ਪੰਨਾ:Alochana Magazine October 1964.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅੰਸ਼ ਹੈ ਤੇ ਪਰਗਟਾ-ਮਾਧਿਅਮ ਅਨੁਭਵ ਦੀ ਅਭਿਵਿਅਕਤੀ ਦਾ ਇਕ ਸਾਧਨ ਮਾਤਰ । “ਸਾਰੰਗੀ - ਪੰਦਰਾਂ ਕੁ ਵਰਿਆਂ ਦੇ, ਸਾਰੰਗੀਆਂ ਵੇਚਣ ਵਾਲੇ ਇਕ ਮਾੜੂਏ ਜਿਹੇ ਮੁੰਡੇ ਦਾ ਮਨੋਵਿਗਿਆਨਿਕ ਚਿਤਰ ਤੇ ਉਸਦੀ ਮਾਨਸਿਕ-ਉਚਤਾ ਦਾ ਉਲੇਖ ਕਰਨ ਵਾਲੀ ਕਲਾਮਈ ਕਹਾਣੀ ਹੈ । ਉਹ ਇਕ ਵਿਚਿੱਤਰ ਪਾਤਰ ਹੈ, ਜੋ ਬਖ਼ਸ਼ੀਸ਼ ਨਹੀਂ ਕਬੂਲਦਾ; ਭਿੱਖ ਨਹੀਂ ਮੰਗਦਾ; ਸਗੋਂ ਕਿਰਤ ਦੀ ਅਣਖ ਦੀ ਕਾਇਮੀ ਦਾ ਲਖਾਇਕ ਹੈ । ਉਸ ਦੀਆਂ ਵੀ ਰੀਝਾਂ ਹਨ, ਸੁਪਨੇ ਹਨ ਜੋ ਅਸਲੀਅਤ ਦੀ ਖਰਵੀ ਚਟਾਨ ਨਾਲ ਟਕਰਾ ਕੇ ਤਿੜਕ ਜਾਂਦੇ ਹਨ ਅਣਖ ਦੇ ਅਲਮਬਰਦਾਰ ਉਸ ਗ਼ਰੀਬ ਮੁੰਡੇ ਨੂੰ ਅੰਤ ਅਸਲੀਅਤ ਨਾਲ ਸਮਝੋਤਾ ਕਰਨਾ ਪੈਂਦਾ ਹੈ । ਕ੍ਰਿਸਮਿਸ ਦੀ ਰਾਤ, ਜਦੋਂ ਗਿਰਜਾ-ਘਰ ਵਿਚ ਜੁੜੀ ਲੁਕਾਈ ਪਾਸੇ, ਉਹ ਬਹੁਤ ਸਾਰੀਆਂ ਸਾਰੰਗੀਆਂ ਵਿਕ ਜਾਣ ਦੀ ਆਸ ਲਾਈ ਬੈਠਾ ਹੈ, ਉਸਦੀ ਕੋਈ ਸਾਰੰਗੀ ਨਹੀਂ ਵਿਕਦੀ । ਉਸਦੀ ਅਣਖ ਹਾਰ ਖਾ ਜਾਂਦੀ ਹੈ ਤੇ ਉਹ ਸਾਰੰਗੀਆਂ ਵੇਚਣ ਵਾਲੇ ਹੋਰ ਮੁੰਡਿਆਂ ਵਾਂਗ ਘਰ ਘਰ ਆਟਾ ਮੰਗਣ ਲੱਗ ਪੈਂਦਾ ਹੈ । ਇਹ ਕਹਾਣੀ ਵਰਤਮਾਨ ਆਰਥਿਕ-ਕੀਮਤਾਂ ਤੇ ਇਕ ਭਰਪੂਰ ਵਿਅੰਗ ਹੈ । ਇਸੇ ਭਾਂਤ “ਮੈਨੂੰ ਟੈਗੋਰ ਬਣਾ ਦੇ ਮਾਂ ਕਲਾਕਾਰ ਰੂਚੀਆਂ ਤੇ ਲੁਪਤ ਕਲਾ ਸੰਭਾਵਨਾਵਾਂ ਵਾਲੇ ਇਕ ਮੁੰਡੇ ਦੀ ਹੈ, ਜਿਸਦੀ ਸਾਰੀ ਕਲਾ-ਭਤਾ; ਕਲਾਕਾਰ ਬਣਨ ਦੀ ਹੋਣਹਾਰੀ; ਆਰਥਿਕ-ਔੜ ਖਾ ਜਾਂਦੀ ਹੈ ਤੇ ਉਸਦੇ ਅੰਦਰਲਾ ਕਲਾਕਾਰ ਦਮ ਤੋੜ ਕੇ ਰਹਿ ਜਾਂਦਾ ਹੈ । | ਇਨਾਂ ਤੋਂ ਇਲਾਵਾ ਗੁਰਦਿਆਲ ਸਿੰਘ, ਗੁਰਮੁਖ ਸਿੰਘ,ਜੀਤ, ਤਰਲੋਕ ਮਨਸੂਰ, ਮਹਿਰਮ ਯਾਰ, ਮਹਿੰਦਰ ਸਿੰਘ ਜੋਸ਼ੀ, ਰਾਜਿੰਦਰ ਕੌਰ, ਐਨ ਕੌਰ ਆਦਿ ਲੇਖਕ ਵੀ ਆਪਣੀਆਂ ਕੁੱਝ ਇਕ ਨਵੀਆਂ ਕਿਰਤਾਂ ਵਿਚ ਨਵੀਨਤਾ ਦਾ ਦਮ ਭਰਦੇ ਹਨ । ਇਹ ਗੱਲ ਬੜੀ ਆਸ਼ਾ-ਜਨਕ ਹੈ ਕਿ ਆਧੁਨਿਕ ਪੰਜਾਬੀ ਕਹਾਣੀ, ਨਵੀਆਂ ਪ੍ਰਵਿਰਤੀਆਂ ਨੂੰ ਬਣੀ ਤੇਜ਼ੀ ਨਾਲ ਸ੍ਰਣ ਕਰ ਰਹੀ ਹੈ, ਪਰ ਇਹ ਪ੍ਰਵਿਰਤੀਆਂ ਕਿਸ ਪਾਸੇ ਵਲ ਮੋੜ ਲੈਂਦੀਆਂ ਹਨ ਕੀ ਰੂਪ ਅਖ਼ਤਿਆਰ ਕਰਦੀਆਂ ਹਨ, ਸਾਹਿੱਤ ਦੇ ਸਮਾਜ ਪ੍ਰਤੀ ਕਲਿਆਨਕਾਰੀ ਰੋਲ ਨੂੰ ਕਿੱਥੋਂ ਤੱਕ ਨਿਭਾਈਆਂ ਹਨ, ਇਹ ਸਿਰਫ਼ ਵਕਤ ਹੀ ਦੱਸ ਸਕੇਗਾ । 20