ਪੰਨਾ:Alochana Magazine October 1964.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਲਿਆਣ ਹੈ । ਇਹ ਨਾਮ ਕੀ ਹੈ ? ਇਹ ਕਿਵੇਂ ਜਪਿਆ ਜਾਏ ? ਇਸ ਦੇ ਜਪਣ ਵਿਚ ਕੀ ਕੀ · ਔਕੜਾਂ ਪੇਸ਼ ਆਉਂਦੀਆਂ ਹਨ ਅਤੇ ਇਨ੍ਹਾਂ ਔਕੜਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਆਦਿ ਕੁਝ ਅਜੇਹੇ ਪ੍ਰਸ਼ਨ ਹਨ ਜੋ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਵਿਚ ਲਏ ਹਨ ਅਤੇ ਫਿਰ ਇਸੇ ਨਾਮ ਜਪਣ ਨੂੰ ਸਿਧ ਕਰਦਿਆਂ ਪਰਮਾਤਮਾਂ, ਸੰਸਾਰ-ਜੀਵ ਆਤਮਾ ,ਹਉਮੈ ਅਤੇ ਹੁਕਮਿ ਆਦਿ ਦੇ ਸਿਧਾਂਤਾਂ ਨੂੰ ਸਪਸ਼ਟ ਕੀਤਾ । " ਨਾਮ ਪ੍ਰਭੂ ਪਰਮਾਤਮਾ ਦਾ ਜਪਿਆ ਜਾਂਦਾ ਹੈ ਇਸ ਲਈ ਗੁਰੂ ਸਾਹਿਬ ਸਭ ਤੋਂ 'ਪਹਲਾਂ ਉਸ ਅਕਾਲ ਪੁਰਖ ਬੇਅੰਤ ਪ੍ਰਭੂ ਦੀ ਉਸਤਤ ਕਰਕੇ ਉਸ ਦੇ ਸਰੂਪ ਨੂੰ ਪੇਸ਼ ਕਰਦੇ ਹਨ । ਜਪੁਜੀ ਦੇ ਮੂਲ ਮੰਤਰ ਵਿਚ ਪ੍ਰਭੂ ਪਰਮਾਤਮਾਂ ਦੀ ਇਕ ਪ੍ਰਕਾਰ ਦੀ ਪਰਿਭਾਸ਼ਾ ਦਿੰਦੇ ਹੋਏ ਗੁਰੂ ਸਾਹਿਬ ਲਿਖਦੇ ਹਨ । ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸ਼ੈਭੰ ਗੁਰ ਪ੍ਰਸਾਦਿ ॥ | ਅਰਥਾਤ ਉਹ ਪ੍ਰਭੂ ਇਕ ਹੈ ਅਤੇ ਉਸਦਾ ਅਕਾਰ ਹਰ ਥਾਂ ਫੈਲਿਆ ਹੋਇਆ ਹੈ, ਉਸ ਦਾ ਨਾਮ ਸੰਤ ਹੈ, ਉਹ ਕਰਤਾ ਪੁਰਖ ਹੈ, ਡਰ ਤੋਂ ਰਹਤ ਹੈ, ਕਿਸੇ ਨਾਲ ਉਸ ਦਾ ਵੈਰ ਨਹੀਂ, ਉਸ ਦਾ ਕੋਈ ਚਿੰਨ੍ਹ ਚਕਰ ਨਸੀਂ ਉਹ ਜੂਨਾਂ ਵਿਚ ਵੀ ਨਹੀਂ ਆਉਂਦਾ ਅਤੇ ਆਪਣੇ ਆਪ ਤੋਂ ਉਪਜਿਆ ਹੈ । ਉਸਨੂੰ ਕਿਸੇ ਕਮਲ ਗੁਰੂ ਦੀ ਕਿਰਪਾ ਨਾਲ ਹੀ ਜਾਣਿਆਂ ਜਾ ਸਕਦਾ ਹੈ । ਇਸ ਤੋਂ ਅਗੇ ਜਪੁਜੀ ਸਾਹਿਬ ਦੇ ਪਹਿਲੇ ਸਲੋਕ ਵਿਚ ਗੁਰੂ ਨਾਨਕ ਦੇਵ ਜੀ ਪਰਮਾਤਮਾਂ ਦੇ 'ਜੁਗਾਂ ਜੁਗਾਂਤਰਾਂ ਵਿਚ ਸੱਚੇ ਅਤੇ ਸਥਿਰ ਸ਼ਰ ਦਾ ਵਰਣਨ ਕਰਦੇ ਹਨ । 'ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਇਹ ਅਕਾਲ ਪੁਰਖ ਜੋ ਏਨਾ ਵਿਸ਼ਾਲ ਅਤੇ ਆਦਿ ਜੁਗਾਦ ਤੋਂ ਸਚ ਦਾ ਸਰੂਪ ਰਖਣ ਵਾਲਾ ਹੈ ਜੋ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਹੈ ਤਾਂ ਮਨੁੱਖ ਲਈ ਜ਼ਰੂਰੀ ਹੈ ਕਿ ਇਸ ਦਾ ਜਸ ਗਾਇਣ ਕਰਕੇ ਇਸ ਨਾਲ ਅਭੇਦਤਾਂ ਪ੍ਰਾਪਤ ਕਰੇ । ਇਸ ਪਭ ਤਕ ਕਿਵੇਂ ਪਹੁੰਚਿਆ ਜਾ ਸਕਦਾ ਹੈ ? ਗੁਰੂ ਸਾਹਿਬ ਇਸ ਤਕ ਪਹੁੰਚਣ ਲਈ 'ਸਚਿਆਰ' ਬਣਨ ਲਈ ਪ੍ਰੇਰਦੇ ਹਨ । ਸਚਿਆਰ’ ਉਹ ਵਿਅਕਤੀ ਹੈ ਜੋ ਨਿਰਮਲ ਚਿਤ ਅਤੇ ਨਿਮਖ ਨਿਮਖ ਨਾਮ ਜਪਦਾ ਸਿਮਰਨ ਕਰਦਾ ਹੈ । ਗੁਰੂ ਸਾਹਿਬ ਦਸਦੇ ਹਨ ਕਿ ਕੇਵਲ ਅਜੇਹਾ ਸਚਿਆਰ' ਪੁਰਸ਼ ਹੀ ਉਸ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਸਕਦਾ ਹੈ । ਪਰ ਇਥੇ ਸਵਾਲ ਉਠਦਾ ਨੂੰ ਕਿ ਇਹ ਸਚਿਆਰ' ਕਿਵੇਂ ਬਣਿਆਂ ਜਾਏ ? ਇਹ ਇਕ ਅਜੇਹਾ ਪੰਥਨ ਹੈ ਜੋ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੀ ਪਹਲੀ ਪਉੜੀ ਵਿਚ