ਪੰਨਾ:Alochana Magazine September 1960.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਤਰ੍ਹਾਂ :- ਬਿਨੁ ਸਤਿਗੁਰ ਕਿਨੈ ਨ ਪਾਇਉ, ਬਿਨੁ ਸਤਗੁਰ ਕਿਨੇ ਨਾ ਪਾਇਆ । (ਗੁਰੂ ਨਾਨਕ ਕਬੀਰ ਜੀ, ਆਪਣੇ ਗੁਰੂ ਦੀ ਮਹਾਨਤਾ ਪ੍ਰਟਾਂਦਿਆਂ ਇਸ ਤਰ੍ਹਾਂ ਸਤਗੁਰ ਨੂੰ ਮਿਲਾਇਆ ਹੈ, ਕਹਿੰਦੇ ਹਨ :- ਗੁਰੂ ਗੋਬਿੰਦ ਦੋਊ ਖੜੇ, ਕਾਕੇ ਲਾਗੂੰ ਪਾਇ । ਬਲਹਾਰੀ ਗੁਰ ਅਪਣੇ, ਗੋਬਿੰਦ ਦੇਉ ਬਤਾਇ । · ਇਕੋ ਪ੍ਰਮੇਸ਼ਰ ਨੂੰ ਮੰਨਣ ਵਾਲੇ ਖੰਡਨ ਮੰਡਨ ਦਾ ਪ੍ਰਵਾਹ ਚਲਾਂਦੇ ਇਕ ਲੰਬੇ ਸਫਰ ਦੇ ਹਮਰਾਹੀ, ਸਮਾਜ ਵਿਚ ਇਸਤ੍ਰੀ ਦੀ ਮਹਾਨਤਾ ਉਤੇ ਵਖੋ ਵਖ ਹੋ ਜਾਂਦੇ ਹਨ । ਇਕ ਇਸਤ੍ਰੀ ਨੂੰ ਆਪਣੇ ਆਦਰਸ਼ ਦਾ ਰੋੜਾ ਸਮਝਦਾ ਤਾਂ ਦੂਜਾ ਉਸ ਦੀ ਮਹਾਨਤਾ ਤੋਂ ਇਨਕਾਰੀ ਨਹੀਂ । ਕਬੀਰ ਜੀ ਇਸਤ੍ਰੀ ਨੂੰ ਸੱਪਣੀ, ਭਗਤੀ ਤੇ ਮੁਕਤੀ ਦੇ ਰਾਹ ਵਿਚ ਰੋੜਾ ਸਮਝਦੇ ਹਨ :- ਕਾਮਨੀ ਸੁੰਦਰ ਬਰਣੀ ਜੋ ਛੇੜੇ ਤੋਂ ਖਾਏ । ਹੋਰ :- ਨਾਰੀ ਨਸਾਵੇ ਤੀਨ ਗੁਣ, ਜੋ ਨਰ ਪਾਸੇ ਹੋਇ ॥ ਭਕਤਿ ਮੁਕਤਿ ਨਿਜ ਧਿਆਨ ਮੇ, ਬੈਠ ਨ ਸਕੇ ਕੋਇ ॥ ਹੋਰ ਵੇਖੋ : ਨੈਨੋਂ ਕਾਂਜਰ ਪਾਏ, ਗਾਂਢੇ ਬਾਧੇ ਕੇਸ । ਹਾਥੋਂ ਮਹਿੰਦੀ ਲਾਇਕੇ, ਬਾਂਧਨੀ ਖਾਯਾ ਦੇਸ । ਇਸਤ੍ਰੀ ਸੰਬੰਧੀ ਪ੍ਰਣਾ ਦੀ ਹੋਰ ਸਿਖਰ : ਨਾਰੀ ਕੀ ਝਾਂਈ ਪਰਤ, ਅੰਧਾ ਹੋਤ ਭੁਜੰਗ । ਕਬੀਰਾ ਤਿਨ ਕੀ ਕਿਆ ਗਤੀ, ਜੋ ਨਿਤ ਨਾਰੀ ਕੇ ਸੰਗ । ਪਰ ਗੁਰੂ ਨਾਨਕ ਦੇਵ ਜੀ ਇਸ ਦੇ ਉਲਟ ਇਸਤ੍ਰੀ ਨੂੰ ਜਣਨੀ ਦੇ ਰੂਪ ਵਿਚ ਵੀ ਹਨ । ਉਨ੍ਹਾਂ ਨੂੰ ਇਹ ਗੱਲ ਨਹੀਂ ਭਾਉਂਦੀ ਕਿ ਇਸਤ੍ਰੀ ਨੂੰ ਬਰਾਬਰਤਾ ਦੇ ਅਧਿਤ ਨਾ ਦਿਤੇ ਜਾਣ ਤੇ ਕੇਵਲ ਲਿਗ-ਵਾਸ਼ਨਾ ਦੀ ਪੂਰਤੀ ਦੀ ਵਸਤੁ ਸਮਝਾ ਉਹ ਪੈਰ ਦੀ ਜੁਤੀ ਕਹਿ ਕੇ ਇਸਤ੍ਰੀ ਨੂੰ ਨਿੰਦਨ ਵਾਲਿਆਂ ਨੂੰ ਪੁਛਦੇ ਹਨ : ਭੰਡਿ ਜੰਮੀਐ, ਭੰਡਿ ਨਿਮੀਐ, ਭੰਡੁ ਮੰਗਣ ਵਿਆਹੁ ॥ ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥ ਭੰਡ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ । 40