ਪੰਨਾ:Alochana Magazine October 1964.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਣੇਸ਼ੀ ਦੀ ਮੌਤ ਕੇਵਲ ਪ੍ਰੀਤੋ ਨੂੰ ਮਾਸਟਰ ਦੇ ਗਲ ਲੱਗਾ ਵੇਖ ਕੇ ਹੋ ਜਾਂਦੀ ਹੈ । ਸਾਧਾਰਣ ਪਾਠਕ ਸ਼ਾਇਦ ਇਸ ਨੂੰ ਨਾ ਮੰਨਣ ਪਰ ਪ੍ਰੀਤ ਦੀ ਮਾਸਟਰ ਨਾਲ ਗਲਵੱਕੜੀ ਸੱਚਮੁੱਚ ਹੀ ਇਕ ਗੋਲੀ ਸੀ ਜਿਹੜੀ ਤਾਈ ਰਣੇਸ਼ੀ ਲਈ ਮਾਰੂ ਸਾਬਤ ਹੋਈ । ਉਸ ਤਾਈ ਗਣੇਸ਼ੀ ਲਈ ਜਿਸ ਨੇ ਸਾਰੀ ਉਮਰ ਉਸ ਨੂੰ ਵਡਾ ਕੀਤਾ ਤੇ ਪਾਲਿਆ ਸੀ, ਜਿਸ ਨੇ ਆਪ ਬਾਲ-ਵਿਧਵਾ ਹੋਣ ਤੇ ਆਪਣੇ ਸਤਿ-ਧਰਮ ਨੂੰ ਕਾਇਮ ਰਖਿਆ ਸੀ ਤੇ ਅੱਜ ਉਸ ਦੀਆਂ ਅੱਖਾਂ ਦੇ ਸਾਹਮਣੇ ਤੋਂ ਮਾਸਟਰ ਦੀਆਂ ਬੁਲੀਆਂ ਤੇ ਬੁਲੀਆਂ ਰੱਖ ਚਮੜੀ ਪਈ ਸੀ । ਭਾਈ ਗਣੇਸ਼ੀ ਦੀਆਂ ਅੱਖਾਂ ਹੱਡੀਆਂ ਨਾ ਰਹ ਜਾਂਦੀਆਂ ਤਾਂ ਹੋਰ ਕੀ ਹੁੰਦਾ ? 1947 ਦੇ ਘਲੂਘਾਰੇ ਦੀ ਛਾਪ ਅਜੇ ਵੀ ਦੁੱਗਲ ਦੇ ਮਨ ਤੋਂ ਮਿਟੀ ਨਹੀਂ । ਕਿਵੇਂ ਧਰਮ ਦੇ ਨਾਂ ਤੇ ਲੋਕਾਂ ਨੂੰ ਕੋਹਿਆ ਗਿਆ, ਇਸਤਰੀਆਂ ਦੀ ਅਸਮਤ ਲੁੱਟ ਗਈ ਅਤੇ ਮਨੁੱਖਤਾ ਦਾ ਖੂਨ ਹੋਇਆ, ਸ਼ਾਇਦ ਆਉਣ ਵਾਲੀਆਂ ਨਸਲਾਂ ਇਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ । ਇਸ ਵਿਚ ਸ਼ਾਇਦ ਸਭ ਤੋਂ ਵਧ ਕੀਮਤ ਇਸਤਰੀ ਨੂੰ ਦੇਣੀ ਪਈ ( ਇਸ ਪਾਸੇ ਮੁਸਲਮਾਨ ਤੇ ਉਸ ਪਾਸੇ ਹਿੰਦੂ-ਸਿੱਖ ਔਰਤਾਂ ਨੂੰ । ਇਸ ਸੰਗ੍ਰਹ ਵਿਚਲੀਆਂ 4 ਕਹਾਣੀਆਂ ਇਨ੍ਹਾਂ ਫ਼ਸਾਦਾਂ ਵਿਚ ਸ਼ਿਕਾਰ ਹੋਈਆਂ ਇਨਸਾਨੀ ਰੂਹਾਂ ਨਾਲ ਸੰਬੰਧਿਤ ਹਨ । ‘ਕੁਲਜਮ’ ਤੇ ‘ਮੈਂਡਾ ਨਾਂ ਰਾਜ ਕਰਨੀ' ਦੇ ਅਬਲਾਵਾਂ ਦੀਆਂ ਕਹਾਣੀਆਂ ਹਨ ਜੋ ਇਨ੍ਹਾਂ ਫ਼ੜਾਦਾਂ ਦਾ ਸ਼ਿਕਾਰ ਹੋਈਆਂ ਪਰ ਜਿਥੇ ‘ਲਸਮ” ਵਿਚਲੇ ਮਾਸਟਰ ਅਤੇ ਬੁਢੇ ਦੇ ਪਾਤਰ ਅਤਿ ਮਲੀਨ, ਵਹਿਸ਼ੀ ਅਤੇ ਘਟੀਆ ਦਰਜੇ ਦੇ ਇਨਸਾਨ ਹਨ ਉਥੇ ਦੂਜੀ ਕਹਾਣੀ ਵਿਚਲਾ ਪਠਾਣ, ਰਾਜ ਕਰਨੀ ਦੇ ਆਤਮਕ ਬਲ ਸਾਹਮਣੇ ਆਪਣੀ Tਰ ਮੰਨ ਲੈਂਦਾ ਹੈ । ਇਨਸਾਨੀਅਤ ਉਸ ਤੇ ਭਾਰੂ ਹੋ ਜਾਂਦੀ ਹੈ ਅਤੇ ਖ਼ਿਆਲਾਂ ਦੇ ਇਸ ਘਮਸਾਣ ਵਿਚ ਇਕ ਚੀਕ-ਮਾਰ ਉਹ ਦੌੜ ਪੈਂਦਾ ਹੈ । 'ਉਹ ਵਿਚਲਾ ਪਾਤਰ ਸੈਂਕੜੇ ਉਨ੍ਹਾਂ ਮਜ਼ਲੂਮ ਵਿਅਕਤੀਆਂ ਦਾ ਪ੍ਰਤੀਨਿਧ ਹੈ . 47 ਦੇ ਫਸਾਦਾਂ ਦਾ ਸ਼ਿਕਾਰ ਹੋਏ ਅਤੇ ਆਪਣੀਆਂ ਅੱਖਾਂ ਸਾਹਮਣੇ ਇਤਨਾ ਜ਼ੁਲਮ - ਅ ਸਕਣ ਕਾਰਨ ਹੋਸ਼ ਭੁਲਾ ਲਈ । ਇੰਝ ਹੀ 'ਖੰਡਰ' ਵਿਚਲਾ ਚੌਧਰੀ ਲਹਿਣਾ ਸਿੰਘ Fਕ ਖੰਡਰ ਹੀ ਬਣ ਕੇ ਰਹ ਗਇਆ ਹੈ । ਨੀਲੀ ਝੀਲ ਤੇ ਬੁਰੀ ਗੱਲ' ਇਕ ਵਾਰੀ ਫਿਰ ਇਸ ਵਿਸ਼ਵਾਸ ਨੂੰ ਪੱਕਾ ਕਰe:ਦੀ ਹੈ ਕਿ ਕੁਦਰਤ ਨੂੰ ਅਜੇ ਵੀ ਮਨੁੱਖ ਨੂੰ ਖੇੜਾ ਦੇਣ ਦੀ ਸ਼ਕਤੀ ਹੈ ਭਾਵੇਂ ਸਾਇੰਸ ਨੇ ਮਨੁੱਖ ਲਈ ਬਹੁਤ ਕੁਝ ਕਰ ਦਿੱਤਾ ਹੈ । ਇਸ ਲਈ ਜਦੋਂ ਨੀਲੀ ਝੀਲ ਕਲਾਂ ਪਰਵਾਰ ਦਾ ਸੰਪਰਕ ਟੁੱਟਦਾ ਹੈ, ਉਨ੍ਹਾਂ ਦੇ ਜੀਵਨ ਵਿਚ ਕਲੇਸ਼ ਆ ਵੜਦਾ ਹੈ । na fਹਾ ਹੋ ਜਾਂਦਾ ਹੈ । ਕਹਾਣੀ ਦਾ ਨਿਭਾਅ ਪਾਤਰਾਂ ਦੀ ਮਾਨਸਕਪੱਧਰ ਤੇ ਹੀ ਕੀਤਾ ਹੈ । -- - - --

R - - -- - - - - - -