ਪੰਨਾ:Alochana Magazine October 1964.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਘੜੀ ਆਉਂਦੀ ਹੈ । | ਜਦ ਜੀਵ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਪ੍ਰਭ ਬੇਅੰਤ ਸਰਵ ਸ਼ਕਤੀਮਾਨ, ਸ਼ਰਵ-ਵਿਆਪਕ ਅਤ ਘਟ ਘਟ ਵਿਚ ਰਵਿਆ ਹੋਇਆ ਹੈ ਤਾਂ ਉਹ ਫਿਰ ਪਰਮਾਤਮਾ ਦੀ ਰਚਨਾ ਦੀ ਖੂਬਸੂਰਤੀ ਅਤੇ ਸੁਹਜ ਦੇ ਨਸ਼ੇ ਵਿਚ ਗਹੂੰਦ ਹੋ ਜਾਂਦਾ ਹੈ । ਉਸ ਦੀਆਂ ਰੁਚੀਆਂ ਕੋਮਲ ਅਤੇ ਸੁਹਜ ਭਰਪੂਰ ਹੋ ਜਾਂਦੀਆਂ ਹਨ । ਉਸ ਉਪਰ ਇਕ ਅਨੰਦ ਦੀ ਅਵਸਥਾ ਛਾ ਜਾਂਦੀ ਹੈ । ਇਹ ਅਕਹਿ ਅਨੰਦ ਅਤੇ ਅਗੰਮੀ ਸੁਆਦ ਦੀ ਅਵਸਥ ਸ਼ਰਮ ਖੰਡ ਦੀ ਹੈ ਜਿਥੇ ਆਕੇ ਜੀਵ ਦੀ ਸੁਡ ਮਤਿ, ਮਨਿ ਬੁਧਿ' ਘੜੀ ਜਾਂਦੀ ਹੈ । ਗੁਰੂ ਸਾਹਿਬ ਨੇ ਸਰਮ ਖੰਡ ਬਾਰੇ ਕਹਿਆ ਹੈ. ‘ਸਰਮ ਖੰਡ ਕੀ ਬਾਣੀ ਰੂਪ ॥ ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਜੱਦ ਇਸ ਸਰਮ ਖੰਡ ਵਿਚ ਸੁਰਤਿ ਮਤ, ਮਨਿ ਅਤੇ ਬੁਧਿ ਵਰਗੀਆਂ ਸੂਖਮ ਵਸਤੂਆਂ ਘੜੀਆਂ ਜਾਂਦੀਆਂ ਹਨ ਤਾਂ ਭਾਵ ਸਵੱਛ ਕੋਮਲ ਅਤੇ ਨਿਰਮਲ ਹੋ ਜਾਂਦੇ ਹਨ ! ਹਉਮੈ ਮਿਟ ਜਾਂਦੀ ਹੈ ਅਤੇ ਨਾਮ ਦਾ ਵਾਸ ਹੁੰਦਾ ਹੈ । ਨ ਮ ਦੇ ਪਵਿਤਰ ਨਿਵਾਸ ਹੋਣ ਨਾਲ ਹੀ ਪ੍ਰਭੂ ਦੀ ਬਖ਼ਸ਼ਿਸ਼ ਦਾ ਦਰਵਾਜ਼ਾ ਖੁਲਦਾ ਹੈ । ਇਹ ਹੀ ਕਰਮ ਖੰਡ ਹੈ ਜਿਥੇ ਪਭੂ ਦੇ ਹੁਕਮ ਰਾਹੀ ਜੀਵ ਉਤੇ ਬਖ਼ਸਿਸ਼ ਅਤੇ ਮਿਹਰ ਦਾ ਦਰਵਾਜ਼ਾ ਖੁਲਦਾ ਹੈ । ਇਹ ਬਖ਼ਸ਼ਿਸ਼ ਹੀਂ ਪ੍ਰਭੂ ਦੇ ਹੁਕਮਿ ਦਾ ਜ਼ੋਰ ਹੈ ਇਥੇ ਆਕੇ ਪ੍ਰਭੂ ਦੇ ਹੁਕਮ ਦੇ ਜ਼ੋਰ ਦਾ ਪਤਾ ਲਗਦਾ ਹੈ ਕਿ ਪ੍ਰਭੂ ਦਾ ਹੁਕਮਿ ਕਿਤਨਾ ਵਿਸ਼ਾਲ ਅਤੇ ਸ਼ਕਤੀਵਰ ਹੈ, ‘ਕਰਮ ਖੰਡ ਦੀ ਬਾਣੀ ਜੋਰੁ ॥ ਤਿਥੈ ਹੋਰ ਨ ਕੋਈ ਹੋਰੁ ॥ ਇਥੇ ਕੇਵਲ ਪ੍ਰਭੂ ਦਾ ਬੇਅੰਤ ਹੁਕਮ ਹੀ ਵਰਤ ਰਿਹਾ ਹੁੰਦਾ ਹੈ । ਜੀਵ ਇਥੇ ਆਕੇ ਆਪਣੇ ਆਪ ਨੂੰ ਹੁਕਮ ਨਾਲ ਜੋੜ ਲੈਂਦਾ ਹੈ । ਇਥੇ ਸਦਾ ਪ੍ਰਭੂ ਦੀ ਮਿਹਰ ਵਰਤੀਦੀ ਹੈ । ਮਹਾਬਲੀ, ਜੱਧ ਇਥੇ ਪ੍ਰਭੂ ਦੀ ਬਖ਼ਸ਼ਿਸ਼ ਦੇ ਭਾਗੀ ਬਣਦੇ ਹਨ । | ਇਸ ਤੋਂ ਅੱਗੇ ਜੀਵ ਉਪਰ ਫਿਰ ਸਚ ਖੰਡ ਦਾ ਦਰਵਾਜਾ ਖੁਲਦਾ ਹੈ । ਇਥੇ ਜੀਵ ਆਪਣੇ ਆਪ ਨੂੰ ਪ੍ਰਭੂ ਨਾਲ ਅਭੇਦ ਕਰ ਲੈਂਦਾ ਹੈ । ਅਤੇ ਉਸ ਦੇ ਹੁਕਮ ਵਿਚ ਵਿਚਰ ੭ ਹੈ । ਇਥੇ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ’ ਦੀ ਅਵਸਥਾ ਹੁੰਦੀ ਹੈ । ਨਿਤਕਾਰ ਜੀਵ ਨੂੰ ਆਪਣੇ ਹੁਕਮ ਵਿਚ ਵੱਖ ਪ੍ਰਸ਼ਨ ਹੁੰਦਾ ਉਸ ਉਪਰ ਆਪਣੀ ਦਇਆ ਦਾ ਭ ਡਰ ਖੋਲ੍ਹ ਦਾ ਹੈ । “ਵੇਖੈ ਵਿਗਸੈ ਕਰਿ ਵੀਚਾਰੁ ॥ ਇਹ ਪੰਜੇ ਮੰਜ਼ਲਾਂ ਜੀਵ ਨੇ ਇਸੇ ਸੰਸਾਰ ਵਿਚ ਵਿਚਰਦਿਆਂ ਹੋਇਆਂ ਪਾਰ ਕਰਨੀਆਂ ਹਨ ਕਿਸੇ ਲੋਕ ਜਾਂ ਵਗ ਵਿਚ ਨਹੀਂ । ਗੁਰੂ ਸਾਹਿਬ ਦਾ ਜੀਵ ਨੂੰ ਇਸ ਤਰਾਂ ਚਾਰ ਖੰਡਾਂ ਵਿਚੋਂ ਲੰਘ ਕੇ ਸੱਚ ਖੰਡ ਵਿਚ ਪਹੁੰਚਾਣਾ ਸੂਫ਼ੀਆਂ ਦੇ ਚਾਰ ਪੜਾਵਾਂ 293