ਪੰਨਾ:Alochana Magazine October 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਸ਼ਲਤਾ ਨਾਲ ਇੰਜ ਪ੍ਰਸਤੁਤ ਕੀਤਾ ਹੈ :- ਇਸ਼ਕ ਨੇ ਤਬੀਅਤ ਨੇ ਜ਼ੀਸਤ ਕਾ ਮਜ਼ਾ ਪਾਇਆ, ਦਰਦ ਕੀ ਦਵਾ ਪਾਈ, ਦਰਦ ਲਾ ਦਵਾ ਪਾਇਆ !! ਸਫ਼ੀ ਆਦਰਸ਼ਾਂ ਨਾਲ ਹਿਤ ਰੱਖਣ ਵਾਲੇ ਚਾਤ੍ਰਿਕ ਲਈ ਭੀ ਇਹ ਬਿਰਹੋਂ-ਸਲ ਅਨੁਭਵ ਦਾ ਹਿੱਸਾ ਜਾਪਦੇ ਹਨ, ਜਿਵੇਂ ਕਿ ਉਸ ਦੀ ਇਕ ਕਵਿਤਾ ਵਿਚੋਂ ਵਿਦਮਾਨ ਹੁੰਦਾ ਹੈ :- ਮੇਰੇ ਦਰਦ ਦੀ ਹੈਂ ਦਵਾ ਤੂੰਹੇਂ, ਤੂੰਹੀਂ ਲਾਈ ਹੈ ਆ ਕੇ ਬੁਝਾ ਤੂੰਹੈਂ ॥ ਸੀ ਇਹ ਬਿਰਹੋਂ ਤੇ ਭਟਕਣ ਦੀ ਅਵੱਸਥਾ ਸੂਫ਼ੀ ਦੇ ਜੀਵਨ-ਪੰਧ ਦਾ ਇਕ ਭਾਗ ਹੈ ਅਤੇ ਇਸ ਦੇ ਪ੍ਰਤਿਫਲ ਵਜੋਂ ਉਤਪਨ ਹੋਈ ਜਲਨ, ਤੜਪ, ਸੋਜ਼, ਫ਼ਿਰਾਕ ਅਤੇ ਸਿੱਕ ਉਸ ਦਾਰਾ ਅਭਿਵਿਅਕਿਤ ਸਾਮਗੀ ਦੀ ਸੰਚਾਲਕ ਸ਼ਕਤੀ (Motive force) । | ਇਸ ਪੜਾ ਤੋਂ ਪਿਛੋਂ ਸੂਫ਼ੀ ਫੇਰ ਉਸ ਪਰਮਾਤਮਾ ਨਾਲ ਸੰਜੋਗ ਕਰਨ ਲਈ ਪ੍ਰਯਤਨਸ਼ੀਲ ਹੁੰਦਾ ਹੈ । ਆਪਣੇ ਇਸ ਕਰਮ ਦੀ ਪੂਰਤੀ ਲਈ ਉਹ ਇਸ਼ਕ ਨੂੰ ਸਾਧਨ ਬਣਾਉਂਦਾ ਹੈ, ਇਹ ਇਸ਼ਕ ਹੀ ਉਸ ਨੂੰ ਉਨਮਾਦ ਦੀ ਉਸ ਅਵਸਥਾ ਤੱਕ ਲੈ ਜਾਂਦਾ ਹੈ, ਜਿਸ ਤੇ ਮਨਸੂਰ ਵਾਂਗ ਉਹ “ਮੈਂ ਹੀ ਰੱਬ ਹਾਂ?) ਦੀ ਅੰਤਿਮ ਪ੍ਰਾਪਤੀ ਦੀ ਪੁਕਾਰ ਆਰੰਭ ਦਿੰਦਾ ਹੈ । ਆਪਣੇ ਵਿਚਾਰਾਂ ਦੇ ਸਮਰਥਨ ਲਈ ਸੂਫ਼ੀ ਉਸ ਆਇਤ ਦਾ ਹਵਾਲਾ ਦਿਦੇ ਹਨ ਜਿਸ ਵਿਚ ਅੱਲਾ ਤਾਅਲਾ ਨੇ ਫੁਰਮਾਇਆ ਹੈ, ਮੈਂ ਇਕ ਛੁਪਿਆ ਖਜ਼ਾਨਾ ਹਾਂ, ਮੈਂ ਚਾਹਿਆ ਮੈਂ ਜਾਣਿਆ ਜਾਵਾਂ, ਇਸ ਲਈ ਮੈਂ ਦੁਨੀਆਂ ਰਚ ਦਿਤੀ । ਸੂਫ਼ੀ ਇਸ ‘ਜਾਣਿਆ ਜਾਵਾਂ' ਦਾ ਅਰਥ ਇਸ਼ਕ ਕੀਤਾ ਜਾਵੇ ਲੈਂਦੇ ਹਨ । ਇਸ਼ਕ ਹਕੀਕੀ ਪਰਮਾਤਮਾ ਨਾਲ ਇਸ਼ਕ) ਦੀ ਪ੍ਰਾਪਤੀ ਲਈ ਇਸ਼ਕ ਮਿਜਾਜ਼ੀ (ਦੁਨਿਆਵੀ ਪ੍ਰੇਮ) ਦੀ ਹਾਇਤਾ ਲਈ ਜਾ ਸਕਦੀ ਹੈ । ਚਾਤਿਕ ਇਸ ਬਾਰੇ ਲਿਖਦਾ ਹੈ :- ਏ ਪੌੜੀ ਅਰਸ਼ਾਂ ਨੂੰ ਜਾਣ ਦੀ ਏ, ਫ਼ਨਾ ਬਕਾ ਤੇ ਪੁਚਾਣ ਦੀ ਏ ॥ ਪ੍ਰੇਮ ਤਾਂ ਰੱਬ ਦੀ ਜ਼ਾਤ ਹੈ, ਪ੍ਰੇਮ ਹੀ ਕਾਇਨਾਤ ਹੈ ॥ | ਇਸ ਨਾਲ ਹੀ ਸੰਬੰਧਤ ਇਕ ਹੋਰ ਸੂਫ਼ੀ ਤਕਜ਼ਾ ਹੈ ਕਿ ਜਿਸ ਵੇਲੇ ਪਰਮਾਤਮਾ । ਇਹ ਦੁਨੀਆਂ ਰਚੀ ਉਸ ਨੇ ਸਿਰਫ਼ ਇਕ ਸ਼ਬਦ ਕੁੰਨ ਹੋ ਜਾ) ਆਖਿਆ ਸੀ । ਤਿਕ ਨੇ ਭੀ ਉਪਰੋਕਤ ਵਿਚਾਰ ਆਣੀਆਂ ਕਈ ਰਚਨਾਵਾਂ ਵਿਚ ਅਭਿਵਿਅਕਤ 1. Vide ਪ੍ਰੋ: ਪਿਆਰ ਿਸਘ - ਫ਼ਾਰਸੀ ਪੰਜਾਬੀ ਬੋਧ ਪੰਨਾ 74. py