ਪੰਨਾ:Alochana Magazine October 1964.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਾਦ ਦਾ ਪ੍ਰਚਾਰ ਸ਼ੁਰੂ ਕਰ ਦਿਤਾ । ਰਾਮਾਨੁਜ ਨੇ ਅਵਤਾਰ ਵਾਦ ਦਾ ਪ੍ਰਚਾਰ ਕਰਨ ਲਈ ਹੀ ਵਿਸ਼ਿਸ਼ਟ, ਅਦੈਤਵਾਦ ਦਾ ਖਿਆਲ ਲੋਕਾਂ ਸਾਹਮਣੇ ਰਖਿਆ । ਰਾਮਾਨੁਜ ਨੇ ਬ੍ਰਹਮ · ਦੇ ਗੁਣਾਂ ਉਤੇ ਵਧੇਰੇ ਜ਼ੋਰ ਦਿੱਤਾ । ਵਸ਼ਿਸ਼ਟ ਅਵੈਤਵਾਦ ਅਨੁਸਾਰ ਆਤਮਾ ਕੁਤੀ ਦੇ ਮੇਲ ਨਾਲ ਮਨੁੱਖੀ ਰੂਪ ਧਾਰਨ ਕਰਦੀ ਹੈ ਅਤੇ ਇਸ ਤਰ੍ਹਾਂ ਉਹ ਆਪਣੇ ਅਸਲੇ · ਮ ਨਾਲੋਂ ਵਿਛੜ ਜਾਂਦੀ ਹੈ । ਹੁਮ ਇਨ੍ਹਾਂ ਵਿਛੜੀਆਂ ਆਤਮਾਵਾਂ ਨੂੰ ਮੇਲਣ ਲਈ ਕਦੀ ਕਦੀ ਅਵਤਾਰ ਧਾਰਦਾ ਹੈ । ਮਨੁੱਖ ਦੀ ਮੁਕਤੀ ਮ ਦੇ ਕਿਸੇ ਅਵਤਾਰ, ਰੂਪ ਦੀ ਭਗਤੀ ਕੀਤਿਆਂ ਹੀ ਹੋ ਸਕਦੀ ਹੈ । ਰਮਾਨੁੱਜ ਦੇ ਵਿਚਾਰਾਂ ਸਦਕਾ ਵੈਸ਼ਨਵ ਧਰਮ ਹੋਂਦ ਵਿਚ ਆਇਆ ਜਿਸ ਨੇ ਬ੍ਰਹਮ ਨੂੰ ਅਵਤਾਰ ਦੇ ਰੂਪ ਵਿਚ ਪੂਜਿਆ ਅਤ ਭਗਤੀ ਮਾਰਗ ਦਾ ਪ੍ਰਚਾਰ ਕੀਤਾ । ਸਮਾਂ ਪਾਕੇ ਭਗਤੀ ਮਾਰਗ ਦੀਆਂ ਦੋ ਧਾਰਾਵਾਂ ਬਣ ਗਈਆਂ ਇਕ ਨਿਰਗੁਣ ਭਗਤੀ ਧ , ਜੋ ਕਿ ਨਿਰਾਕਾਰ ਬ੍ਰਹਮ ਦੇ ਰੂਪ ਵਿਚ ਯਕੀਨ ਰਖਦੀ ਸੀ ਅਤੇ ਬ੍ਰਮ ਦੇ ਕਿਸੇ ਅਵਤਾਰ ਨੂੰ ਨਹੀਂ ਪੂਜਦੀ ਸੀ । ਦੂਜੀ ਧਾਰਾ ਸਗੁਣ ਭਗਤੀ ਦੀ ਸੀ ਜਿਸ ਵਿਚ ਬੜ੍ਹਮ ਨੂੰ ਵਿਸ਼ਨੂ, ਰਾਮ, ਕ੍ਰਿਸ਼ਨ ਆਦਿ ਦੇ ਅਵਤਾਰ ਰੂਪ ਵਿਚ ਪੂਜਿਆ ਗਿਆ । ਰਾਮਾਨੁਜ ਨੇ ਭਾਵੇਂ ਅਵਤਾਰ-ਵਾਦ ਦਾ ਸੰਕਲਪ ਪੇਸ਼ ਕਰਕੇ ਸਣ ਭਗਤੀ ਨੂੰ ਹੀ ਸਲਾਹਿਆ ਸੀ ਪਰ ਅਗੇ ਉਸ ਦੇ ਚੇਲੇ ਰਾਮਾਨੰਦ ਨੇ ਨਿਰਗੁਣ ਭਗਤੀ ਦਾ ਪ੍ਰਚਾਰ ਕੀਤਾ । ਰਾਮਾਨੰਦ ਦੇ ਅਗਾਂ ਦੇ ਚੇਲੇ ਕਬੀਰ ਅਤੇ ਤੁਲਸੀ ਦੋਵੇਂ ਵੱਖ ਵੱਖ ਧਾਰਾਵਾਂ ਦੇ ਉਪਾਸ਼ਕ ਬਣ ਗਏ । ਕਬੀਰ ਨੇ ਬ੍ਰਹਮ ਦੇ ਨਿਰਗੁਣ ਰੂਪ ਨੂੰ ਕਲਪਿਆਂ ਪਰ ਤੁਲਸੀ ਨੇ ਰਾਮ ਦੇ ਰੂਪ ਨੂੰ । ਗੁਰੂ ਨਾਨਕ ਦੇਵ ਜੀ ਭਗਤੀ ਲਹਿਰ ਦੀ ਨਿਰਗੁਣ ਧਾਰਾ ਨਾਲ ਸੰਬੰਧਿਤ ਸਨ । ਗੁਰੂ ਸਾਹਿਬ ਨੇ ਨਿਰਾਕਾਰ ਬ੍ਰਹਮ ਦਾ ਸੰਦੇਸ਼ ਦਿਤਾ । ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਭਗਤੀ ਲਹਰ ਦੇ ਹੋਰ ਭਗਤਾਂ ਨਾਲੋਂ ਨਵੇਕਲੀ ਅਤੇ ਵੱਖਰੀ ਸੀ । ਗੁਰੂ anhਬ ਨੇ ਭਗਤੀ ਮਾਰਗ ਵਿਚ ਇਕ ਨਵੀਂ ਰੂਹ ਫੂਕੀ । ਗੁਰੂ ਨਾਨਕ ਦੇਵ ਜੀ ਨੇ ਜਥੇ ਭਗਤੀ ਮਾਰਗ ਨੂੰ ਸਮਾਜ ਸੁਧਾਰ ਦੇਸ਼ ਪਿਆਰ, ਕੁਦਰਤ fਪਿਆਰ ਆਦਿ ਵਿਸ਼ਿਆਂ ਨਾਲ ਫ਼ਲਤ ਕੀਤਾ, ਉਥੇ ਗੁਰੂ ਸਾਹਿਬ ਨੇ ਭਗਤੀ ਮਾਰਗ ਵਿਚ ਇਕ ਨਵਾਂ ਮਾਰਗ ਦੀ ਸਿਰਜਣਾ ਵੀ ਕੀਤੀ। ਗੁਰੂ ਸਾਹਿਬ ਦਾ ਇਹ ਨਵਾਂ ਮਾਰਗ 'ਮ ਦਾ ਮਾਰਗ’ ਸੀ । ਜਿਸ ਦਾ ਨਾਂ ਨੇ ਰਜਕੇ ਪ੍ਰਚਾਰ ਕੀਤਾ । ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਇਸੇ ਨਾਮ ਸ਼ਿਮਰਨ ਦੇ ਦੁਆਲੇ ਘੁੰਮਦੀ ਹੈ । ਨਾਮ ਤੋਂ ਭਾਵ ਪ੍ਰਭ ਪਰਮਾਤਮਾ ਦੀ ਉਸਤਤ ਅਤੇ ਜਸ ਗਾਇਨ ਕਰਨਾ ਹੈ । ਗੁਰੂ ਸਾਹਿਬ ਨੇ ਸਾਰੀ ਬਾਣੀ ਵਿਚ ਨਿਮਖ ਨਿਮਖ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ । ਜਪਜੀ ਸਾਹਿਬ ਦੀ ਸਾਰੀ ਵਿਚਾਰਧਾਰਾ ਇਸੇ ਨਾਮ ਦੇ ਸਿਮਰਨ ਦੁਆਲੇ ਘੁੰਮਦੀ ਹੈ । ਜੋ ਵਿਅਕਤੀ ਨਾਮ ਜਪਦਾ ਅਤੇ ਸਿਮਰਨ ਕਰਦਾ ਹੈ, ਉਹ ਉਸ ਸਚੇ ਪਭ ਦੀ ਦਰਗਾਹ ਵਿਚ ਪਰਵਾਨ ਚੜ੍ਹਦਾ ਹੈ । ਇਸੇ ਨਾਮ ਜਪਣ ਵਿਚ ਹੀ ਹੀ ਹ