ਪੰਨਾ:Alochana Magazine September 1960.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਕਹਿਆ ਜਾਂਦਾ ਹੈ ਕਿ ਝੰਗ ਦੀ ਬੋਲੀ ਵਿਚ ਇਹ ਕਿੱਸਾ ਲਿਖਿਆ ਗਇਆ ਹੈ ਠੀਕ ਹੈ, ਪਰ ਇਹ ਅੱਧੀ ਸਚਾਈ ਹੈ । ਦਮੋਦਰ ਦੀ ਬੋਲੀ ਨਿਰੀ ਝੰਗ ਦੀ ਨਹੀਂ। ਉਸ ਦੀ ਬੋਲੀ ਗੁਰਬਾਣੀ ਦੀ ਬੋਲੀ ਹੈ ਜਿਸ ਦੇ ਆਧਾਰ ਤੇ ਮੈਂ ਦਮੋਦਰ ਨੂੰ ਨਿਸਚੇ ਹੀ ਇਕ ਸਿੱਖ ਕਵੀ ਦੇ ਰੂਪ ਵਿਚ ਵੇਖਦਾ ਹਾਂ । | ਇਸ ਕਿੱਸੇ ਵਿਚ ਵਰਤੀਆਂ ਗਈਆਂ ਗੁਰਬਾਣੀ ਦੀਆਂ ਸਮੁੱਚੀਆਂ ਤੁਕਾਂ, ਵਾਕੰਸ਼ਾਂ ਅਤੇ ਸ਼ਬਦਾਵਲੀ ਨੂੰ ਨਿਰੀ ਝੰਗ ਦੀ ਬੋਲੀ ਕਿਵੇਂ ਕਿਹਾ ਜਾ ਸਕਦਾ ਹੈ ? ਇਸ ਵਿਚ ਇਕ ਰਸ਼ੀ ਹੋਈ ਬੋਲੀ ਦਾ ਭੰਡਾਰਾ ਐਸੀ ਵਿਉਂਤ ਨਾਲ ਰਚਿਆ ਮਿਚਿਆ ਪਇਆ ਹੈ ਕਿ ਜਿਸ ਤੋਂ ਦਮੋਦਰ ਦੀ ਸ਼ਖ਼ਸੀਅਤ ਵਧੇਰੇ ਉਘੜ ' ਕੇ ਸਾਡੇ ਸਾਹਮਣੇ ਆ ਜਾਂਦੀ ਹੈ ਅਤੇ ਐਉਂ ਨਿਸਚਾ ਹੁੰਦਾ ਹੈ ਕਿ ਉਹ ਗੁਰਬਾਣੀ ਦਾ ਚੰਗਾ ਵਾਕਫ਼ਕਾਰ ਕੋਈ ਸਿੱਖ ਕਵੀ ਸੀ । ਉਸ ਵਲੋਂ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਦੀ ਵਰਤੋਂ ਇਸ ਗਲ ਦੀ ਪੁਸ਼ਟੀ ਕਰਦੀ ਹੈ:- ਜਿਨ ਏਹੋ ਜਗਤ ਉਪਾਇਆ ॥੧॥ ਤਾਂ ਸਤ ਚਟੇ ਸਿਰ ਛਾਈ !! ੩੫ ਅਤੇ ੬੫੭ } ਜੋਤੀ ਜੋਤਿ ਸਮਾਣੀ ॥੯੨੮ ॥ ਦਿਨ ਦਿਨ ਚੜੈ ਸਵਾਈ ॥ ੯੯੮ ॥ ਲੈ ਕੇ ਵਢੀ ਹਕ ਗਵਾਏ ॥੯੧੬॥ ਸਭ ਕਿਛ ਕੀਤਾ ਤੈਂਡਾ ਹੋਂਦਾ ੮੫੬ ਭਰ ਜੋਬਨ ਰਸ ਮਾਤੀ ॥ ੫੯੨ li ਆਪੇ ਕਰਹਿ ਕਹਿ !! ੮੫੯ ॥ ਅਚਰਜ ਖੇਲ ਰਚਾਇਆ ॥੨੮੨ ॥ ਖ਼ਾਨ ਮਲੂਕ ਸਦਾਏ ॥੨੦ 1 | ਇਨਾਂ ਤੁਕਾਂ ਤੋਂ ਛੁਟ ਹੇਠ ਲਿਖੇ ਗੁਰਬਾਣੀ ਦੇ ਵਾਕੰਸ਼ ਵੀ ਵਿਚਾਰਣ ਯੋਗ ਹਨ : ਖ਼ਾਨ ਮਲੂਕ ੧੮, ਰਜ ਅਘਾਇਆ ੧੭੬, ਸਿਦਕ ਸਰੀ ੬੦੨, ਘਨ ਘਮਾਈ ੮੨੭, ਰੁਣ ਝੁਣ ਲਾਇਆ ੧੫੩, ਪਰਚਾ ਲਾਇਆ ੯੪੨, ੩ ਪਕਾਇਆ ੬, ਨਦਰੀ ਆਇਆ ੨੯੪, ਭਲਾ ਭਾਇਆ ੮੮੯, ਅਕੱਥ ਕਹਾਣ ੯੨੮, ਬਾਜੀ ਪਾਈ ੩, ਸਾਈ ਥੀਸੀ ਇਹ ਬਿਧਿ ਜਾਣੀ ੯੩੦, ਕਿਰਪਾ ਤੁਮਾਰ ੬੭੩, ਚੌ ਖੰਨੀਐ ਵੰਬਾ, ਲਵੇ ਲਏਂਦੀ, ਬਹੁਤ ਵੈਰਾਗੀ ੬੨੯, ਖੰਡੇ ਧਾਰ ੮੧ ਗਾਣਦੇ ਦਿਹੁੰ, ਆਸ ਪੁਜਾਏ, ਜਿਉਂ ਜਾਣੇ ਤਿਉਂ, ਆਇ ਵਿਗੁੱਤੇ, ਜਾਨਤ ਹੈ ਲਈ, ਮਾਲ ਖਜੀਨਾ ੨੪੦ 95