ਪੰਨਾ:Alochana Magazine September 1960.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵ ਵਿਆਹ ਦੀ ਅਗਨੀ ਦੇ ਦੁਆਲੇ ਉਸ ਇਸਤ੍ਰੀ ਨੇ ਚਾਰ ਲਾਵਾਂ ਲਈਆਂ । ਇਥੇ ਹਿੰਦੂ ਰੀਤੀ ਅਨੁਸਾਰ ਸਤ ਲਾਵਾਂ ਦੀ ਥਾਂ ਇਸ ਕਵੀ ਤੋਂ ਸਿੱਖ ਰੀਤੀ ਦੀਆਂ ਚਾਰ ਲਾਵਾਂ ਨਿਸਚੇ ਹੀ ਅਣਭੋਲਤਾ ਵਿਚ ਲਿਖੀਆਂ ਗਈਆਂ ਜਾਪਦੀਆਂ ਹਨ । ਪਰ ਇਸ ਅਣਭੋਲਤਾ ਦਾ ਸਦਕਾ ਹੀ ਬੀਤ ਗਈਆਂ ਤਿੰਨ ਕੁ ਸਦੀਆਂ ਦੇ ਖੰਡਰਾਂ ਹੇਠਾਂ ਦਬੀ ਹੋਈ ਉਸ ਸਮੇਂ ਦੇ ਸਿੱਖ ਸਮਾਜ ਵਿਚ ਪ੍ਰਚਲਿਤ ਗੁਰਮਤ ਵਿਆਹ ਦੀ ਪਰਿਪਾਟੀ ਦਾ ਸਬੂਤ ਰੋਸ਼ਨੀ ਵਿਚ ਆ ਕੇ ਇਸ ਪਾਏ ਗਏ ਹਨੇਰੇ ਨੂੰ ਦੂਰ ਕਰ ਦੇਂਦਾ ਹੈ ਕਿ ਅਨੰਦ ਮਿਰਯਾਦਾ ਸਿੰਘ ਸਭੀਆਂ ਦੀ ਨਵੀਂ ਕਾਢ ਹੈ । ਇਵੇਂ ਹੀ ਇਥੇ ਦਮੋਦਰ ਦੀ ਇਸੇ ਕਿਸਮ ਦੀ ਅਣਭੋਲਤਾ ਉਸ ਦੇ ਨਿਜੀ ਵਿਸ਼ਵਾਸ਼ਾਂ ਅਤੇ ਝੁਕਾਵਾਂ ਦੀ ਤਸਵੀਰ ਸਾਡੇ ਸਾਹਮਣੇ ਲੈ ਆਉਂਦੀ ਹੈ । ਇਕ ਹੋਰ ਥਾਂ “ਖਲਇ ਕੀਚੈ ਅਰਦਾਸ ਦਾ ਜੋ ਸਿੱਖ ਨਜ਼ਾਰਾ ਦਮੋਦਰ ਨੇ ਬੱਧਾ ਹੈ ਉਹ ਹੋਠਾਂ ਪੜ੍ਹਨ ਯੋਗ ਹੈ : ਤਾਂ ਜੋਗੀ ਹਥ ਜੋੜ ਖੜੋਤਾ, ਦੋਵੇਂ ਨੈਣ ਮਿਲਾਏ ॥ ਗਲ ਵਿਚ ਪੱਲੂ ਤੇ ਅਰਜ਼ ਕਰੇਂਦਾ, ਪੀਰਾਂ ਤਈਂ ਸੁਣਾਏ 11 ੯੫੩ | ਮੁਸਲਮਾਨ ਖੜਾ ਹੋ ਕੇ ਦੁਆ ਤਾਂ ਕਰ ਸਕਦਾ ਹੈ ਪਰ ਉਹ ਹੱਥ ਨਹੀਂ ਜੋੜਦਾ ਸਗੋਂ ਫੈਲਾਂਦਾ ਜਾਂ ਖੋਲਦਾ ਹੈ । ਦੋਵੇਂ ਹੱਥ ਜੋੜ ਕੇ ਖੜੇ ਹੋਣਾ ਤੇ ਦੁਆ ਦੀ ਥਾਂ (ਅਰਜ਼” ਕਰਨਾ । ਨਿਰੋਲ ਸਿੱਖ ਅਰਦਾਸ ਹੈ । ਇਥੇ 'ਅਰਦਾਸ' ਸ਼ਬਦ ਦਾ ਮੂਲ ਰੂਪ ਅਰਜ਼ਦਾਸ਼ਤ ਜਾਂ ਅਰਜ਼ ਵਲ ਵੀ ਧਿਆਨ ਦੇਣ ਦੀ ਲੋੜ ਹੈ । 3. ਤਮਾਕੂ ਸ਼ਬਦ ਦੀ ਵਰਤੋਂ : ਹੁਣ ਮੈਂ ਆਪਣੇ ਮਜ਼ਮੂਨ ਦੀ ਇਕ ਹੋਰ ਅਤੀ ਜ਼ਰੂਰੀ ਅਤੇ ਵੱਡੀ ਗੁੰਝਲ ਵਲ ਆਉਂਦਾ ਹਾਂ । ਉਹ ਗੁੰਝਲ ਹੈ ਦਮੋਦਰ ਦਾ ਅਕਬਰ ਦੇ ਵੇਲੇ ਤਮਾਕੂ ਦਾ ਜ਼ਿਕਰ ਕਰਨਾ । ਇਸ ਸੰਬੰਧੀ ਹੁਣ ਤਕ ਇਹ ਖਿਆਲ ਰਹਿਆ ਹੈ ਕਿ ਅਕਬਰ ਦੇ ਵੇਲੇ ਭਾਰਤ ਵਿਚ ਤਮਾਕੂ ਮੌਜੂਦ ਨਹੀਂ ਸੀ । ਸਗੋਂ ਇਹ ਜਹਾਂਗੀਰ ਦੇ ਰਾਜ ਵੇਲੇ ਅਮੀਕਨ ਵਪਾਰੀਆਂ ਰਾਹੀਂ ਹਿੰਦ ਵਿਚ ਲਿਆਂਦਾ ਗਿਆ । | ਉਨ੍ਹਾਂ ਦੇ ਖਿਆਲ ਵਿਚ ਦਮੋਦਰ ਨੇ ਅਕਬਰ ਅਤੇ ਤਮਾਕੂ ਦਾ ਇਕੱਠਾ ਜ਼ਕਰ ਹੀ ਨਹੀਂ ਸਗੋਂ ਅਕਬਰ ਤੋਂ ਵੀ ਪਹਿਲਾਂ ਹੋ ਚੁਕੀ ਹੀਰ ਰਾਂਝੇ ਦੀ ਕਹਾਣੀ ਦੀਆਂ ਦੋ ਤਿੰਨ ਘਟਨਾਵਾਂ ਨਾਲ ਤਮਾਕ ਦੇ ਜ਼ਿਕਰ ਨੂੰ ਜੋੜ ਕੇ ਆਪਣੇ ਅੱਖੀਂ 23