ਪੰਨਾ:Alochana Magazine September 1960.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੀਤਮ ਸਿੰਘ ਰਾਹੀ ਗੁਰੂ ਨਾਨਕ ਤੇ ਕਬੀਰ ਇਤਿਹਾਸ ਦੇ ਪਾਠਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਯਾਰਵੀਂ ਸਦੀ ਤੋਂ ਪਹਿਲਾਂ ਹੀ ਭਾਰਤ ਉੱਤੇ ਬਦੇਸ਼ੀ ਮੁਸਲਮਾਨ ਹਾਕਮਾਂ ਦੇ ਹਮਲੇ ਅਰੰਭ ਹੋ ਗਏ ਸਨ । ਪਹਿਲਾਂ ਪਹਿਲ ਹਿੰਦੂ ਰਜਵਾੜਿਆਂ ਤੇ ਸਰਦਾਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ ਪਰ ਸਫਲਤਾ ਨਾ ਹੋਈ । ਇਸ ਤਰ੍ਹਾਂ ਤੇਰਵੀਂ ਸਦੀ ਦੇ ਅਰੰਭ ਤੱਕ ਭਾਰਤੀ ਉੱਤੇ ਮੁਸਲਮਾਨ ਹੁਕਮਰਾਨ ਚੰਗੀ ਤਰ੍ਹਾਂ ਪੈਰ ਜਮਾ ਚੁੱਕੇ ਸਨ ਤੇ ਆਪਣੇ ਮਨਮਰਜ਼ੀ ਦੇ ਢੰਗਾਂ ਨਾਲ ਹਕੂਮਤ ਕਰਨੀ ਅਰੰਭ ਕਰ ਦਿੱਤੀ ਸੀ । ਇਹੋ ਹੀ ਨਹੀਂ ਸਗੋਂ ਉਨ੍ਹਾਂ ਤਲਵਾਰ ਦੇ ਜ਼ੋਰ ਨਾਲ ਆਪਣੇ ਧਰਮ ਦਾ ਪਰਚਾਰ ਅਰੰਭਿਆ। ਹੁਣ ਹਿੰਦੂ ਹੋਰ ਕੋਈ ਚਾਰਾ ਨਾ ਵੇਖ ਕੇ “ਡਿੱਗੇ ਢਹੇ ਦਾ ਰਾਮ ਗੁਸਾਈਂ' ਦੀ ਕਹਾਵਤ ਅਨੁਸਾਰ ਸਹਾਇਤਾ ਲਈ ਰੱਬ ਵੱਲ ਤੱਕਣ ਲਗ ਪਏ । ਹੁਣ ਸੁਆਲ ਇਹ ਖੜਾ ਹੋਇਆ ਕਿ ਪ੍ਰਮਾਤਮਾ ਨੂੰ ਕਿਵੇਂ ਪਾਇਆ ਜਾਵੇ ? : ਜੋਗੀਆਂ ਨਾਥਾਂ ਨੇ ਆਪੋ | ਆਪਣੀ ਮੱਤ ਅਨੁਸਾਰ ਅੱਡ ਅੱਡ ਰਾਹ ਦੱਸਣੇ ਅਰੰਭੇ । ਹਰ ਇਕ ਨੇ ਰੱਬ-ਪ੍ਰਾਪਤੀ ਦੀ ਗੁਥੀ ਨੂੰ ਸੁਲਝਾਉਣ ਲਈ ਯਤਨ ਕੀਤੇ ਤੇ ਆਪਣੇ ਗਿਆਨ ਅਨੁਸਾਰ ਲੋਕਾਂ ਨੂੰ ਨੂੰ ਮਗਰ ਲਾਣ ਦਾ ਉਪਰਾਲਾ ਕੀਤਾ । ਇਸੇ ਸਮੇਂ ਵਿਚ ਕੁਝ ਅਜੇਹੇ ਮਹਾਂ ਪੁਰਸ਼ ਵੀ ਪੈਦਾ ਹੋਏ ਜਿਨ੍ਹਾਂ ਹਿੰਦੂਆ ਤੇ ਮੁਸ਼ਲਮਾਨਾਂ ਦੇ ਆਪਸੀ ਮੇਲ ਜੋਲ ਦਾ ਪ੍ਰਚਾਰ ਕੀਤਾ । ਇਨ੍ਹਾਂ ਦੋਹਾਂ ਵਿੱਚ ਧਾਰਮਕ ਨਿਖੜਾ ਦੂਰ ਕਰਨ ਲਈ ਇਕ ਨਵਾਂ ਅੰਦੋਲਨ ਚਲਿਆ, ਜਿਸ ਨੂੰ (ਭਗਤੀ ਲਹਿਰ`` ਆਖਦੇ ਹਨ । ਭਗਤੀ ਸ਼ਬਦ ਦੇ ਅਰਥ ਹਨ ? ਦਾ ਪਿਆਰ । ਇਤਿਹਾਸ ਨੂੰ ਜੇ ਕਾਲ ਵੰਡ ਅਨੁਸਾਰ ਵੇਖੀਏ ਤਾਂ ਚੌਧਵੀਂ ਤੋਂ ਸਤਾਵਾਂ ਸਦੀ ਤਕ ਦਾ ਸਮਾਂ “ਭਗਤੀ ਲਹਿਰ ਦਾ ਮਿਥਿਆ ਜਾ ਸਕਦਾ ਹੈ । ਇਸ ਸਮ ਵਿਚ ਹੋਏ ਭਗਤਾਂ ਨੇ ਪ੍ਰਮਾਤਮਾ ਜਾਂ ਰੱਬ ਨੂੰ ਇਕ ਕਹਿਆ-ਜਿਸ ਦੀ ਨਜ਼ਰ ਵਿੱਚ ਚ ਤੇ ਮੁਸਲਮਾਨ ਇਕੋ ਜਿਹੇ ਹਨ । ਰਬ ਦੇ ਸਭ ਬੰਦੇ ਭਰਾ ਭਰਾ ਹਨ । ਪਾਤ ਦੇ ਭੇਦ ਬੇ-ਅਰਥ ਹਨ ਤੇ ਮੂਰਤੀ ਪੂਜਾ ਬੁਰੀ ਹੈ । 88