ਪੰਨਾ:Alochana Magazine October 1964.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਹ ਆਪ ਆਸ਼ਿਕ ਬਣ ਤੇ ਰੱਬ ਨੂੰ ਮਾਸ਼ੂਕ ਬਣਾ ਹਰ ਤਰਾਂ ਦੀ ਖੁਲ੍ਹ ਲੈਂਦਾ ਹੈ, ਜਿਵੇਂ ਸ਼ਾਹ-ਹੁਸੈਨ · ਲਿਖਦਾ ਹੈ :- ਕੱਢ ਕਲੇਜਾ ਕਰਨੀਆਂ ਬੇਰੇ, ਸੋ ਭੀ ਲਾਇਕ ਨਹੀਂ ਤੇਰੇ, ਹੋਰ ਤਉਡੀਕ ਨਹੀਂ ਕਿਛ ਮੇਰੇ, ਪੀਉ ਕਟੋਰਾ ਪਾਣੀ ਦਾ ॥ ਅਜਿਹੇ ਵਿਸ਼ੇ ਨਾਲ ਸਬੰਧਿਤ ਚਾਤ੍ਰਿਕ ਰਚਿਤ ਕਵਿਤਾਵਾਂ ਦੀ ਅਦਾ ਭੀ ਇਹੋ ਜੇਹੀ ਹੁੰਦੀ ਹੈ । ( ਕਰਾਂ ਕਾਦਰ?' ਇਕ ਬੇਮਿਸਾਲ ਕਲਾ-ਕ੍ਰਿਤੀ ਹੈ । | ਸੂਫ਼ੀ ਸਾਧਨਾਂ ਦੀ ਮੰਜ਼ਿਲ ਪਰਮਾਤਮਾ ਨਾਲ ਅਭੇਦਤਾ (absolute unity) ਪ੍ਰਾਪਤ ਕਰਨੀ ਹੈ । ਚਾਤਿਕ ਇਸ ਅਵੱਸਥਾ ਦੀ ਤਰਜਮਾਨੀ ਇਕ ਸੂਫ਼ੀ ਦੀ ਹੈਸੀਅਤ ਵਿਚ ਇੰਜ ਕਰਦਾ ਹੈ :- ਤਰਬ ਤਰਬ ਵਿਚ ਗੂੰਜ ਓਸਦੀ, ਘਟ ਘਟ ਵਿਚ ਘਨਘੋਰ ਨੀ, ਮੇਰੇ ਅੰਦਰ ਵਸਦਾ ਚੋਰ ਨੀ । ਇਹੀ ਵਤੀਆਂ ਦਾ ਅਵੈਤਵਾਦ ਹੈ ਜਿੱਥੇ ਪਹੁੰਚ ਕੇ ਦੀਨ ਦੁਨੀਆਂ ਇਕ ਪ੍ਰਤੀਤ ਹੁੰਦੀ ਹੈ-ਸ਼ਾਹ ਹੁਸੈਨ ਅਜਿਹੀ ਉਨਮਾਦ ਭਰੀ ਅਵੱਸਥਾ ਤੇ ਪਹੁੰਚ ਕੇ ਸੁਆਦ ਸੁਆਦ ਹੋਇਆ ਕਹ ਰਹਿਆ ਸੀ :- ਸੱਜਨ ਦੇ ਹੱਥ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ । ਤੇ ਚਾਤਿਕ ਲਿਖਦਾ ਹੈ : ਸਈਓ ਸਾਨੂੰ ਕੁੱਝ ਨਾ ਆਖ, .. | ਛੱਡ ਦਿਉ ਲੰਮੀ ਡੋਰ ਨੀ । ਵਿਸ਼ੇ ਪੱਖ ਦਾ ਅਧਿਐਨ ਕਰਨ ਤੋਂ ਬਾਅਦ ਇਸ ਕਵਿਤਾ ਦੇ ਰੂਪਾਂਤਮਕ ਪੱਖ ਦੇ ਪ੍ਰਮੁਖ ਹਿਸੇ ਨੂੰ ਜਾਚਣਾ ਉਚਿਤ ਹੋਵੇਗਾ ਕਿਉਂਕਿ ਕਿਸੇ ਭੀ ਸਾਹਿਤਕ ਕ੍ਰਿਤ ਦੀ ਉਤਮਤਾ ਵਿਸ਼ੇ ਤੇ ਰੂਪ ਦੇ ਰੂਹ ਤੇ ਸਰੀਰ ਦੇ ਨਾਤੇ ਵਾਂਗ ਸਮ-ਸੂਰ ਹੋਣ ਤੇ ਨਿਰਭਰ ਹੈ । ਈਰਾਨੀ ਸੂਫ਼ੀਆਂ ਦੀਆਂ ਮਹਫ਼ਲਾਂ ਵਿਚ ਸ਼ਰਾਬ ਦੇ ਦੌਰ ਚਲਦੇ ਸਨ ਅਤੇ ਉਨ੍ਹਾਂ ਕਵੀਆਂ ਨੇ ਆਪਣੇ ਅਨੁਭਵ ਅਤੇ ਆਦਰਸ਼ਾਂ ਦੀ ਅਭਿਵਿਅਕਤੀ ਲਈ ਜਿਹੜੇ ਪ੍ਰਤੀਕ ਤੇ ਅਲੰਕਾਰ ਵਰਤੇ ਉਹ ਭੀ ਸਾਕੀ, ਸ਼ਰਾਬ, fਪਿਆਲਾ, ਬੁਲਬੁਲ ਆਦਿ ਤੱਕ ਹੀ ਸੀਮਿਤ ਰਹ ਗਏ । ਮਿਰਜ਼ਾ ਗਾਲਿਬ ਇਸ ਮਜਬੂਰੀ ਦੀ ਉਦਭਾਵਨਾ ਇਕ ਸ਼ੇਅਰ ਵਿਚ ਇੰਜ ਕਰਦਾ ਹੈ:- ਹਰ ਚੰਦ ਹੈ ਮੁਸ਼ਾਹਦਾ ਹੱਕ ਕੀ ਗੁਫ਼ਤਗੂ, . ਬਨਤੀ ਨਹੀਂ ਹੈ ਸਾਗਰ ਮੀਨਾ ਕਹੋ ਬਗੈਰ । ਪਰਤੂ ਪੰਜਾਬੀ ਸੂਫ਼ੀ ਕਵਿਤਾ ਨਿਰੋਲ ਪੰਜਾਬੀ ਕਲੇਵਰ ਵਾਲੀ ਕਵਿਤਾ ਹੈ "" ਦੇ ਪ੍ਰਤੀਕ ਤੇ ਅਲੰਕਾਰ (ਨਿਰੋਲ ਪੰਜਾਬੀ ਹਨ । ਸ਼ਰਾਬ ਦੀਆਂ ਮਹਫ਼ਲਾਂ ਦੀ ਥਾਂ