ਪੰਨਾ:Alochana Magazine October 1964.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਉਠ ਗਇਆ ਅਤੇ ਇਸ ਕਰਮ ਮਾਰਗ ਬਾਰੇ ਉਸ ਸਮੇਂ ਦੇ ਚਿੰਤਕਾਂ ਦੇ ਮਨ ਵਿਚ ਕਈ ਸ਼ੰਕੇ ਪੈਦਾ ਹੋ ਗਏ । ਉਸ ਸਮੇਂ ਇਹ ਵਿਚਾਰ ਪ੍ਰਸਿਧ ਹੋ ਗਇਆ ਕਿ ਕਰਮ-ਕਾਂਡੀ ਰਸਮਾਂ ਰੀਤਾਂ ਕਰਨ ਨਾਲ ਮਨੁੱਖ ਦੀਆਂ ਖਾਹਿਸ਼ਾਂ ਹੋਰ ਵੱਧਦੀਆਂ ਹਨ ਅਤੇ ਇਸ ਤਰਾਂ ਉਸ ਦੀ ਰੁੱਚੀ ਪਾਪਾਂ ਵੱਲ ਵਧੇਰੇ ਪ੍ਰੇਰਿਤ ਹੁੰਦੀ ਹੈ । ਮਨੁੱਖ ਵਿਵਹਾਰਕ ਰਸਮਾਂ ਕਰਕੇ ਖਾਹਿਸ਼ਾਂ ਦੇ ਬੰਧਨਾਂ ਵਿਚ ਜਕੜਿਆ ਜਾਂਦਾ ਹੈ ਅਤੇ ਇਨ੍ਹਾਂ ਨੂੰ ਪੂਰਿਆਂ ਕਰਨ ਲਈ ਕਈ ਤਰਾਂ ਦੇ ਦੰਭ, ਪਾਖੰਡ ਅਤੇ ਪਾਪ ਕਰਦਾ ਹੈ ਸੋ ਇਸ ਤਰਾਂ ਕਰਮ-ਕਾਡੀ ਰਚੀਆਂ ਮਨੁੱਖ ਨੂੰ ਮੱਕਤੀ ਵੱਲ ਨਹੀਂ ਲੈ ਜਾਂਦੀਆਂ ਸਗੋਂ ਬੰਧਨਾਂ ਵਿਚ ਜਕੜ ਦਿੰਦੀਆਂ ਹਨ । | ਇਸ ਵਿਚਾਰ ਦੇ ਪ੍ਰਤਿਕਰਮ ਵਜੋਂ ਲੋਕਾਂ ਦੇ ਮਨਾਂ ਵਿਚ ਇਕ ਹੋਰ ਵਿਚਾਰ ਉਤਪੰਨ ਹੋਇਆ ਕਿ ਮ ਨੂੰ ਕੇਵਲ ਗਿਆਨ ਰਾਹੀਂ ਹੀ ਜਾਣਿਆ ਜਾ ਸਕਦਾ ਹੈ । ਜੇਕਰ ਮਨ ਨੂੰ ਕਰਮ ਕਾਂਡੀ ਵਿਵਹਾਰਕ ਰੁਚੀਆਂ ਤੋਂ ਰੋਕ ਕੇ ਅੰਤਰੀਵ ਗਿਆਨ ਪ੍ਰਾਪਤ ਕੀਤਾ ਜਾਏ ਤਾਂ ਹੁਮ ਨੂੰ ਜਾਣਿਆਂ ਜਾ ਸਕਦਾ ਹੈ ਅਤੇ ਇਸ ਰਾਹੀਂ ਹੀ ਜੀਵ ਦੀ ਮੁਕਤੀ ਹੋ ਸਕਦੀ ਹੈ । ਗਿਆਨ ਵਿਵਹਾਰਕ ਜੀਵਨ ਵਿਚ ਰਹਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਗੋਂ ਸੰਸਾਰਕ ਵਸਤੂਆਂ ਦਾ ਤਿਆਗ ਕਰਕੇ ਹੀ ਗਿਆਨ ਪ੍ਰਾਪਤੀ ਹੋ ਸਕਦੀ ਹੈ । ਸੋ ਗਿਆਨ ਪ੍ਰਾਪਤੀ ਲਈ ਇਸ ਗਲ ਦੀ ਅਵਸ਼ਕਤਾ ਹੈ ਕਿ ਪਹਿਲਾਂ ਸੰਨਿਆਸ ਧਾਰਨ ਕੀਤਾ ਜਾਏ । ਗਿਆਨ ਮਾਰਗ ਇਕ ਪਖ ਤਿਆਗ ਉਤੇ ਵਧੇਰੇ ਜ਼ੋਰ ਦਿੰਦਾ ਹੈ ਇਸੇ ਕਰਕੇ ਇਸ ਨੂੰ ਨਵਿਤੀ ਮਾਰਗ ਵੀ ਕਹਿਆ ਗਿਆ । ਗਿਆਨ ਮਾਰਗ ਦਾ ਪ੍ਰਚਾਰ ਕਰਨ ਵਾਲੇ ਸਭ ਤੋਂ ਵੱਡੇ ਤਕ ਸ਼ੰਕਰਾਚਾਰੀਆ ਹੀ ਹੋਏ ਹਨ। ਸ਼ੰਕਰਾਚਾਰੀਆ ਨੇ ਲੋਕਾਂ ਦੇ ਸਾਹਮਣੇ ਮ ਦੇ ਅਦੈਤ ਸਰੂਪ ਦਾ ਸੰਕਲਪ ਪੇਸ਼ ਕੀਤਾ । ਅਦੈਤ-ਵਾਦ ਅਨੁਸਾਰ ਇਹ ਦ੍ਰਿਸ਼ਟਮਾਨ ਸੰਸਾਰ ਐਵੇਂ ਨਜ਼ਰਾਂ ਦਾ ਸਿਰ ਧੰਖਾ ਹੈ । ਅਸਲ ਵਿਚ ਸਥਿਰ ਅਤੇ ਅਨਾਦੀ ਤਤ ਬ੍ਰਹਮ ਹੀ ਹੈ ਅਤੇ ਇਹ ਸੰਸਾਰ ਤੋਂ ਬ੍ਰਹਮ ਦਾ ਇਕ ਪ੍ਰਛਾਵਾਂ ਮਾਤਰ ਹੀ ਹੈ ਜੋ ਮਨੁੱਖ ਦੇ ਅਗਿਆਨ ਕਰਕੇ ਭਾਸਦਾ ਹੈ , ਦ੍ਰਿਸ਼ਟਮਾਨ ਜਗਤ ਦਾ ਗਿਆਨ ਵਿਵਹਾਰਕ ਹੈ । ਕਰਮ ਕਾਂਡੀ ਇਸੇ ਸੰਸਾਰ ਦੀ ਵਿਵਹ ਰਕ ਰੀਤਾਂ ਰਸਮਾਂ ਵਿਚ ਹੀ ਜਕੜ ਕੇ ਰਹ ਜਾਂਦੇ ਹਨ ਪਰ ਬਹਮ ਦਾ ਗਿਆਨ ਤਾਂ ਪਰਮਾਰਥ ਦੇ ਰਸਤੇ ਉੱਤੇ ਚਲਿਆਂ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਇਸੇ ਵਿਚ ਹੀ ਮੁੱਕਤੀ ਹੈ । ਸੋ ਮੁਕਤੀ ਪ੍ਰਾਪਤ ਕਰਨ ਲਈ ਅਤੇ ਬ੍ਰਹਮ ਨਾਲ ਅਭੇਦ ਹੋਣ ਲਈ ਇਸ ਗਲ ਦੀ ਅਵਸ਼ਕਤਾ ਹੈ ਕਿ ਪਰਮਾਰਥ ਦੇ ਰਸਤੇ ਉਤੇ ਚਲ ਕੇ ਪਹਲਾਂ ਗਿਆਨ ਪ੍ਰਾਪਤ ਕੀਤਾ ਜਾਏ । | ਸ਼ੰਕਰਾਚਾਰੀਆਂ ਦਾ ਇਹ ਫ਼ਲਸਫ਼ਾ ਪਹਲਾਂ ਤਾਂ ਬੜਾ ਪ੍ਰਚਲਿਤ ਰਿਹਾ ਪਰ Rai ਪਾ ਕੇ ਇਸ ਖੁਸ਼ਕ ਫ਼ਲਸਫ਼ੇ ਤੋਂ ਲੋਕਾਂ ਨੂੰ ਚਿੜ ਆਉਣ ਲਗੀ ਅਤੇ ਇਸ ਨੂੰ ਮਾਇਆਵਾਦ ਕਹਿ ਕੇ ਇਸਦਾ ਵਿਰੋਧ ਕੀਤਾ ਗਇਆ। ਸ਼ੰਕਰਾਚਾਰੀਆਂ ਦੇ ਇਕ ਚੇਲੇ ਰਾਮਾਨੁਜ ਨੇ ਅਦੈਤਵਾਦ ਦੀ ਥਾਂ ਵਿਸ਼ਿਸ਼ਟ ਅਦੈਤ