ਪੰਨਾ:Alochana Magazine October 1964.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਮੁੱਖ ਸਿੰਘ ਸਹਿਗਲ" ਐਮ. ਏ. ‘ਜਪੁਜੀ ਸਾਹਿਬ ਦੀ ਵਿਚਾਰਧਾਰਾ ਜਪੁਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕ ਅਜੇਹੀ ਰਚਨਾ ਹੈ ਜਿਸ ਵਿਚ ਸਿੱਖ ਧਰਮ ਦੇ ਮੋਟੇ ਮੋਟੇ ਸਿਧਾਂਤਾਂ ਦਾ ਸ਼ੁਤਰਮਈ ਢੰਗ ਨਾਲ ਵਰਨਣ ਕੀਤਾ ਗਇਆ ਹੈ । ਇਹ ਗਲ ਸਿੱਖਾਂ ਵਿੱਚ ਆਮ ਪ੍ਰਚਲਿਤ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁਜੀ · ਦੇ ਵਿਚਾਰਾਂ ਦੀ ਹੀ ਵਿਆਖਿਆ ਹੈ । ‘ਜਪੁਜੀ ਸਾਹਿਬ ਵਿਚ, ਪਰਮਾਤਮਾ, ਜੀਵ-ਆਤਮਾ ਸੰਸਾਰ, ਹੁਕਮਿ, ਹਉਮੈ ਅਤੇ ਭਗਤੀ ਬ ਰੇ ਕੁਝ ਅਜਿਹੇ ਵਿਚਾਰ ਵੀ ਆਏ ਹਨ ਜਿਨ੍ਹਾਂ ਦਾ ਜ਼ਿਕਰ ਪਰ ਲਾਂ ਵੇਦਾਂ, ਉਪਨਿਸ਼ਦਾਂ ਅਤੇ ਸਾਮੀ ਧਰਮ ਦੇ ਗ੍ਰੰਥਾਂ ਵਿਚ ਵੀ ਮਿਲਦਾ ਹੈ । ਇਸ ਗਲ ਤੋਂ ਕਈ ਵਿਚਾਰਵਾਨਾਂ ਨੇ ਇਹ ਅੰਦਾਜ਼ਾ ਲਗਾ ਲਇਆ ਹੈ ਕਿ ਗੁਰੂ ਸਾਹਿਬ ਨੇ ਵੇਦਾਂ, ਉਪਨਿਸ਼ਦਾਂ ਅਤੇ ਹੋਰ ਸਾਮੀ ਧਰਮ ਦੇ ਵਿਚਾਰਾਂ ਨੂੰ ਹੀ ਲੈ ਕੇ ਪੇਸ਼ ਕੀਤਾ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਵੇਦਾਂ, ਉਪਨਿਸ਼ਦਾਂ, ਪੁਰਾਣਾਂ ਆਦਿ ਦੀ ਹੱਦ ਤੋਂ ਜਾਣੂ ਸਨ । ਸਗੋਂ ਗੁਰੂ ਨਾਨਕ ਦੇਵ ਜੀ ਤਾਂ ਆਪਣੇ ਸਮਕਾਲੀ ਧਾਰਮਿਕ ਵਿਚਾਰਾਂ ਤੋਂ ਪੂਰੀ ਤਰਾਂ ਚੇਤੰਨ ਸਨ । ਪਰ ਇਸ ਦਾ ਇਹ ਮਤਲਬ ਕਦਾਚਿਤ ਨਹੀਂ ਕਿ ਗੁਰੂ ਸਾਹਿਬ ਨੇ ਵੇਦਾਂ ਅਤੇ ਉਪਨਿਸ਼ਦਾਂ ਦੇ ਵਿਚਾਰਾਂ ਨੂੰ ਹੀ ਲੈ ਕੇ ਪ੍ਰਗਟਾਇਆ ਹੈ । ਗੁਰੂ ਨਾਨਕ ਦੇਵ ਜੀ ਆਪ ਇਕ ਮਹਾਨ ਅਨੁਭਵੀ ਅਤੇ ਸੂਖਮ-ਸੂਝ ਵਾਲੇ ਵਿਦਵਾਨ ਸਨ । ਉਨ੍ਹਾਂ ਨੇ ਆਪਣੀ ਸੁਖ-ਸੂਝ , ਅਤੇ ਅੰਤਰੀਵ ਗਿਆਨ ਰਾਹੀਂ ਬਹੁਤ ਕੁਝ ਅਜੇਹਾ ਕਨੁਭਵ ਕਰ ਲਇਆਂ ਸੀ ਜਿਸ ਦਾ ਕਿ ਵੇਦਾਂ ਅਤੇ ਹੋਰ ਧਰਮ ਸ਼ਾਸ਼ਤਰਾਂ ਵਿਚ ਅਭਾਵ ਸੀ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਅਤੇ ਹੋਰ ਰਚਨਾਵਾਂ ਵਿਚ ਜੋ ਵੀ ਵਿਚਾਰੇ ਵਿਅਕਤ ਕੀਤੇ ਹਨ, ਉਹ ਉਨ੍ਹਾਂ ਦੇ ਬਿਲਕੁਲ ਨਿੱਜੀ, ਨਵੇਕਲੇ ਅਤੇ ਮੌਲਿਕ ਹਨ । ਵਿਚਾਰਾਂ ਦੀ ਇਸੇ ਨਵੀਨਤਾ ਅਤੇ ਵਿਲੱਖਣਤਾ ਕਰਕੇ ਹੀ ਗੁਰੂ ਸਾਹਿਬ ਨੇ ਇਕ ਅਜਿਹੀ ਧਾਰਖਕ ਸੰਸਥਾ ਕਾਇਮ ਕੀਤੀ ਜੋ ਆਪਣੇ ਧਾਰਮਿਕ ਵਿਚਾਰਾਂ ਸਦਕਾ ਤਕਰੀਬਨ ਸੰਸਾਰ