ਪੰਨਾ:Angrezi Raj Vich Praja De Dukhan Di Kahani.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢੇਰਾਂ ਦੇ ਢੇਰ ਲੱਗੇ ਹੋਏ ਹਨ, ਜਿਸ ਨੂੰ ਕਈ ਪੁਸ਼ਤਾਂ ਭੀ ਮੁਕਾ ਨਹੀਂ

ਸਕਦੀਆਂ, ਰਿਯਾਸਤਮੰਡੀ ਵਿੱਚ ਭੀ ਲੂੰਣ ਪੈਦਾ ਹੁੰਦਾ ਹੈ, ਝੀਲ ਸਾਂਭਰ ਤੋਂ (ਜਿਸ ਨੂੰ ਪੁਸ਼ਕਰ ਜੀ ਆਖਦੇ ਹਨ) ਬੇ ਹਦ ਲੂੰਣ ਨਿਕਲਦਾ ਹੈ, ਅੰਗ੍ਰੇਜ਼ੀ ਗ੍ਵਰਮਿੰਟ ਨੇ ੧੮੭੦ ਵਿੱਚ ਏਸ ਝੀਲ ਤੇ ਕਬਜ਼ਾ ਕਰ ਲਿਆ, ਅਤੇ ਰਾਜਪੂਤ ਰਿਯਾਸਤਾਂ ਨਾਲ ਐਹਦ ਨਾਮਾ ਕਰ ਲਿਆ, ਕਿ ਤੁਹਾਨੂੰ ਕੁ੍ੱਛ ਰੁਪੈਯਾ ਹਰ ਸਾਲ ਮਿਲਿਆ ਕਰੇਗਾ, ਸਾਡੇ ਰਾਜੇ ਅਤੇ ਵਜ਼ੀਰ ਅਜੇਹੇ ਬੇ ਵਕੂਫ ਤੇ ਬੁਜ਼ਦਿਲ ਹਨ, ਕਿ ਉਹਨਾਂ ਨੇ ਏਸ ਐਹਦ ਨਾਮੇ ਨੂੰ ਮਨਜੂਰ ਕਰ ਲਿਆ, ਅਤੇ ਕਰੋੜਾਂ ਰੁਪੈਏ ਮੁਫਤ ਵਿਚ ਫਰੰਗੀਆਂ ਦੀ ਭੇਟਾ ਕਰ ਦਿੱਤੇ! ਮਦਰਾਸ ਬੰਬਈ ਅਤੇ ਕਾਠੀਆਵਾੜ ਦੇ ਕਨਾਰੇ ਸਮੁੰਦ੍ਰ ਦੇ ਪਾਨੀ ਵਿੱਚੋਂ ਨਿਮਕ ਹਾਸਲ ਕੀਤਾ ਜਾਂਦਾ ਹੈ,

ਜਿਤਨਾ ਨਿਮਕ ਪੈਦਾ ਹੁੰਦਾ ਹੈ, ਸਾਰੇ ਉੱਤੇ ਸ੍ਰਕਾਰ ਦਾ ਟੈਕਸ ਹੈ, ਗ੍ਵਰਮਿੰਟ ਖੁਦ ਆਪਨੇ ਕਾਰਖਾਨਿਆਂ ਵਿੱਚ ਲੂੰਣ ਬਣੌਦੀ ਹੈ, ਅਤੇ ਆਪਨੇ ਮੈਹਕਮੇ ਦੇ ਰਾਂਹੀ ਖਾਂਣਾਂ ਵਿਚੋਂ ਕਢਵੌਂਦੀ ਹੈ, ਅਤੇ ਉਸ ਨੂੰ ਖੁਦ ਹੀ ਵੇਚਦੀ ਹੈ, ਇਸ ਤੋਂ ਵੱਖਰਾ ਜੋ ਲੂੰਣ ਮਦਰਾਸ ਅਤੇ ਬੰਮਬਈ ਵਿੱਚ ਕਈ ਇਕ ਆਦਮੀਆਂ ਅਤੇ ਕੰਪਨੀਆਂ ਦੇ ਕਾਰਖਾਨਿਆਂ ਵਿੱਚ ਬਨਦਾ ਹੈ, ਉਸ ਤੇ ਟੈਕਸ ਲਾਇਆ ਜਾਂਦਾ ਹੈ, ਹਰ ਇੱਕ ਸੂਬੇ ਵਿਚ ਨਿਮਕ ਦਾ ਮੈਹਕਮਾ ਹੈ

ਕੁਲ ਹਿੰਦੋਸਤਾਨ ਵਿੱਚ ਸਨ ੧੯੧੧ ਵਿਚ ੩ ਕਰੋੜ ੨੬ ਲੱਖ ੪੬ ਹਜ਼ਾਰ ੭ ਸੌ ੭੨ ਮਨ ਲੂੰਣ ਪੈਦਾ ਹੋਇਆ, ਅਤੇ ਇੱਕ ਕਰੋੜ ੫੦ ਲੱਖ ੧੫ ਹਜਾਰ ਮਨ ਲੂੰਣ ਇੰਗਲਸਤਾਨ, ਜਰਮਨੀ, ਅਦਨ, ਅਰਬ, ਮਿਸਰ, ਸਪੇਨ, ਟਰਕੀ ਅਤੇ ਦੂਜੇ ਦੇਸ਼ਾਂ ਤੋਂ ਮੰਗਾਯਾ ਗਿਆ,

ਸਨ ੧੯੦੦ ਦੇ ਕਰੀਬ ਲੂੰਣ ਉੱਤੇ ਇਤਨਾ ਜ਼ਿਆਦਾ ਟੈਕਸ ਸੀ, ਕਿ ਜ਼ਮੀਨ ਦੇ ਲਗਾਨ ਤੋਂ ਬਿਨਾਂ ਸਾਰੇ ਟੈਕਸਾਂ ਨਾਲੋਂ ਜ਼ਿਆਦਾ ਆਮਦਨੀ ਵਸੂਲ ਹੋਈ ਸੀ, ਓਸ ਵੇਲੇ ਟੈਕਸ ਢਾਈ ਰੁਪੈਏ ਮਣ ਸੀ,