ਪੰਨਾ:Alochana Magazine September 1960.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- - - -- -- ਸੰਸਥਾ ਦੇ ਅਧੀਨ ਗੁਰੂ ਦੀ ਸੇਵਾ ਹੀ ਜਨ ਸੇਵਾ ਹੈ । ਇਸ ਤੋਂ ਉਪਰੰਤ ਮਨੁਖ ਦੇ ਕਰਮ ਦਾ ਸਾਧਕ ਹੁਕਮ’ ਹੈ । ਇਹ ਹੁਕਮ ਸਿਧਾ ਪਰਮ ਤੱਤ ਤੋਂ ਨਹੀਂ ਉਤਰਦਾ । ਹੁਕਮ ਦੇ ਅਰਥ ਸਿਖ ਮਤ ਵਿਚ ਗੁਰੂ ਦੀ ਆਗਿਆ ਦੇ ਹਨ । ਸੋ ਸਿਖ ਮਤ ਦਾ ਮੂਲ ਸੁਭਾਵ ਗੁਰੂ ਦੇ ਕਲਪ ਉਤੇ ਨਿਰਭਰ ਰਖਦਾ ਹੈ । ਸਿਖ ਮਤ ਦਾ ਇਹ ‘ਗੁਰੂ’ ਕਲਪ ਕਿਸ ਸੰਸਥਾ ਦਾ ਸੂਚਕ ਹੈ ? ਇਹ ਪੁਰਾਣੇ ਕਰਮ ਕਾਂਡ ਦੇ ਸੰਚਾਲਕ ਮਣ ਜਾਂ ਕਾਜ਼ੀ ਜਾਂ ਕਿਸੇ ਹੋਰ ਰੋਹਿਤ ਸ਼੍ਰੇਣੀ ਦੀ ਸੰਸਥਾ ਨਹੀਂ। ਪੁਰੋਹਿਤ ਸ਼੍ਰੇਣੀ ਦਾ ਕਰਮ ਕਾਂਡ ਦਾ ਸੰਚਾਲਕ ਹੋਣਾ ਕਸ਼ਤਰੀ ਵਰਗ ਦੀ ਪ੍ਰਧਾਨਤਾ ਦਾ, ਅਥਵਾ ਭੂਪਵਾਦੀ ਸਮਾਜ ਦਾ ਲੱਛਣ ਹੈ । ਗੁਰੂ ਨਾਨਕ ਇਸ ਪੁਰੋਹਿਤ ਸ਼੍ਰੇਣੀ ਦੀ ਸੰਚਾਲਨਾ ਨੂੰ ਪ੍ਰਵਾਨ ਨਹੀਂ ਕਰਦਾ । ਜਪੁ ਵਿਚ ਦੋ ਥਾਵਾਂ ਤੇ ਜਿਥੇ ‘ਪੰਚ’ ਸ਼ਬਦ ਆਇਆ ਹੈ, ਸ਼ਾਇਦ ਇਸੇ ਲਈ ਉਸ ਦੇ ਅਰਥ ਜਨ ਸਾਧਾਰਣ, ਤਿਨਿਧ ਸਾਧੂ ਪੁਰਖ ਦੇ ਕਢੇ ਗਏ ਹਨ । ਕੀ ਇਹ ਪੰਚ ਗੁਰੂ ਹੀ ਹੈ ? ਜਪੁ ਵਿਚ ਇਸ ਵਿਸ਼ੇ ਉਤੇ ਕੋਈ ਚਾਨਣ ਨਹੀਂ ਪਾਇਆ ਗਇਆ । ਪਰ ਸਿਖ ਪਰੰਪਰਾ ਵਿਚ ਸੰਗਤ ਦੀ ਸੰਸਥਾ ਰਾਹੀਂ ਗੁਰੂ ਤੇ ਪੰਚ ਸ਼ਬਦ ਏਕਾਰਥੀ ਜੇਹੇ ਹੋ ਗਏ ਹਨ । ਸਿਧ ਹੈ ਕਿ ‘ਜਪੁ’ ਦੀ ਵਿਆਖਿਆ ਉਤੇ ਬਹੁਤ ਪਰੇਸ਼ਰਮ ਦੀ ਲੋੜ ਹੈ, ਜੋ ਹੁਣ ਤਕ ਸਿਖ ਧਰਮ ਦੇ ਅਧਿਆਇਕ ਵਿਦਵਾਨਾਂ ਨੇ ਘੱਟ ਹੀ ਕੀਤਾ ਹੈ । ਨਿਰਮਲਾ ਸੰਪਰਦਾਇ ਇਸ ਪਾਸੇ ਕੁਝ ਤੁਲਨਾਤਮਕ ਵਿਆਖਿਆ ਵਲ ਰੁਚੀ ਦਰਸਾਂਦੀ ਸੀ, ਪਰ ਉਸ ਦਾ ਦਿਸ਼ਟੀਕੋਣ ਵਿਗਿਆਨਕ ਨਹੀਂ ਸੀ । ਲੋੜ ਇਸ ਬਾਣੀ ਦੇ ਸੰਕੇਤ-ਸੋਮਿਆਂ ਉਤੇ ਵਿਗਿਆਨਕ ਖੋਜ ਦੀ ਹੈ । ਪੰਜਾਬੀ ਵੀਰੋ ! ਆਲੋਚਨਾ ਦੇ ਆਪ ਗਾਹਕ ਬਣੋ ਹੋਰਾਂ ਨੂੰ ਗਾਹਕ ਬਣਨ ਲਈ ਪ੍ਰੇਰੋ । - 83