ਪੰਨਾ:Alochana Magazine September 1960.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਸ: ਕਪੂਰ ਸਿੰਘ ਜੀ ਤਾਂ ਲਿਖਦੇ ਹਨ ਕਿ ਸਤਾਰਵੀਂ ਸਦੀ ਵਿਚ ਇਸ ਦਾ ਨਾਮ “ਫੁੱਲ' ਕਰਕੇ ਪ੍ਰਸਿੱਧ ਸੀ । ਇਹ ਠੀਕ ਹੈ, ਪਰ ਫੁੱਲ ਇਸ ਦਾ ਨਾਮ ਨਹੀਂ “ਅੱਲ” ਹੈ । ਇਕ ਖਾਸ ਕਿਸਮ ਦੇ ਫੁੱਲ ਤੋਂ ਬਣੀ ਹੋਣ ਕਰਕੇ ਸ਼ਰਾਬ ਨੂੰ ਵੀ “ਚੰਡੀ ਦੀ ਵਾਰ ਵਿਚ ਇਕ ਥਾਂ “ਫੁੱਲ” ਲਿਖਿਆ ਗਿਆ ਹੈ, ਜਿਵੇਂ : | ਪੀਤਾ ਫੁੱਲ ਇਆਣੀ ਘੁਮਨ ਸੂਰਮੇ ॥੨੦॥ “ਮਦਮਾਵਤ’ ਦਾ ਲੇਖਕ ਜਾਇਸੀ ਤਾਂ ਤਮਾਕੂ ਨੂੰ ਸੋਲਵੀਂ ਸਦੀ ਵਿਚ ਵੀ “ਫੁੱਲ’’ ਕਰਕੇ ਹੀ ਲਿਖਦਾ ਹੈ । ਪਰ ਇਸ ਦਾ ਇਹ ਮਤਲਬ ਨਹੀਂ ਕਿ ਬਾਬਰ ਦੇ ਸਮੇਂ ਇਸ ਦਾ ‘‘ਤਮਾਕੂ’’ ਨਾਮ ਪ੍ਰਚਲਤ ਨਹੀਂ ਸੀ । ਇਸ ਦਾ ਸਬੂਤ ਮੈਂ ਰਤਾ ਅਗੇ ਚਲ ਕੇ ਦਿਆਂਗਾ । ਵੈਸੇ ਸਾਧਾਂ ਅਤੇ ਫੱਕੜਾਂ ਵਿਚ ਇਸ ਬਿਖ ਦਾ ਨਾਮ ਕਰਕਟਾ, ਕਰਕਟ ਜਾਂ ਕੁਰਕਟ ਕਰਕੇ ਵੀ ਆਮ ਪ੍ਰਸਿੱਧ ਸੀ. ਜਿਵੇਂ ਕਿ ਸਾਡੇ ਨਿਹੰਗਾਂ ਦੇ ਬਲਿਆਂ ਵਿਚ ਦੁੱਧ ਦੀ ਮਲਾਈ ਨੂੰ ਗੁੱਦੜ ਵੀ ਕਹਿਆ ਜਾਂਦਾ ਹੈ । ਕਰਕਟਾ ਨਾਮ ਤਮਾਕੂ ਦਾ ਇਸ ਲਈ ਪਇਆ ਜਾਪਦਾ ਹੈ ਕਿ ਹੁੱਕੇ ਦੀ ਟੋਪੀ ਵਿਚ ਇਸ ਨੂੰ ਖਾਣ ਲਈ ਇਸ ਦੇ ਸੁੱਕੇ ਪੱਤੇ ਨੂੰ ਹੱਥਾਂ ਦੀਆਂ ਤਲੀਆਂ ਵਿਚ ਮਲ ਕੇ ਕੂੜੇ ਕਰਕਟ ਦੀ ਤਰ੍ਹਾਂ ਇਸ ਦਾ ਦਰੜਾ ਜਿਹਾ ਬਣਾ ਲਿਆ ਜਾਂਦਾ ਹੈ । ਭੁਖ ਮਾਰਣ ਲਈ ਇਸ ਨੂੰ ਖਾ ਵੀ ਲਿਆ ਜਾਂਦਾ ਸੀ । ਜਾਪਦਾ ਹੈ ਕਿ ਦੇਸ਼ ਵਿਚ ਤਮਾਕੂ ਦੀ ਕੋਈ ਘਟੀਆ ਕਿਸਮ ਪਹਿਲਾਂ ਤੋਂ ਹੀ ਪ੍ਰਚਲਿਤ ਸੀ ਤੇ ਇਸ ਕਰਕੇ ਸ਼ੁਰੂ-2 ਵਿਚ ਇਸ ਦੀ ਵਰਤੋਂ ਅਮੀਰ ਲੋਕਾਂ ਵਿਚ ਨਹੀਂ ਹੋਈ । ਵਿਹਲੜ, ਫੱਕੜ ਜਾਂ ਗਰੀਬ ਲੋਕ ਹੀ ਇਸ ਦੀ ਵਰਤੋਂ ਆਮ ਕਰਦੇ ਜਾਪਦੇ ਹਨ । ਦਮੋਦਰ ਨੇ ਵੀ ਇਕ ਥਾਂ ਮਸੀਤ ਦੇ ਖੂਹ ਵਾਲੀ ਝੀਉਰੀ (੧੦੯) ਦੂਜੀ ਥਾਂ ਹੀਰ ਦਾ ਸ਼ਗਨ ਲੈ ਕੇ ਟੁਰੇ ਲਾਗੀ ਮਿਰਾਸੀ (੨੦੩) ਅਤੇ ਤੀਜੀ ਥਾਂ ਹੀਰ ਦੀ ਡੇਲੀ ਟੋਰ ਕੇ ਮੁੜ ਤਖ਼ਤ ਹਜ਼ਾਰੇ ਦੀ ਵੱਲੋਂ ਤੋਂ ਬਾਹਰ ਝੁੱਗੀ ਪਾ ਕੇ ਫੱਕੜ ਬਣ ਬੈਠੇ ਰਾਂਝੇ ਤੋਂ ਹੀ ਤਮਾਕੂ ਦੀ ਵਰਤੋਂ ਕਰਾਈ ਹੈ (੯੨੭) ਕਈ ਸਾਲ ਹੀਰ ਦੀਆਂ ਮੱਝਾਂ ਚਾਰਦਿਆਂ ਰਾਂਝੇ ਵਲੋਂ ਜਾਂ ਹੀਰ ਦੇ ਵਿਆਹ ਵੇਲੇ ਜਾਂਦੀਆਂ ਵਲੋਂ, ਜਾਂ ਕਿੱਸੇ ਵਿਚ ਆਏ ਹੋਰ ਇਕ ਦੇ ਖਾਸ ਮੌਕਿਆਂ ਉਤੇ ਕਿਤੇ ਵੀ ਉਸ ਨੇ ਤਮਾਕੂ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ । | ਸੋ ਜੋਗੀਆਂ ਤੇ ਫੱਕ ਵਿਚ ਤਮਾਕੂ ਦੀ ਵਰਤੋਂ ਅਕਬਰ ਤੋਂ ਵੀ ਢੇਰ ਚਿਰ ਪੁਰਾਣੀ ਸੀ । ਇਥੇ ਇਕ ਦੋ ਮਾਣ ਹੀ ਕਾਫ਼ੀ ਹੋਣਗੇ :