ਪੰਨਾ:Alochana Magazine October 1964.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

'ਪੰਚ` ਇਕ ਅਜੇਹਾ ਆਦਰਸ਼ਕ ਵਿਅਕਤੀ ਹੈ ਜਿਸ ਨੇ ਗੁਰੂ ਸਾਹਿਬ ਦੇ ਕਹੇ ਅਨੁਸਾਰ ‘ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਉਤੇ ਚਲ ਕੇ ਆਪਣੇ ਅੰਦਰੋਂ ਹਉਮੈ ਨੂੰ ਮਿਟਾ ਲਇਆ ਹੈ ਅਥਵਾ ਕਾਮ, ਕੁੱਤੇ, ਮੋਹ, ਲੋਭ ਅਤੇ ਹੰਕਾਰ ਆਦਿ ਪੰਜ ਵਿਰੋਧੀ ਰਦੀਆਂ ਨੂੰ ਵਸ ਕਰ ਲਇਆ ਹੈ ਅਤੇ ਪ੍ਰਭੂ ਦੀ ਦਰਗਾਹ ਵਰ ਪ੍ਰਵਾਨ ਚੜ੍ਹ ਗਿਆ ਹੈ, “ਪੰਚ' ਹੀ ਪ੍ਰਭੂ ਦੀ ਚਰਗਾਹ ਵਿਚ ਮਾਨ ਪ੍ਰਾਪਤ ਕਰਦੇ ਹਨ । (ਪੰਚ ਪਰਵਾਨੁ ਪੰਚ ਪਰਧਾਨੁ ॥ ਪੰਚੇ ਪਾਵਹਿ ਦਦ ਸਹਿ ਮਾਨ ॥ ਜਪੁਜੀ ਦੀ ਸਾਰੀ ਵਿਚਾਰਧਾਰਾ ਇਕ ਵਿਸ਼ੇਸ਼ ਤਰਤੀਬ ਵਿਚ ਨਿਬੰਧ ਹੈ । ਇਸ ਵਿਚ ਗੁਰੂ ਸਾਹਿਬ ਨੇ ਜੀਵ ਨੂੰ 'ਸਚਿਆਰ' ਬਣਾਕੇ ਪ੍ਰਭੂ ਦੀ ਦਰਗਾਹ ਵਿਚ ਪ੍ਰਵਾਣ ਚੜ੍ਹਾਉਣ ਲਈ ਇਕ ਖਾਸ ਪ੍ਰਕਾਰ ਦਾ ਢੰਗ ਵਰਤਿਆ ਹੈ। ਜਦੋਂ ਜੀਵ ਪ੍ਰਭੂ ਦਾ ਨਾਮ ਜਪਦਾ, ਸੁਣਦਾ ਅਤੇ ਮੰਨਦਾ ਹੈ ਤਾਂ ਇਸ ਤਰ੍ਹਾਂ ਉਹ ਹਉਮੈ ਨੂੰ ਵਸ ਕਰਕੇ ਪ੍ਰਭੂ ਦੇ ਹੁਕਮ ਨੂੰ ਪਛਾਣਨ ਦੇ ਸਮਰੱਥ ਹੋ ਜਾਂਦਾ ਹੈ । ਪ੍ਰਭੂ ਦੀ ਦਰਗਾਹ ਤਕ ਪਹੁੰਚਣ ਲਈ ਯਾਨੀ 'ਚ ਆਚਾਰ' ਬਣਕੇ ‘ਪੰਚ’ ਦੀ ਅਵਸਥਾ ਪ੍ਰਾਪਤ ਕਰਮ ਲਈ ਜੀਵ ਦੀ ਸ਼ਖਸੀਅਤ, ਕਈ ਪੜਾਆਂ ਵਿਚੋਂ ਦੀ ਗੁਜ਼ਰਦੀ ਹੈ । ਜਪੁਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਅਜ਼ੇਹੀਆਂ ਪੰਜ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ ਇਹ ਪੰਜ ਅਵਸਥਾਵਾਂ ਜਾਂ ਪੜਾਅ ਪੰਜ ਖੰਡਾਂ ਕਰਕੇ ਪ੍ਰਸਿਧ ਹਨ । ਅਥਵਾ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚ ਖੰਡ । ਜੀਵ ਦਾ ਮੁੱਖ ਮਨੋਰਬ ‘ਸੱਚ ਖੰਡ ਵਿਚ ਪੁਜਣਾ ਹੈ ਜਿਥੇ ਕਿ ਨਿਰੰਕਾਰ ਆਪ ਵਸਦਾ ਹੈ । ਧਰਮ ਖੰਡ ਵਿਚ ਜੀਵ ਨੂੰ ਇਹ ਧਰਤੀ ਧਰਮਾਲ ਜਾਪਦੀ ਹੈ । ਉਹ ਇਥੇ ਧਰਮ ਕਮਾਉਂਦਾ ਹੈ ਇਥੇ ਹੀ ਜੀਵ ਨੂੰ ਵਿਵਹਾਰਕ ਗਲਾਂ ਦੀ ਸੂਝ ਆਉਂਦੀ ਹੈ । ਉਹ ਪੁੰਨ ਪਾਪ ਅਤੇ ਅੱਛੇ ਬੁਰੇ ਦੀ ਪਛਾਣ ਕਰਦਾ ਹੈ : ਉਹ ਸੰਸਾਰ ਦੀਆਂ ਸਾਕਾਰ ਤਥਾਤਮਕ ਵਸਤੂਆਂ ਬਾਰੇ ਗਿਆਨ ਪ੍ਰਾਪਤ ਕਰਦਾ ਹੈ । | ਧਰਮ ਖੰਡ ਤੋਂ ਬਆਦ ਦਾ ਪੜਾਅ ਗਿਆਨ ਖੰਡ ਦਾ ਹੈ । ਇਥੇ ਆਕੇ ਜੀਵ ਦੀ ਬੁਧੀ ਪ੍ਰਚੰਡ ਹੁੰਦੀ ਹੈ । ਇਥੇ ਜੀਵ ਨੂੰ ਕੇਵਲ ਸਾਕਾਰ-ਕਥਾਤਮਕ ਵਸਤੂਆਂ ਦਾ ਹੀ ਗਿਆਨ ਨਹੀਂ ਹੁੰਦਾ ਸਗੋਂ ਅੰਤਰੀਵ ਤਤਾਂ ਦਾ ਵੀ ਗਿਆਨ ਹੁੰਦਾ ਹੈ । ਪ੍ਰਭੂ ਦੀ ਪ੍ਰਕ੍ਰਿਤਾਂ ਦਾ ਵਿਰਾਟ ਰੂਪ ਦ੍ਰਿਸ਼ਟਮਾਨ ਹੁੰਦਾ ਹੈ । ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ ॥ ਕਈ ਦੇਵੀ ਦੇਵਤਿਆਂ ਪਾਤਾਲਾਂ, ਅਕਾਸ਼ਾ ਦਾ ਗਿਆਨ ਇਥੇ ਆਕੇ ਹੁੰਦਾ ਹੈ । ਜੀਵ ਨੂੰ ਆਪਣੀ ਤੁਛਤਾ ਅਤੇ ਪ੍ਰਭੂ ਦੀ ਬੇਅੰਤਤਾ ਦਾ ਅਹਿਸਾਸ ਹੁੰਦਾ ਹੈ । ਗਿਆਨ ਖੰਡ ਵਿਚ । ਹਉਮੈ ਨੂੰ ਵਸ ਕਰਨ ਵਲ ਰੁਚੀ ਵਧਦੀ ਹੈ ਅਤੇ ਪ੍ਰਭੂ ਦੀ ਨੇੜਤਾ ਪ੍ਰਾਪਤ ਹੋਣ ਦਾ