ਪੰਨਾ:Alochana Magazine September 1960.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਈ ਤੇ ਸੰਜਮ ਵਾਲੀ ਸ਼ੁਧ ਟਕਸਾਲੀ ਬੋਲੀ ਦਾ ਸਮੋਇਆ ਜਾਣਾ ਇਕ ਅਣਹੋਣੀ ਜਿਹੀ ਗਲ ਹੈ । | ਹੁਣ ਕੁਦਰਤੀ ਤੌਰ ਤੇ ਸਾਡਾ ਧਿਆਨ ਅਕਬਰ ਕਾਲੀਨ ਮੁਖੀ ਸਿਖਾਂ ਵਿਚੋਂ ਦਮੋਦਰ ਨਾਮ ਦੇ ਕਿਸ ਸਿਖ ਦੀ ਖੋਜ ਵਲ ਜਾਂਦਾ ਹੈ ਅਤੇ ਇਸ ਸਿਲਸਿਲੇ ਵਿਚ ਭਾਲ ਕਰਦੇ ਹੋਇਆਂ ਭਾਗਾਂ ਨਾਲ ਸਾਡੇ ਸਾਹਮਣੇ ਭਾ: ਗੁਰਦਾਸ ਜੀ ਦੀ ਗਿਆਰਵੀਂ ਵਾਰ ਆ ਜਾਂਦੀ ਹੈ । ਇਸ ਵਾਰ ਵਿਚ ਪਹਿਲੇ ਛੇ ਸਤਿਗੁਰਾਂ ਦੇ ਮੁਖੀ ਅਤੇ ਨਿਕਟ ਵਰਤੀ ਸਿਖਾਂ ਦੀ ਨਾਵਾਂ ਅਤੇ ਥਾਵਾਂ ਸਮੇਤ ਇਕ ਸਿਲਸਿਲੇ ਵਾਰ ਲੰਮੀ ਸੂਚੀ ਪਤਰ ਹੈ । ਇਸੇ ਵਾਰ ਦੀ ੨੧ਵੀਂ ਪਾਉੜੀ ਦੀਆਂ ਆਖਰੀ ਦੋ ਤੁਕਾਂ ਵਿਚ ਇਕ ਦਾਮੋਦਰ ਨਾਮੀ ਸਿਖ ਦਾ ਜ਼ਿਕਰ ਸਾਨੂੰ ਲਭ ਹੀ ਪੈਂਦਾ ਹੈ, ਜਿਸ ਨੂੰ ਸੁਲਤਾਨ ਪੁਰ ਦੇ ਰਹਿਣ ਵਾਲਾ ਅਤੇ ਪੰਜਵੇਂ ਗੁਰੂ ਜੀ ਦਾ ਸਿਖ ਦਸਿਆ ਗਇਆ ਹੈ । ਉਹ ਤੁਕਾਂ ਇਉਂ ਹਨ :- ਦਾਮੋਦਰ ਆਕੁਲ ਬਲਿਹਾਰਾ ॥ ਸੁਲਤਾਨ ਪੁਰ ਭਗਤਿ ਭੰਡਾਰਾ ॥੨੧ ॥ | ਹੁਣ ਵੇਖਣਾ ਇਹ ਹੈ ਕਿ ਇਹ ਦਮੋਦਰ ਕੌਣ ਹੈ ? ਉਪਰੋਕਤ ਦੂਜੀ ਤੁਕ ਵਿਚ ਇਸ ਦਮੋਦਰ ਨੂੰ ਸੁਲਤਾਨਪੁਰ ਦਾ ਵਾਸੀ ਦਸਿਆ ਗਇਆ ਹੈ । ਸੁਲਤਾਨਪੁਰ ਨਾਮ ਦੇ ਕਈ ਨਗਰ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਹੀਰ ਦੇ ਪਿੰਡ ਸਿਆਲ ਤੋਂ ਪੰਜ ਛੇ ਕੋਹ ਦੀ ਵਾਟ ਤੇ ਇਸ ਨਾਮ ਦਾ ਇਕ ਕਸਬਾ ਵੀ ਮੌਜੂਦ ਹੈ । ਹੁਣ ਇਸ ਕਿਆਸ ਲਈ ਕਾਫ਼ੀ ਹੈ। "ਇਸ਼ ਹੈ ਕਿ ਭਾ: ਗੁਰਦਾਸ ਜੀ ਜਿਸ ਦਮੋਦਰ ਦਾ ਜ਼ਿਕਰ ਕਰ ਰਹੇ ਹਨ ਇਹ ਇਹੋ ਹੀਰ ਦੇ ਪ੍ਰੇਮ-ਨਾਟਕ ਦਾ ਅੱਖੀਂ ਵੇਖੂ ਕਵੀ ਦਮੋਦਰ ਹੈ । ਇਸੇ ਪੱਖ ਵਿਚ ਸਾਨੂੰ ਇਕ ਹੋਰ ਵੀ ਬੜੀ ਕੀਮਤੀ ਉਗਾਹੀ ਮਿਲ ਜਾਂਦੀ ਹੈ, ਜਿਸ ਤੋਂ ਸਾਨੂੰ ਆਪਣਾ ਇਹ ਕਿਆਸ ਇਕ ਸਚੀ ਚੀ ਦੀ ਅਸਲੀਅਤ ਜਾਪਣ ਲਗ ਜਾਂਦੀ ਹੈ । ਇਹ ਉਗਾਹੀ ਹੈ ਇਤਿਹਾਸ ਸਿਧ ਸ਼ਹੀਦ ਭਾ: ਮਨੀ ਸਿੰਘ ਜੀ ਦੀ “ਭਗਤ ਰਤਨਾਵਲੀ' ਵਿਚੋਂ । ਇਹ ਪੁਸਤਕ ਉਪਰੋਕਤ ਗਿਆਰਵੀਂ ਵਾਰ ਦਾ ਟੀਕਾ ਹੈ । ਅਰਥਾਤ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾ: ਗੁਰਦਾਸ ਜੀ ਨੇ ਕੀਤਾ ਹੈ ਉਨ੍ਹਾਂ ਦੇ ਪੂਰੇ ਪੂਰੇ ਪ੍ਰਸੰਗ ਭਾ: ਮਨੀ ਸਿੰਘ ਜੀ ਨੇ ਖੋਜ ਕੇ ਇਸ ਪੁਸਤਕ ਵਿਚ ਸੰਹਿ ਕੀਤੇ ਹਨ । ਦਮੋਦਰ ਸੰਬੰਧੀ ਭਾ: ਗੁਰਦਾਸ ਜੀ ਦੀਆਂ ਉਪਰੋਕਤ ਤੁਕਾਂ ਦਾ ਟੀਕਾ ਕਰਦਿਆਂ ਜੋ ਕੁਝ ਉਥੇ ਵੇਰਵੇ ਨਾਲ ਲਿਖਿਆ ਹੈ ਉਸ ਦਾ ਸਾਰਾਂਸ ਇਉਂ ਹੈ :- ਸੁਲਤਾਨਪੁਰ ਦੇ ਸਿੱਖਾਂ ਨਾਲ ਭਾ: ਦਾਮੋਦਰ ਪੰਜਵੇਂ ਗੁਰੂ ਜੀ ਪਾਸ ਆਇਆ | ਅਰਜ਼ ਕੀਤੀ ਕਿ ਸਿਖੀ ਤਾਂ ਤੀਜੇ ਗੁਰੂ ਜੀ ਤੋਂ ਪ੍ਰਾਪਤ ਸੀ ਪਰ ਮਨ