਝੀ ਆਉਂਦੀ ਹੈ । ਇਹ ਨਾਮ ਕਦੋਂ ਜਪਿਆ ਜਾਏ ? ਇਸ ਬਾਰੇ ਗੁਰੂ ਸਾਹਿਬ ਫ਼ਰਮਾਉਂਦੇ ਹਨ । ye