ਪੰਨਾ:Alochana Magazine September 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਨਾਮ ਸਿੰਘ ਬੱਲਭ - ਹੀਰ ਦਮੋਦਰ ਦਾ ਇਤਿਹਾਸਿਕ ਪੱਖ ੧. ਇਤਿਹਾਸਕ ਲੀਹਾਂ : ਪੰਜਾਬੀ ਸਾਹਿਤ ਵਿਚ ਕਿੱਸਾ ਲਹਿਰ ਦਾ ਮੋਢੀ ਦਮੋਦਰ ਗੁਲਾਟੀ ਜ਼ਿਲਾ ਝੰਗ ਵਿਚ ਹੋਇਆ ਹੈ, ਜਿਸ ਨੇ ਹੀਰ ਰਾਂਝੇ ਦਾ ਅੱਖੀਂ ਡਿੱਠਾ ਕਿੱਸਾ ਲਿਖਿਆ ਹੈ । ਇਹ ਕਿੱਸਾ ਨਿਰਾ ਕਾਵ ਦੀ ਦ੍ਰਿਸ਼ਟੀ ਤੋਂ ਹੀ ਨਹੀਂ ਸਗੋਂ ਇਤਿਹਾਸਿਕ ਦ੍ਰਿਸ਼ਟੀ ਤੋਂ ਵੀ ਆਪਣੀ ਵਿਸ਼ੇਸ਼ ਮਹਾਨਤਾ ਰੱਖਦਾ ਹੈ । ਇਸ ਵਿਚ ਤਤਕਾਲੀਨ ਇਤਿਹਾਸ ਦੀਆਂ ਕਈ ਐਸੀਆਂ ਝੜਾਂ ਫਸੀਆਂ ਹੋਈਆਂ ਹਨ ਜੋ ਅਜੇ ਤਕ ਖੋਜ ਦੀਆਂ ਮੁਥਾਜ ਹਨ । ਪ੍ਰਾਚੀਨ ਸਮਿਆਂ ਵਿਚ ਯਥਾਰਥਕ ਨਾਵਾਂ ਅਤੇ ਘਟਨਾਵਾਂ ਨੂੰ ਕਾਲਪਨਿਕ ਨਾਂਵ ਅਤੇ ਪੌਰਾਣਿਕ ਰੰਗਣ ਦੇ ਕੇ ਇਉਂ ਫ਼ਰਜ਼ਾਂ ਗਲਾਂ ਨੂੰ ਅਸੀਂ ਚੜਾ ਦੇਣ ਦੀ ਕਾਰਗੁਜ਼ਾਰੀ ਨੂੰ ਹੀ ਇਤਿਹਾਸ ਮੰਨਿਆ ਜਾਂਦਾ ਸੀ । ਹਿੰਦੂ ਪਰਾਣ ਤਾਂ ਇਸੇ ਹੀ ਰੂਪ ਵਿਚ ਹੁਣ ਤਕ ਇਤਿਹਾਸ ਮੰਨੇ ਜਾਂਦੇ ਹਨ । | ਇਸ ਪਰੰਪਰਾ ਦੇ ਲੇਖਕਾਂ ਨੇ ਹੀਰ ਰਾਂਝੇ ਜੈਸੀਆਂ ਪ੍ਰੇਮ ਘਟਨਾਵਾਂ ਨੂੰ ਵੀ ਦਮੋਦਰ ਦੇ ਬਾਦ ਤਕ ਇਨ੍ਹਾਂ ਹੀ ਲੀਹਾਂ ਤੇ ਲਿਖਿਆ ਹੈ । ਜਿਵੇਂ ਕਿ “ਦਸਮ ਗੰਥ” ਦੇ ਤ੍ਰਿਆ ਚਰਿਤ੍ਰ ਵਿਚ ਰਾਂਝੇ ਨੂੰ ਇੰਦਰ ਅਤੇ ਹੀਰ ਨੂੰ ਮਣਕਾ ਕਰਕੇ ਦਸਿਆ ਹੈ : ਰਾਂਝਾ ਭਉ ਸੁਰੇਸ ਤਹਿ, ਭਈ ਮੇਨਕਾ ਹੀਰ ॥ ੩੧ ॥ ਚਰਿਤ੍ਰ ੯੮ ॥ ਇਵੇਂ ਹੀ ਸੱਸੀ ਪੁੰਨੂੰ ਦੇ ਕਿੱਸੇ ਵਿਚ ਸੱਸੀ ਨੂੰ ਕਪਲ ਮੁਨੀ ਦੇ ਵੀਰਜ ਤੋਂ ਰੰਭਾ ਨਾਮੀ ਅਪੱਸਰਾਂ ਦੇ ਉਦਰੋਂ ਪੈਦਾ ਹੋਈ ਅਤੇ ਉਸ ਦੇ ਪਾਲਕ ਧੋਬੀ ਪਿਤਾ ਦਾ ਨਾਮ ਬ੍ਰਹਮ ਦੱਤ ਲਿਖਿਆ ਹੈ । (ਚਰਿਤ੍ਰ ੧੦੮) | ਪੰਜਾਬੀ ਸਾਹਿਤ ਵਿਚ ਸ਼ਾਇਦ ਸਭ ਤੋਂ ਪਹਿਲਾਂ ਕਵੀ ਦਮੋਦਰ ਹੀ ਹੋਇਆ ਹੈ ਜਿਸ ਨੇ ਇਤਿਹਾਸ ਦਾ ਇਸ ਪ੍ਰਾਚੀਨ ਪਰੰਪਰਾ ਨੂੰ ਤਿਲਾਂਜਲੀ ਦੇ ਕੇ ਇਸ ਦੇ ਨਵੀਨ ਅਤੇ ਵਿਗਿਆਨਿਕ ਦ੍ਰਿਸ਼ਟੀ ਕੋਣ ਨੂੰ ਅਪਣਾਇਆ ਹੈ । ਇਤਿਹਾਸ ਸੰਬੰਧੀ ਸਾਡੀ ਅਜ ਦੀ ਪਰਿਭਾਸ਼ਾ ਵੀ ਕਿਸੇ ਅੱਖੀਂ ਡਿਠੀ ਜਾਂ ਸੁਣੀ ਹੋਈ ਘਟਨਾ 98