ਪੰਨਾ:Alochana Magazine October 1964.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ ਕਿ ਜੋ ਵਿਅਕਤੀ ਨਾਮ ਜਪਦਾ ਅਤੇ ਪ੍ਰਭੂ ਦੀ ਸਿਫ਼ਤ ਸਲਾਹ ਕਰਦਾ ਹੈ ਉਸ ਉਪਰ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਹੈ । ਜਿਸ ਕਿਸੇ ਨੂੰ ਵੀ ਇਸ ਨਾਮ ਦੀ ਦਾਤ ਪ੍ਰਾਪਤ ਹੋ ਗਈ ਹੈ ਉਹ ਆਪਣਾ ਜੀਵਨ ਸਫ਼ਲ ਕਰ ਗਇਆ ਹੈ । (ਜਿਸਨੋ ਬਖਸੇ ਸਿਫ਼ਤਿ ਸਾਲਾਹ । ਨਾਨਕ ਪਾਤਿਸ਼ਾਹੀ ਪਾਤਸਾਹੁ ॥ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਨੂੰ ਨਾਮ ਦਾ ਦਾਨ ਬਖ਼ਸ਼ਣ ਲਈ ਬਾਰ ਬਾਰ ਬੇਨਤੀ ਕੀਤੀ ਹੈ :-- “ਗੁਰਾਂ ਏਕ ਦੇ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰ ਨ ਜਾਈ ॥ ਗੁਰੂ ਸਾਹਿਬ ਨੇ ਜਿਥੇ ਨਾਮ ਜਪਣ ਦਾ ਉਪਦੇਸ਼ ਦਿਤਾ ਹੈ ਉਥੇ ਨਾਲ ਹੀ ਸੁਣਨ ਦਾ ਵੀ ਸੰਦੇਸ਼ਾ ਦਿਤਾ ਹੈ । ‘ਜਪੁਜੀ' ਦੀ ਅਠਵੀਂ ਪਉੜੀ ਤੋਂ ਗਿਆਰਵੀਂ ਪਉੜੀ ਤਕ ਨਾਮ ਦੇ ਸਵਣ ਦਾ ਉਪਦੇਸ਼ ਹੈ ਅਤੇ ਗਿਆਰਵੀਂ ਤੋਂ ਧਰਵੀਂ ਪਉੜੀ ਤਕ ਨਾਮ ਦੇ ਮਨੰਣ ਦਾ ਉਪਦੇਸ਼ ਹੈ । ਜੋ ਵਿਅਕਤੀ ਨਾਮ ਜਪਣ ਦੇ ਨਾਲ ਨਾਮ ਸਵਚ 2 ਉਸ ਨੂੰ ਕੋਈ ਰੋਗ ਨਹੀਂ ਲਗ ਸਕਦਾ । ਉਸ ਦੇ ਦੁਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ । ‘ਸੁਣਿਐ ਦੂਖ ਪਾਪ ਕਾ ਨਾਸ ।' ਨਾਮ ਦੇ ਸੁਣਨ ਨਾਲ ਹਿਰਦਾ ਨਿਰਮਲ ਅਤੇ ਪਵਿਤ੍ਰ ਹੋ ਜਾਂਦਾ ਹੈ । ਇਸ ਤੋਂ ਅੱਗੇ ਗੁਰੂ ਸਾਹਿਬ ਦਸਦੇ ਹਨ ਕਿ ਨਾਮ ਜਪਣਾ, ਸੁਣਨਾ ਅਤੇ ਫਿਰ ਵਿਸ਼ਵਾਸ ਕਰਨਾ ਅਥਵਾ ਨਾਮ ਨੂੰ ਮੰਨਣਾ ਮਨੁੱਖ ਨੂੰ ਇਕ ਉਚ ਅਵਸਥਾ ਤਕ ਪਹੁੰਚਾ ਦਿੰਦਾ ਹੈ ਫਿਰ ਇਸ ਨਾਮ ਦੇ ਮੰਨਣ ਵਾਲੇ ਵਿਅਕਤੀ ਦੀ ਗਤਿ ਕਹੀ ਨਹੀਂ ਜਾ ਸਕਦੀ :- "ਮੰਨੇ ਕੀ ਗਤਿ ਕਹੀ ਨ ਜਾਇ ।" ਨਾਮ ਮੰਨਣ ਵਾਲੇ ਵਿਅਕਤੀ ਦੀ ਸੁਰਤਿ ਮਤਿ ਅਤੇ ਬੁਧਿ ਘੜੀ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੇ ਹੁਕਮ ਦੀ ਪਛਾਣ ਹੋ ਜਾਂਦੀ ਹੈ । ਮੰਨੇ ਸੁਰਤ ਹੋਵੈ ਮਨਿ ਬੁਧਿ ॥ | ਮੰਨੈ ਸਗਲ ਭਵਣ ਕੀ ਸੁਧਿ ॥” ਇਸ ਤਰਾਂ ਨਾਮ ਜਪਣਾ, ਸੁਣਨਾ ਅਤੇ ਫਿਰ ਉਸ ਉਪਰ ਯਕੀਨ ਕਰਕੇ ਉਸ ਨੂੰ ਮੰਨਣ। ਮਨੁੱਖ ਨੂੰ ਪਰਮ ਪਦ ਦੀ ਅਵਸਥਾ ਵਿਚ ਪਹੁੰਚਾ ਦਿੰਦਾ ਹੈ ਜਿਥੇ e a ਪਰਮਾਤਮਾਂ ਨਾਲ ਇਕ ਮਿਕ ਹੋ ਜਾਂਦਾ ਹੈ । ਅਜੇਹਾ ਵਿਅਕਤੀ ਜੋ ਨਾਮ ਜਪਦ ਸਨ। ਅਤੇ ਮਨ ਵਿਚ ਉਸ ਨੂੰ ਵਧਾਉਂਦਾ ਹੈ 'ਪੰਚ' ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ! 99