ਪੰਨਾ:Alochana Magazine September 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਗੰਬਰ ਅਤੇ ਸ਼ਾਹੇ ਵਕਤ ਦਾ ਜਸ ਕਰਨਾ ਜ਼ਰੂਰੀ ਹੁੰਦਾ ਹੈ । ਇਸ ਤੋਂ ਬਾਦ ਕਿੱਸੇ ਨੂੰ ਆਦਿ ਤੋਂ ਅੰਤ ਤਕ ਇਕੋ ਹੀ ਛੰਦ ਚਾਲ ਵਿਚ ਨਿਬਾਹਿਆ ਜਾਣਾ ਵੀ ਜ਼ਰੂਰੀ ਮੰਨਿਆ ਗਇਆ ਹੈ । ਦਮੋਦਰ ਨੇ ਇਸੇ ਪਰੰਪਰਾ ਨੂੰ ਆਪਣੇ ਕਿੱਸੇ ਵਿਚ ਇੰਨ ਬਿੰਨ ਨਿਬਾਹਿਆਂ ਹੈ । ਉਸ ਨੇ ਕਿੱਸ ਦੇ ਮੁਢ ਵਿਚ ਅਕਾਲ ਪੁਰਖ ਅਤੇ ਗੁਰੂ ਦਾ ਮੰਗਲਾਚਰਣ ਬੜੇ ਹੀ ਕਲਾ ਪੂਰਣ ਢੰਗ ਨਾਲ ਕੀਤਾ ਹੈ ਜੋ ਇਉਂ ਹੈ :- ਅੱਵਲ ਨਾਮ ਸਾਹਿਬ ਦਾ ਲਈਏ |' ਜਿਨ ਏਹੋ ਜਗਤ ਉਪਾਇਆ ॥ | ਇਸ ਤੁਕ ਵਿਚ ਅਕਾਲ ਪੁਰਖ ਦਾ ਮੰਗਲ ਤਾਂ ਹੈ ਹੀ ਪਰ ਇਸ ਦੇ ਦੂਜੇ ਅੱਧ ਵਿਚ ਪਹਿਲੀ ਪਾਤਸ਼ਾਹੀ ਦੀ ਬਾਣੀ ਦੀ ਤੁਕ ਨੂੰ ਬਿਲਕੁਲ ਸ਼ੁਧ ਰੂਪ ਵਿਚ ਰਖ ਕੇ (ਦੇਖੋ ੧੪੩੦ ਵਾਲੀ ਬੀੜ ਦਾ ਪੰਨਾ ੨੦ ਸਤਰ ੯) ਉਸ ਨੇ ਆਪਣੇ ਇਸ਼ਟ ਗੁਰਦੇਵ ਦਾ ਮੰਗਲ ਵੀ ਬੜੇ ਭੇਦ ਭਰੇ, ਕਲਾ ਪੂਰਣ ਅਤੇ ਚਮਤਕਾਰਕ ਢੰਗ ਨਾਲ ਕਰ ਦਿਤਾ ਹੈ । ਜੇ ਉਪਰੋਕਤ ਤੁਕ ਦੇ ਪਹਿਲੇ ਅੱਧ ਨੂੰ ਇਕ ਹੋਰ ਦ੍ਰਿਸ਼ਟੀ ਨਾਲ ਵੇਖੀਏ ਤਾਂ ਅੱਵਲ’ ਦਾ ਅਰਬ ੧ ਨਿਕਲਦਾ ਹੈ ਜੋ ੧ਓ ਦੀ ਸੰਖੇਪ ਰੂਪ ਵਿਚ ਪਤਿਨਿਧਤਾ ਕਰਦਾ ਹੈ ਅਤੇ ਇਸ ਤਰ੍ਹਾਂ “ਨਾਮ 'ਸਤਿਨਾਮ’ ਦੀ । ਇਉਂ ਇਹ ਮੰਗਲ (੧ ੴ ਸਤਿਨਾਮ’ ਬਣ ਜਾਂਦਾ ਹੈ । ਪੁਰਾਣੇ ਵਿਦਵਾਨ ਅਕਸਰ ਇਹੋ ਜਹੇ ਰਹੱਸ ਪੂਰਣ ਢੰਗ ਨੂੰ ਵਰਤ ਕੇ ਸਮੇਂ ਅਨੁਸਾਰ ਆਪਣੀ ਰਚਨਾ ਵਿਚ ਇਕ ਖ਼ਾਸ ਤਰਾਂ ਦੀ ਖਿੱਚ ਅਤੇ ਚਮਤਕਾਰ ਭਰ ਦਿਆ ਕਰਦੇ ਸਨ । ਇਥੇ ਇਹ ਗਲ ਵਿਸ਼ੇਸ਼ ਧਿਆਨ ਦੇਣ ਵਾਲੀ ਹੈ ਕਿ 'ਏਹੋ' ਸ਼ਬਦ ਦਾ ਨਿਕਟਤਮ ਰੂਪ 'ਇਹ' ਹੈ, ਜਿਸ ਦੀ ਇਸ ਮੰਗਲਾਚਰਣ ਵਾਲੀ ਤੁਕ ਵਿਚ ਵਰਤੋਂ ਕਰਨ ਨਾਲ ਇਸ ਦੀ ਲੈਅ ਨੂੰ ਠੀਕ ਰਖਿਆ ਜਾ ਸਕਦਾ ਸੀ । ਕਿਉਂਕਿ “ਏਹੋ ਦੀ ਵਰਤੋਂ ਨਾਲ ਤੁਕੇ ਦੀ ' ਲੈਅ ਵਿਚ ਰਤਾ ਕੁ ਉਖੇੜ ਆ ਜਾਂਦੀ ਹੈ । ਪਰ ਕਵੀ ਨੇ ਇਸ ਸ਼ਬਦ ਦੇ ਗੁਰਬਾਣੀ ਰੂਪ 'ਏਹੋ’ ਨੂੰ ਹੀ ਇਥੇ ਕਾਇਮ ਰਖਿਆ ਹੈ । ਇਉਂ ਗੁਰੂ ਅਤੇ ਪਰਮੇਸ਼ਰ ਤੋਂ ਬਾਦ ਸ਼ਾਹੇ ਵਕਤ’ ਅਰਥਾਤ ਸਮੇਂ ਦੇ ਬਾਦਸ਼ਾਹ ਦੀ ਵਾਰੀ ਆਉਂਦੀ ਹੈ । ਭਾਵੇਂ ਦਮੋਦਰ ਨੇ ਹੀਰ ਰਾਂਝੇ ਦੀ ਪਿਆਰ ਘਟਨਾ ਨੂੰ ਲੱਧੀ ਰਾਜ ਦੇ ਸਮੇਂ ਵੇਖਿਆ ਸੀ, ਪਰ ਉਸ ਨੇ ਇਹ ਕਿੱਸਾ ਅਕਬਰ ਦੇ ਸਮੇਂ ਲਿਖਿਆ ਹੈ, ਜਿਸ ਲਈ ਜ਼ਰੂਰੀ ਸੀ ਕਿ ਉਹ ਆਪਣੇ ਸਾਰੇ ਵਕਤ ਦੀ ਤਾਰੀਫ਼ ਕਰਦਾ । ਉਸ ਨੇ ਕਿੱਸੇ ਵਿਚ ਕੁਲ ਸਤਾਰਾਂ ਥਾਂਵਾਂ ਤੇ ਅਕਬਰ ਦਾ ਜ਼ਿਕਰ ਕੀਤਾ ਹੈ । ਪਰ ਜੇ ਇਨ੍ਹਾਂ ਸਤਾਰਾਂ ਥਾਵਾਂ- ਛੰਦ ਨੰਬਰ ੩, ੩, ੬ ੫੭, ੧੦੫॥ até, ate, peo, 300, 304, 390, 397, 369, téa, 98, 481 Rt