ਪੰਨਾ:Alochana Magazine October 1964.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ ॥ ਅਰਥਾਤ ਅੰਮ੍ਰਿਤ ਵੇਲੇ ਉਠ ਕੇ ਪ੍ਰਭੂ ਦੀ ਸਚੇ ਦਿ 5 ਨਾਲ ਅਰਾਧਨਾ ਕੀਤਿਆਂ ਹੁਕਮਿ ਦੀ ਸੋਝੀ ਆਉਂਦੀ ਹੈ । ਨਾਮ ਜਪਣ ਵਿਚ ਏਨੀ ਸ਼ਕਤੀ ਹੈ ਕਿ ਇਸ ਰਾਹ ਮਨ ਵਿਚੋਂ ਸਾਰੇ ਪਾਪਾਂ ਦੀ ਮੈਲ ਲਥ ਜਾਂਦੀ ਹੈ । ਮਨ ਵਿਚ ਪਾਪ ਅਤੇ ਵਿਕਾਰ ਹਉਮ ਦਾ ਕਾਰਨ ਬਣਦੇ ਹਨ ਜੇ ਮਨ ਵਿਚੋਂ ਪਾਪਾਂ ਨੂੰ ਕਢਿਆ ਜਾਏ ਅਤੇ ਨਿਰਮਲ ਚਿਤ ਪ੍ਰਭੂ ਦੀ ਅਰਾਧਨਾ ਕੀਤੀ ਜਾਏ ਤਾਂ ਹਉਮੈ ਨਹੀਂ ਰਹਿੰਦੀ ਅਤੇ ਇਸ ਤਰ੍ਹਾਂ ਪ੍ਰਭੂ ਦੇ ਹੁਕਮਿ' ਦੀ ਪਛਾਣ ਹੁੰਦੀ ਹੈ । ਇਹ ਸਾਰੀ ਸ਼ਕਤੀ ਨਾਮ ਦੇ ਜਪਣ ਵਿਚ ਹੀ ਹੈ ਗੁਰੂ ਸਾਹਿਬ ਇਕ ਦ੍ਰਿਸ਼ਟਾਂਤ ਦੇ ਕੇ ਇਸ ਗਲ ਨੂੰ ਇਉਂ ਸਪਸ਼ਟ ਕਰਦੇ ਹਨ : ' ਭਰੀਐ ਹਥ ਪੈਰ ਤਨੁ ਦੇਹ । ਪਾਣੀ ਧੋਤੈ ਉਤਰਸੁ ਖੇਹ । ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਤਿ ਪਾਪਾ ਕੇ ਸੰਗਿ । ਓਹੁ ਧੋਪੈ ਨਾਵੈ ਕੈ ਰੰਗਿ ॥ ਅਰਥਾਤ ਜਿਵੇਂ ਮੈਲੇ ਹਥ ਪੈਰਾਂ ਅਤੇ ਪਲੀਤ ਕਪੜਿਆਂ ਨੂੰ ਸਾਬਣ ਨਾਲ ਸਾਫ਼ ਕੀਤਾ ਜਾ ਸਕਦਾ ਇਸੇ ਤਰ੍ਹਾਂ ਅਗਰ ਮਨ ਵਿਚ ਪਾਪ ਅਤੇ ਵਿਕਾਰ ਹੋਣ ਤਾਂ ਉਹ ਪ੍ਰਭੂ ਦੇ ਨਾਮ ਸਿਮਰਨ ਰਾਹੀਂ ਸਾਫ਼ ਕੀਤੇ ਜਾ ਸਕਦੇ ਹਨ ! ਨਾਮ ਵਿਚ ਇਕ ਅਜੇਹੀ ਸ਼ਕਤੀ ਹੈ ਜਿਸ ਦੇ ਜਪਣ ਨਾਲ ਹਉਮੈ ਮਿਟਦੀ ਹੈ ਅਤੇ ਪ੍ਰਭੂ ਦੀ ਦਰਗਾਹ ਦੀ ਸੋਝੀ ਆਉਂਦੀ ਹੈ, ਉਸ ਦੇ ਹੁਕਮ ਦੀ ਪਛਾਣ ਹੁੰਦੀ ਹੈ : ਨਾਮ ਅਤੇ ਉਮੇਂ ਦੋਵੇਂ ਇਕ ਥਾਂ ਇਕਠੇ ਨਹੀਂ ਰਹਿ ਸਕਦੇ ਕਿਉਂਜੋ ਹਉਮੈ ਨਾਵੈ ਨਾਲ ਵਿਰੋਧ ਹੈ ਜਿਥੇ ਨਾਮ ਹੈ ਉਥੇ ਹਉਮੈ ਨਹੀਂ ਅਤੇ ਜਿਥੇ ਹਉਮੈ ਹੈ ਉਥੇ ਨਾਮ ਨਹੀਂ । ਇਸ ਕਰਕੇ ਗੁਰੂ ਸਾਹਿਬ ਨੇ 'ਜਪੁਜੀ' ਵਿਚ ਬਾਰ ਬਾਰ ਪ੍ਰਭੂ ਦਾ ਨਾਮ ਜਪਣ ਦੀ ਸਿਖਿਆ ਦਿਤੀ ਹੈ । ਆਪਣੇ ਆਪ ਨੂੰ ਤੁਛ ਦਰਸਾ ਕੇ ਨਾਮ ਵਿਚਾਰਨ ਦੀ ਸਿਖਿਆ ਦਿਤੀ ਹੈ : ਨਾਨਕ ਨੀਚੁ ਕਹੈ ਵੀਚਾਰ ॥" . ਕਿਉਂਕਿ “ਵਿਣੁ ਨਾਵੈ ਨਾਹੀ ਕੋ ਥਾਉ ॥" | ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਦਾ ਜੀਵਨ ਇਸ ਜਗਤ ਵਿਚ ਅਜਾਈ ਹੀ ਚਲਾ ਜਾਂਦਾ ਹੈ । ਨਾਮ ਸਿਮਰਨ ਤੋਂ ਬਿਨਾਂ ਜੀਵਨ ਦਾ ਕੋਈ ਹੱਜ ਨਹੀਂ ਵਾਸਤੇ ਤਾਂ ਸ਼ਾਹ ਹੁਸ਼ੇਨ ਨੇ ਵੀ ਕਿਹਾ ਹੈ :- ‘‘ਚਾਮ ਨਾਮ ਦੇ ਸਿਮਰਨ ਬਾਝ ਜੀਵਨ ਦਾ ਕੀ ਹੱਜ ਵੇ ਅੜਿਆ ”