ਪੰਨਾ:Alochana Magazine October 1964.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਣਾ ਕੇ ਜਦੋਂ ਅਸਲੀ ਅਧਆਤਮਕ ਵਿਕਾਸ ਪ੍ਰਾਪਤ ਕਰ ਲੈਂਦਾ ਹੈ ਤਾਂ ਸ਼ਰੀਅਤ ਤੋਂ ਉੱਕਾ ਮੁਨਕਰ ਹੋ ਜਾਂਦਾ ਹੈ । ਜਿਸ ਬਾਰੇ ਡਾਕਟਰ ਤਾਰਾ ਚੰਦ ਲਿਖਦਾ ਹੈ, ‘ਸੂਫ਼ੀਵਾਦ ਸੱਚ ਮੁੱਚ ਇਕ ਤੀਬਰ ਭਗਤੀ ਵਾਲਾ ਮੱਤ ਸੀ, ਇਸ਼ਕ ਜਿਸ ਦਾ ਵਲਵਲਾ, ਕਵਿਤਾ, ਸੰਗੀਤ ਤੇ ਨਾਚ ਜਿਸ ਦੀ ਉਖਾਸ਼ ਨਾ ਅਤੇ ਰੱਬ ਨਾਲ ਅਭੇਦਤਾ ਜਿਸ ਦਾ ਆਦਰਸ਼ ਸੀ । | ਪੰਜਾਬੀ ਸੂਫ਼ੀ ਕਵਿਤਾ ਦਾ ਸਿਧਾਂਤਕ ਸੋਮਾ (ਭਾਵੇਂ ਸੂਫ਼ੀਵਾਦ ਦੇ ਆਪਣੇ ਕੋਈ ਵਿਸ਼ੇਸ਼ ਸਿਧਾਂਤ ਨਹੀਂ ਹਨ) ਭੀ ਉਪਰੋ ਤ ਵਰਣਿਤ ਫ਼ਾਰਸੀ ਸੂਫ਼ੀ-ਕਵੀਆਂ ਦੀਆਂ ਰਚਨਾਵਾਂ ਹੀ ਹਨ । ਜਿੱਥੇ ਫ਼ਾਰਸੀ ਕਾਵਿ ਸਹਿਤ ਦੇ ਅਧਿਐਨ ਤੋਂ ਪ੍ਰਭਾਵਿਤ ਪੰਜਾਬੀ ਕਵੀਆਂ ਨੇ ਉਸ ਦੇ ਰੂਪਾਤਮਕ ਪੱਖ ਤੋਂ ਕਈ ਸਾਹਿਤਕ ਰੂਪ ਅਪਣਾਏ ਜਿਵੇਂ ਕਿ ਮਸਨਵੀ, (ਕਿੱਸਾ-ਕਾਵਿ), ਗਜ਼ਲ, ਰੁਬਾਈ ਆਦਿ, ਉਸ ਦੇ ਨਾਲ ਹੀ ਵਿਸ਼ੇ ਪੱਖ ਤੋਂ ਫ਼ਾਰਸੀ ਦੀ ਸਭ ਤੋਂ ਵੱਡੀ ਦੇਣ ਤਸੱਵੁਫ਼ ਜਾਂ ਸੂਫ਼ੀ ਰਹੱਸਵਾਦ ਹੈ । | ਪੰਜਾਬੀ ਫ਼ੀ-ਕਾਵਿ-ਪ੍ਰਣਾਲੀ ਵੀ ਦੂਸਰੀਆਂ ਪ੍ਰਮੁੱਖ ਸਾਹਿਤਕ ਪ੍ਰਪਾਟੀਆਂ ਵਾਂਗ ਪੰਜਾਬੀ ਸਾਹਿਤਕ ਜਗਤ ਲਈ ਗੌਰਵਸ਼ਾਲੀ ਤੇ ਮਹੱਤ-ਪੂਰਣ ਲਹਰ ਹੈ ਜਿਸ ਦਾ ਪ੍ਰਭ ਬਾਬਾ ਫ਼ਰੀਦ ਦੀ ਮਹਾਨ ਕਾਵਿ-ਪ੍ਰਤਿਭਾ ਨਾਲ ਹੁੰਦਾ ਹੈ ਅਤੇ ਇਹ ਪਰੰਪਰਾ ਸ਼ਾਹਹੁਸੈਨ, ਸ਼ਾਹ-ਸ਼ਰਫ਼, ਮੀਰ)-ਸਾਹ, ਬੁਲ੍ਹੇ ਸ਼ਾਹ, ਵਾਰਿਸ-ਸ਼ਾਹ, ਹਾਸ਼ਮਸ਼ਾਹ, ਅਲੀ ਹੈਦਰ, ਉਮਰ ਬਖਸ਼ ਦਰਵੇਸ਼, ਗੁਲਾਮ-ਜੀਲਾਨੀ ਰੋਹਤਕੀ, ਹਸ਼ਤ-ਸ਼ਾਹ ਚਿਸ਼ਤੀ; ਫਿਲੌਰੀ ਆਦਿ ਕਵੀਆਂ ਦੀਆਂ ਕਲਾ-ਕ੍ਰਿਤੀਆਂ ਨਾਲ ਇਹ ਲਹਰ ਵਧੀ ਅਤੇ ਮੌਲੀ । ਅਸੀਂ ਇਸ ਸਮੁਚੀ ਪਰੰਪਰਾ ਨੂੰ ਤਿੰਨ ਪੜਾਵਾਂ ਵਿਚ ਵੰਡ ਸਕਦੇ ਹਾਂ. (1)ਪਹਲੇ ਪੜਾ ਦਾ ਤਸੱਵੁਫ਼ ਸ਼ਰੀਅਤ ਦਾ ਰਸਤਾ ਸੀ, ਸਾਦਗੀ, ਪਾਰਸਾਈ ਅਤੇ ਧਾਰਮਿਕ ਬੰਧਨਾਂ ਦੀ ਪ੍ਰੀਤੀ ਇਸ ਦੇ ਥੰਮ ਸਨ, (2) ਵਿਕਾਸ ਦੇ ਦੂਸਰੇ ਪੜਾ ਵਿਚ ਤਸੱਵੁਫ਼ ਫ਼ਲਸਫ਼ੇ ਨੂੰ ਆਪਣਾ ਆਧਾਰ ਬਣਾਉਂਦਾ ਹੈ ਤੇ (3) ਵਿਕਾਸ ਦੇ ਅੰਤਿਮ ਪੜਾ ਵਿਚ ਇਹ ਇਕ ਸੁਤੰਤਰ ਰਹੱਸਵਾਦੀ ਰੂਪ ਵਿਚ ਵਿਦਮਾਨ ਹੁੰਦਾ ਹੈ । ਸਾਡੇ ਕੋਲ ਪਹਲੇ ਇਤਿਹਾਸਕ ਪੜਾ ਦਾ ਪ੍ਰਤਿਨਿਧ ਬਾਬਾ ਫ਼ਰੀਦ ਹੈ, ਦੂਸਰੇ ਦਾ ਸ਼ਾਹੋ-ਹੁਸੈਨ ਤੇ ਤੀਸਰੇ ਦਾ ਬੁਲ੍ਹੇ ਸ਼ਾਹ, ਜਿਸ ਨਾਲ ਪੰਜਾਬੀ ਸੂਫ਼ੀ-ਕਾਵਿ ਪ੍ਰਣਾਲੀ ਸਿਖ਼ਰ ਤੇ ਪਹੁੰਚਦੀ ਹੈ । | ਪਰੰਤੂ ਜੇ ਅਸੀਂ ਇਸ ਪਰੰਪਰਾ ਨਾਲ ਸੰਬੰਧਿਤ ਕਵੀਆਂ (ਪੰਜਾਬੀ) ਦੀ ਕਾਵਿਸਾਮਗੀ ਨਾਲ ਇਸ ਲੇਖ ਵਿਚ ਲਏ ਕਵੀ (ਚਾਤ੍ਰਿਕ) ਦੀਆਂ ਰਚਨਾਵਾਂ ਦਾ ਤੁਲਨਾਤਮਕ ਅਧਿਐਨ ਕਰੀਏ ਤਦ ਅਸੀਂ ਇਨ੍ਹਾਂ ਵਿਚ ਬਹੁਤ ਹੀ ਵਿਲੱਖਣਤਾਂ ਦੇਖਾਂਗੇ । ਜਿੱਥੇ ਰਹੱਸਵਾਦੀਆਂ ਦੇ ਪਹਲੇ ਵਰਗ ਦੇ ਕਵੀਆਂ ਦੀਆਂ ਰਚਨਾਵਾਂ ਦਾ ਵਿਸ਼ੈ ਇਕ ਵਿਸ਼ੇਸ਼ | ਅਧਿਆਤਮਕ ਅਨੁਭਵ ਦੀ ਪ੍ਰਾਪਤੀ ਤੋਂ ਬਾਅਦ ਵਿਦਮਾਨ ਹੁੰਦਾ ਹੈ, ਉਸ ਦੇ ਵਿਪਰੀਤ 1. vide ਸੂਫ਼ੀਵਾਦ ਤੇ ਹੋਰ ਲੇਖ ਕ੍ਰਿਤ ਪ੍ਰੋ: ਦੀਵਾਨ ਸਿੰਘ ਪੰਨਾ ', 23