ਪੰਨਾ:Alochana Magazine September 1960.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ, ਦੇ ਸਿਧਾਂਤ ਤੇ ਕਟਾਖਭਰੀ ਗਲ-ਬਾਤ ਕਰਦੇ ਕਰਦੇ ਇਕ ਬੜੀ ਸਾਮਾਜਿਕ ਸਚਾਈ ਨੂੰ ਛੂਹਿਆ ਗਇਆ ਹੈ। ਆਪਣੀ ਕਮਾਈ ਨੂੰ ਲੋਕ-ਭਲਾਈ ਵਿਚ ਲਾਉਣ ਵਾਲੇ ਤੇ ਥਾਂ ਥਾਂ ਤੋਂ ਚੰਦਾ ਇਕੱਠਾ ਕਰਕੇ ਸਾਰਿਆਂ ਦੇ ਬੱਚਿਆਂ ਲਈ ਲਾਇਆ ਜਾ ਰਹਿਆ ਹੈ । ‘ਨੇੜੇ ਨੇੜੇ’ ਵਿਚ ਪੁਰਾਣੀ ਜਾਗੀਰਦਾਰੀ ਵਾਲੀ ਝੂਠੀ ਆਕੜ ਤੇ ਬਹੁਤ ਹੀ ਸੁੰਦਰ ਵਿਅੰਗ ਕੀਤਾ ਗਇਆ ਹੈ । ਕਿਸੇ ਗਲ ਦਾ ਵਧੇਰੇ ਪ੍ਰਭਾਵ ਪਾਉਣ ਲਈ ਵਿਅੰਗ ਜਾਂ ਕਟਾਖਸ਼ ਇਕੋ ਰਾਮਬਾਣ ਦਾ ਕੰਮ ਕਰਦਾ ਹੈ, ਜਿਸ ਦਾ ਸਹਾਰਾ “ਨਵਾਂ ਰੰਗ’ ਵਿਚ ਪੈਰ ਪੈਰ ਤੇ ਲਇਆ ਗਇਆ ਹੈ । ਇਸ ਕਹਾਣੀ ਵਿਚ ਦਿਖਾਵਟੀ ਸ਼ਾਨਾਂ ਦੇ ਮੁਨਾਰੇ ਢਹਿ ਰਹੇ ਹਨ, ਸਾਮਾਜਿਕ ਕੀਮਤਾਂ ਬਦਲ ਰਹੀਆਂ ਹਨ, ਮਿਹਨਤ-ਮਜ਼ੂਰੀ ਜਾਂ ਹਥ ਦੇ ਕੰਮ ਦੀ ਮਹਤਤਾ ਵਧਦੀ ਜਾਂਦੀ ਹੈ, ਮਾਨੋਂ ਅਗਿਆਨ ਰੂਪੀ ਆਕਾਸ਼ ਉਤੇ ਨਵੀਂ ਪ੍ਰਭਾਤ ਦਾ ਚਾਨਣ ਪਸਰ ਰਹਿਆ ਹੈ, ਅਮੀਰ ਤੇ ਗਰੀਬ, ਇਸਤਰੀ ਤੇ ਪੁਰਸ਼ ਇਕ ਦੂਜੇ ਦੇ ਨੇੜੇ ਆ ਰਹੇ ਹਨ । “ਖੁਸ਼ੀ ਦਾ ਦਿਨ’ ਕਹਾਣੀ ਵਿਚ ਹਿੰਦੂ-ਮੁਸਲਮਾਨਾਂ ਦੀ, ਜਿਨ੍ਹਾਂ ਵਿਚ ਨਫਰਤ ਦੀ ਵਡੀ ਖਾਈ ਪੈ ਚੁੱਕੀ ਹੈ, ਮਨੁਖਤਾ ਦੇ ਨਾਤੇ ਮੁੜ ਕੇ ਸਾਂਝ ਪੁਆਉਣਾ ਸੁਜਾਨ ਸਿੰਘ ਦਾ ਮੰਤਵ ਰਹਿਆ ਹੈ । ਮਾਲਦਾਰਾਂ ਤੇ ਇਕ ਕਰਾਰਾ ਵਿਅੰਗ ਇਥੇ ਵੀ ਮਿਲਦਾ · ਹੈ । ਟਾਂਗੇ ਵਾਲਾ ਲੇਖਕ ਤੋਂ ਪੈਸੇ ਇਸ ਲਈ ਨਹੀਂ ਲੈਂਦਾ, ਕਿਉਂਕਿ ਉਹ ਮਜ਼ਦੂਰ ਸੀ, ਕੋਈ ਮਾਲਦਾਰ ਤਾਂ ਨਹੀਂ । ਸਮਾਜ ਦੀ ਸੇਵਾ ਕਰਦੇ ਹੋਏ ਵਡੇ ਘਰ ਦੀ ਹਵਾ ਖਾਣੀ ਕਿਸੇ ਜਨ-ਮੇਵਕ ਲਈ ਅਨੋਖੀ ਗੱਲ ਨਹੀਂ। 'ਡੇਢ ਆਦਮੀ ਦੀ ਪ੍ਰਮੁੱਖ ਸਮਸਿਆ ਵਿਸਵਾ-ਬਿਰਤੀ ਤੇ ਵਿਧਵਾ-ਵਿਆਹ ਹੈ, ਜਿਸ ਦਾ ਇਲਾਜ ਵੀ ਇਕ ਸਮਾਜਵਾਦੀ ਇਲਾਜ ਦਸਿਆ ਗਇਆ ਹੈ, ਅਤੇ ਜੇ ਨਿਰਾਸਰੀ ਇਸਤਰੀ ਆਪਣਾ ਸਰੀਰ ਵੇਚ ਕੇ ਜੀਣ ਦੀ ਥਾਂ ਇਸ ਰਸਤੇ ਚਲੇ ਤਾਂ ਕਿਤਨਾ ਸੁਹਣਾ ਕੰਮ ਹੈ । ਇਹ ਕੰਮ ਕੀ ਏ ? ਕੰਮ ਕਰਨਾ ਅਤੇ ਤਜਰਬਾ ਤੇ ਗਿਆਨ ਪ੍ਰਾਪਤ ਕਰਨਾ, ਜੇ ਕੋਈ ਹੋਰ ਕੰਮ ਨਾ ਮਿਲੇ ਤਾਂ ਇਕਠਿਆਂ ਹੋਕੇ ਲੜਨ, ਉਨ੍ਹਾਂ ਨਾਲ ਜੋ ਕੰਮ ਦੇ ਸਕਦੇ ਹਨ, ਪਰ ਆਪਣੇ ਲਾਭ ਲਈ ਤੇ ਐਸ਼-ਇਸ਼ਰਤ ਦੇ ਸਾਮਾਨ ਨੂੰ ਕਾਇਮ ਰਖਣ ਲਈ ਕੰਮ ਨਹੀਂ ਦੇਂਦੇ । ਇਹ ਹੈ ਅਸਲੀ ਕੰਮ ਵਾਸਤਵ ਵਿਚ ਵੇਸਵਾਵਾਂ ਦੀ ਆਮਦਨੀ ਨਾਲ ਵਡੀਆਂ ਕੋਠੀਆਂ ਬਣਵਾ ਲੈਣ ਵਾਲੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਰਸਤੇ ਆਂਦਾ ਜਾ ਸਕਦਾ ਹੈ । ਇਸ ਕਹਾਣੀ ਰਾਹੀਂ ਇਕ ਹੋਰ ਜ਼ਬਰਦਸਤ ਵਿਚਾਰ ਪੇਸ਼ ਕੀਤਾ ਗਇਆ ਹੈ, ਉਹ ਇਹ ਕਿ ਗੋਰਮਿੰਟ ਦਾ ਨੌਕਰ ਪੁਰਾ ਆਦਮੀ ਨਾ ਹੋ ਕੇ ਕੇਵਲ ਅੱਧਾ ਹੁੰਦਾ ਹੈ, ਕਿਉਂਕਿ ਨਾ ਉਸ ਦਾ ਆਪਣ ਦਿਲ ਦਿਮਾਗ ਤੇ ਆਪਣਾ ਕਬਜ਼ਾ ਹੁੰਦਾ ਹੈ ਅਤੇ ਨਾ ਹੀ ਉਹ ਆਪਣੀ ਆਤਮਾ ਦੀ ਆਵਾਜ਼ ਨੂੰ ਪਛਾਣਦਾ ਹੋਇਆ ਕੋਈ ਸਮਾਜ-ਉਸਾਰੀ ਦਾ ਕੰਮ ਕਰ ਸਕਦਾ ਹੈ, ch