ਪੰਨਾ:Alochana Magazine October 1964.pdf/8

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਬਗੈਰ ਇਕ ਪੱਤਾ ਵੀ ਨਹੀਂ ਹਿਲ ਸਕਦਾ । ਪ੍ਰਭੂ ਦੇ ਇਸ ਹੁਕਮ ਨੂੰ ਲਖਿਆ ਨਹੀਂ ਜਾ ਸਕਦਾ ਹੈ । ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ।" | ਗੁਰੂ ਸਾਹਿਬ ਨੇ ਸੰਸਾਰ ਦੇ ਜੀਵ ਜੰਤੂਆਂ ਸਭ ਕਾਸੇ ਨੂੰ ਹੁਕਮ ਅੰਦਰ ਹੀ ਦਸਿਆ ਹੈ । ਇਸ ਹੁਕਮਿ ਤੋਂ ਬ ਹੋਰ ਕੁਝ ਵੀ ਨਹੀਂ । ਹੁਕਮੈ ਅੰਦਰ ਸਭੁ ਕੋ ਬਾਹਰਿ ਹੁਕਮ ਨ ਕੋਇ ॥ | ਇਹ ਸੰਸਾਰ ਕਿਵੇਂ ਰਚਿਆ ਗਿਆ, ਕਦੋਂ ਰਚਿਆ ਗਿਆ, ਇਸ ਖ਼ਿਆਲ ਬਾਰੇ ਹਿੰਦੂ ਮਿਥਿਹਾਸ ਵਿਚ ਕਈ ਵਿਚਾਰ ਪ੍ਰਚਲਿਤ ਰਹੇ ਹਨ । ਇਕ ਖ਼ਿਆਲ ਅਨੁਸਾਰ ਸਭ ਤੋਂ ਪਹਲਾਂ ਜਲ ਉਪਜਿਆ, ਜਲ ਵਿਚੋਂ ਫਿਰ ਇਕ ਆਂਡਾ ਉਤਪੰਨ ਹੋਇਆ ਅਤੇ ਉਸ ਆਂਡੇ ਵਿਚੋਂ ਤ੍ਰਮ ਉਪਜਿਆ ਜਿਸ ਨੇ ਅੱਗੇ ਸਾਰੀ ਸਿਸ਼ਟੀ ਦੀ ਰਚਨਾ ਕੀਤੀ । ਇਕ ਖ਼ਿਆਲ ਇਹ ਵੀ ਪ੍ਰਚਲਿਤ ਸੀ ਕਿ ਜਦ ਪਰਮਾਤਮਾਂ ਨੇ ਚਾਹਿਆ ਕਿ ਮੈਂ ਇਕ ਤੋਂ ਬਹੁਤਾ ਹੋ ਜਾਵਾਂ ਅਥਵਾ ਅਪਣਾ ਪਸਾਰਾ ਕਰਾਂ, ਤਾਂ ਉਸ ਨੇ ਮਾਇਆ ਪੈਦਾ ਕੀਤੀ, ਅਤੇ ਫਿਰ ਆਪਣੀ ਸ਼ਕਤੀ ਰਾਹੀਂ ਤਿੰਨ ਗੁਣ ਅਥਵਾ ਰਜੋ, ਤਮੋ ਅਤੇ ਸਤੇ ਪੈਦਾ ਕੀਤੇ । ਇਨ੍ਹਾਂ ਤਿੰਨ ਗੁਣਾਂ ਦੇ ਤਿੰਨ ਹੀ ਦੇਵਤੇ ਹਨ । ਅਥਵਾ ਰਜੋ ਗੁਣ ਦਾ ਦੇਵਤਾ ਬ੍ਰਹਮਾ ਜੋ ਸੰਸਾਰ ਦੇ ਜੀਵਾਂ ਦਾ ਸਿਰਜਨਹਾਰ ਹੈ । ਸਤੇ ਗੁਣ ਦਾ ਦੇਵਤਾ ਵਿਸ਼ਨੂੰ ਜੋ ਇਨ੍ਹਾਂ ਸਭਨਾਂ ਜੀਵਾਂ ਨੂੰ ਰੋਜ਼ੀ ਬਖ਼ਸ਼ਦਾ ਅਤੇ ਪਾਲਣਾ ਕਰਦਾ ਹੈ । ਤਮੋ ਗੁਣ ਦਾ ਦੇਵਤਾ ਸ਼ਿਵ ਹੈ ਜੇ ਸਭ ਜੀਵਾਂ ਨੂੰ ਅੰਤ ਸਮੇਂ ਸਮੇਟ ਲੈਂਦਾ ਹੈ । ਗੁਰੂ ਨਾਨਕ ਦੇਵ ਜੀ ਨੇ 'ਜਪੁਜੀ` ਦੀ ਤੀਹਵੀਂ ਪਉੜੀ ਵਿਚ ਇਸ ਮਿਥਿਹਾਸਕ ਘਟਨਾ ਵਲ ਸੰਕੇਤ ਕੀਤਾ ਹੈ ਅਤੇ ਦਸਿਆ ਹੈ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਇਨ੍ਹਾਂ ਨਾਲ ਸੰਬੰਧਤ ਤਿੰਨ ਗੁਣ ਰਜੋ, ਸਤੋ, ਤਮੋ ਆਦਿ ਸਭ ਅਕਾਲ ਪੁਰਖ ਪ੍ਰਭੂ ਦੇ ਹੁਕਮਿ ਦੁਆਰਾ ਹੀ ਸਾਜੇ ਗਏ ਹਨ । ਇਹ ਸਭ ਪਰਮਾਤਮਾਂ ਦੇ ਹੁਕਮ ਅਤੇ ਫ਼ਰਮਾਨ ਅਨੁਸਾਰ ਹੀ ਕਾਰਜ ਕਰਦੇ ਹਨ ਇਨ੍ਹਾਂ ਦੀ ਆਪਣੀ ਵਖਰੀ ਕੋਈ ਹਸਤੀ ਨਹੀਂ । “ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ : ਇਕ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੀ ਸੰਲਵੀਂ ਪਉੜੀ ਵਿਚ ਬੜੇ ਤਾਰਕਿਕ ਢੰਗ ਨਾਲ ਹਿੰਦੂਆਂ ਦੇ ਉਸ ਖ਼ਿਆਲ ਨੂੰ ਰਦ ਕੀਤਾ ਹੈ ਜਿਸ ਰਾਹੀਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਇਕ ਬਲਦ ਦੇ ਸਿੰਗਾਂ ਉਤੇ ਖੜੀ ਹੈ । ਗੁਰੂ ਸਾਹਿਬ ਨੇ ਦਸਿਆ ਜੇਕਰ ਧਰਤੀ ਬਲਦ ਦੇ ਸਿੰਗਾ ਉਪਰ ਖੜੀ ਹੈ ਤਾਂ ਫਿਰ ਬਲਦ ਕਥੇ ਖੜਾ ਹੈ ਇਸ ਤਰ੍ਹਾਂ ਤਾਂ ਧਰਤੀ ਹੋਰੁ ਪਰੈ ਹੋਰੁ ਹੋਰੁ' ਹੁੰਦੀ ਜਾਵੇਗੀ । ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਇਹ ਧਰਤੀ ਪ੍ਰਭੂ ਦੇ ਹੁਕਮ ਦੁਆਰਾ ਹੀ ਖੜੀ ਹੈ । ਇਹ ਬਲਦ ਤਾਂ ਧਰਮ ਹੈ ਜੇ ਦਇਆ ਦਾ u