ਪੰਨਾ:Alochana Magazine September 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਯਥਾਰਥਕ ਰੂਪ ਵਿਚ ਲਿਖ ਦੇਣਾ ਹੀ ਮੰਨੀ ਗਈ ਹੈ । ਕਿਸੇ ਘਟਨਾਂ ਨੂੰ ਸੰਮਤ ਦਾ ਹਵਾਲਾ ਦੇ ਕੇ ਲਿਖਣ ਵਿਚ ਵੀ ਸ਼ਾਇਦ ਦਮੋਦਰ ਨੇ ਹੀ ਪਹਿਲ ਕੀਤੀ ਹੈ । | ਸਹੀ ਗਲ ਤਾਂ ਇਉਂ ਹੈ ਕਿ ਦਮੋਦਰ ਨੇ ਇਹ ਕਿੱਸਾ ਕੇਵਲ ਕਾਵਿ ਦੇ ਸ਼ੌਕ ਤੋਂ ਹੀ ਮ੍ਰਿਤ ਹੋ ਕੇ ਨਹੀਂ ਲਿਖਿਆ, ਸਗੋਂ ਹੀਰ ਰਾਂਝੇ ਦੇ ਪ੍ਰੇਮ-ਨਾਟਕ ਵੇਲੇ ਮੌਕੇ ਦਾ ਉਗਾਹ ਹੋਣ ਨੇ ਉਸ ਨੂੰ ਇਹ ਕਿੱਸਾ ਲਿਖਣ ਲਈ ਉਭਾਰਿਆ ਹੈ, ਜਿਵੇਂ ਕਿ ਉਹ ਕਿੱਸੇ ਦੇ ਆਰੰਭ ਵਿਚ ਲਿਖਦਾ ਹੈ-(ਸਾਰੀਆਂ ਮਿਸਾਲਾਂ ਬਾਵਾ ਗੰਗਾ ਸਿੰਘ ਬੇਦੀ ਦੀ ਐਡੀਸ਼ਨ ਵਿਚੋਂ) ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ ॥੭॥ | ਇਸ ਵਿਚ “ਅੱਖੀਂ ਡਿਠਾ ਦੀ ਮਹਾਨਤਾ ਨੂੰ ਮੁਖ ਰਖ ਕੇ ਬਿਆਨ ਕਰਨ ਦਾ ਸ਼ੌਕ ਪੈਦਾ ਹੋਣਾ ਉਹ ਮੰਨਦਾ ਹੈ । ਇਉਂ ਉਹ ਇਸ ਕਿੱਸੇ ਦੀ ਇਤਿਹਾਸਕ ਮਹਾਨਤਾ ਨੂੰ ਸਾਹਿਤਿਕ ਮਹਾਨਤਾ ਨਾਲੋਂ ਵਡਿਆਉਂਦਾ ਜਾਪਦਾ ਹੈ । ਆਪਣੇ ਬਾਰੇ ਉਸ ਦਾ “ਮੈਂ ਤਾਂ ਗੁਣੀ ਨਾ ਕੋਈ ਲਿਖਣਾ ਤਾਂ ਕੇਵਲ ਉਸ ਦੀ ਰਸਮੀ ਨਿਤਾ ਦਾ ਪ੍ਰਗਟਾਵਾ ਹੀ ਹੈ । ਵਰਨਾ ਉਹ ਕਿੱਸਾ ਕਾਰੀ ਦਾ ਪੂਰਾ ਉਸਤਾਦ ਹੈ । ਉੱਜ ਜੇ ਉਸ ਦੇ ਵੇਲੇ ਪੰਜਾਬੀ ਵਿਚ ਵਾਰਤਕ ਲਿਖਣ ਦੀ ਪੜਪਾਟੀ ਪੈ ਗਈ ਹੁੰਦੀ ਤਾਂ ਨਿਸਚੇ ਹੀ ਦਮੋਦਰ ਇਸ ਅੱਖੀਂ ਡਿੱਠੀ ਘਟਨਾਂ ਨੂੰ ਕਾਵ ਅਤੇ ਛੰਦਾਬੰਦੀ ਦਾ ਰੂਪ ਦੇਣ ਦੀ ਥਾਂ ਵਧੇਰੇ ਇਤਿਹਾਸ ਦਾ ਰੂਪ ਦੇਂਦਾ ਅਤੇ ਇਉਂ ਕਰਨ ਨਾਲ ਉਸ ਤੋਂ ਉਹ ਗੁੰਝਲਾਂ ਨਾ ਪੈਂਦੀਆਂ ਜੋ ਇਸ ਘਟਨਾਂ ਨੂੰ ਕਿੱਸੇ ਦੇ ਸੱਚੇ ਵਿਚ ਢਾਲਣ ਲਗਿਆਂ ਉਸ ਤੋਂ ਪੈ ਜਾਣੀਆਂ ਸੁਭਾਵਕ ਹੀ ਸਨ । ਇਨ੍ਹਾਂ ਗੁੰਝਲਾਂ ਤੋਂ ਛੁਟ ਘਟਨਾਂ ਪਿੰਜਰ ਦੀਆਂ ਕਈ ਹੱਡੀਆਂ ਉਤੇ ਕਾਵ ਦਾ ਲਹੂ ਮਾਸ ਐਸਾ ਭਰ ਭਾਰਾ ਹੈ ਕਿ ਬਾਰੀਕ ਛਾਨ ਬੀਨ ਦੀ ਐਕਸ-ਰੇ ਤੋਂ ਬਿਨਾਂ ਉਨ੍ਹਾਂ ਦੀ ਸਹੀ ਸ਼ਕਲ ਦਾ ਪਤਾ ਨਹੀਂ ਲਗ ਸਕਦਾ । ਇਸ ਛਾਨ ਬੀਨ ਦੀ ਸਹਾਇਤਾ ਨਾਲ ਖੋਜ ਦੇ ਹੱਥ ਪਲੇ ਜੋ ਪੈ ਸਕਿਆ ਹੈ ਉਹ ਇਸ ਲੇਖ ਦੀਆਂ ਅਗਲੀਆਂ ਸਤਰਾਂ ਨੂੰ ਸਮਰਪਿਤ ਹੈ । | 4. ਮੁਢਲੀਆਂ ਗੁੰਝਲਾਂ : | ਸਭ ਤੋਂ ਪਹਿਲੀ ਗੁੰਝਲ ਦਮੋਦਰ ਦਾ ਆਪਣੇ ਬਾਰੇ ਕੁਝ ਵਧੇਰੇ ਖੋਲ ਕੇ ਨਾ ਲਿਖਣਾ ਹੈ । ਉਹ ਆਪਣੇ ਸਮਕਾਲੀ ਰਹਿ ਚੁਕੇ ਹਿੰਦੀ ਦੇ ਪ੍ਰਸਿੱਧ ਕਵੀ ਮਲਕ ਮੁਹੰਮਦ ਜਾਇਸੀ ਦੀ ਤਰ੍ਹਾਂ ਆਪਣਾ ਪਿਛਲਾ ਥਹੁ ਪਤਾ ਨਹੀਂ ਦੇਂਦਾ। ਜਿਵੇਂ ਜਾਇਸੀ ਆਪਣੇ ‘ਪਦਮਾਵਤ’’ ਵਿਚ ਆਪਣੇ ਬਾਰੇ ਕੇਵਲ ਇੰਨਾਂ ਹੀ ਲਿਖਦਾ ਹੈ ਕਿ ਮੈਂ ਜਾਇਸ ਨਗਰ ਵਿਚੋਂ ਕਿਤੋਂ ਬਾਹਰੋਂ ਆ ਕੇ ਵਸਿਆ ਹਾਂ । 94